ਵਿਸ਼ਵ ਕੱਪ 2022 ਦਾ ਸ਼ਡਿਊਲ ਜਾਰੀ, ਪਾਕਿਸਤਾਨ ਖਿਲਾਫ ਭਾਰਤ ਦਾ ਪਹਿਲਾ ਮੈਚ

ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਮਹਿਲਾ ਵਿਸ਼ਵ ਕੱਪ-2022..

ICC Women’s Cricket World Cup 2022 Full Schedule:  ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਮਹਿਲਾ ਵਿਸ਼ਵ ਕੱਪ-2022 ਦਾ ਸ਼ਡਿਊਲ ਜਾਰੀ ਕੀਤਾ ਹੈ। ਇਹ ਵਿਸ਼ਵ ਕੱਪ 4 ਮਾਰਚ 2022 ਨੂੰ ਵੈਸਟਇੰਡੀਜ਼ ਅਤੇ ਨਿਊਜ਼ੀਲੈਂਡ (WI vs NZ W) ਦੇ ਮੈਚ ਨਾਲ ਸ਼ੁਰੂ ਹੋਵੇਗਾ। ਭਾਰਤੀ ਟੀਮ 6 ਮਾਰਚ ਨੂੰ ਪਾਕਿਸਤਾਨ (IND vs PAK W) ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਟੂਰਨਾਮੈਂਟ ਦਾ ਖ਼ਿਤਾਬੀ ਮੁਕਾਬਲਾ 3 ਅਪ੍ਰੈਲ ਨੂੰ ਹੈਗਲੇ ਓਵਲ, ਕ੍ਰਾਈਸਟਚਰਚ ਵਿਖੇ ਹੋਵੇਗਾ।

ਪਹਿਲਾ ਸੈਮੀਫਾਈਨਲ 30 ਮਾਰਚ ਨੂੰ ਵੇਲਿੰਗਟਨ ਦੇ ਬੇਸਿਨ ਰਿਜ਼ਰਵ 'ਚ ਖੇਡਿਆ ਜਾਵੇਗਾ, ਜਦਕਿ ਕ੍ਰਾਈਸਟਚਰਚ ਦੇ ਹੇਗਲੇ ਓਵਲ 'ਚ 31 ਮਾਰਚ ਨੂੰ ਦੂਜਾ ਸੈਮੀਫਾਈਨਲ ਖੇਡਿਆ ਜਾਵੇਗਾ। ਸੈਮੀਫਾਈਨਲ ਅਤੇ ਫਾਈਨਲ ਦੋਵਾਂ ਲਈ ਸੁਰੱਖਿਅਤ ਦਿਨ ਵੀ ਰੱਖਿਆ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਵਿਸ਼ਵ ਕੱਪ ਵਿੱਚ 8 ਟੀਮਾਂ ਹਿੱਸਾ ਲੈ ਰਹੀਆਂ ਹਨ। ਭਾਰਤ, ਆਸਟ੍ਰੇਲੀਆ, ਇੰਗਲੈਂਡ ਅਤੇ ਦੱਖਣੀ ਅਫਰੀਕਾ ਨੇ 2017-2020 ਦਰਮਿਆਨ ਖੇਡੀ ਗਈ ਆਈਸੀਸੀ ਮਹਿਲਾ ਚੈਂਪੀਅਨਸ਼ਿਪ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ 'ਤੇ ਸਿੱਧੇ ਤੌਰ 'ਤੇ ਕੁਆਲੀਫਾਈ ਕਰ ਲਿਆ ਹੈ, ਜਦਕਿ ਮੇਜ਼ਬਾਨ ਹੋਣ ਦੇ ਨਾਤੇ ਨਿਊਜ਼ੀਲੈਂਡ ਨੇ ਆਟੋਮੈਟਿਕ ਕੁਆਲੀਫਾਈ ਕਰ ਲਿਆ ਹੈ। ਪਾਕਿਸਤਾਨ, ਵੈਸਟਇੰਡੀਜ਼ ਅਤੇ ਬੰਗਲਾਦੇਸ਼ ਨੇ ਵਨਡੇ ਰੈਂਕਿੰਗ ਦੇ ਆਧਾਰ 'ਤੇ ਕੁਆਲੀਫਾਈ ਕੀਤਾ ਹੈ।

ICC Women’s World Cup 2022 Full Schedule:

4 ਮਾਰਚ: ਨਿਊਜ਼ੀਲੈਂਡ  vs  ਵੈਸਟ ਇੰਡੀਜ਼
5 ਮਾਰਚ: ਬੰਗਲਾਦੇਸ਼  vs  ਦੱਖਣੀ ਅਫਰੀਕਾ
5 ਮਾਰਚ: ਆਸਟ੍ਰੇਲੀਆ  vs  ਇੰਗਲੈਂਡ
6 ਮਾਰਚ: ਪਾਕਿਸਤਾਨ  vs  ਭਾਰਤ
7 ਮਾਰਚ: ਨਿਊਜ਼ੀਲੈਂਡ  vs  ਬੰਗਲਾਦੇਸ਼
8 ਮਾਰਚ: ਆਸਟ੍ਰੇਲੀਆ  vs  ਪਾਕਿਸਤਾਨ
9 ਮਾਰਚ: ਵੈਸਟ ਇੰਡੀਜ਼  vs ਇੰਗਲੈਂਡ
10 ਮਾਰਚ: ਨਿਊਜ਼ੀਲੈਂਡ  vs  ਭਾਰਤ
11 ਮਾਰਚ: ਪਾਕਿਸਤਾਨ  vs  ਦੱਖਣੀ ਅਫਰੀਕਾ
12 ਮਾਰਚ: ਵੈਸਟ ਇੰਡੀਜ਼  vs  ਭਾਰਤ
13 ਮਾਰਚ: ਨਿਊਜ਼ੀਲੈਂਡ  vs  ਆਸਟ੍ਰੇਲੀਆ
14 ਮਾਰਚ: ਦੱਖਣੀ ਅਫਰੀਕਾ  vs  ਇੰਗਲੈਂਡ
14 ਮਾਰਚ: ਪਾਕਿਸਤਾਨ  vs ਬੰਗਲਾਦੇਸ਼
15 ਮਾਰਚ: ਆਸਟ੍ਰੇਲੀਆ  vs  ਵੈਸਟ ਇੰਡੀਜ਼
16 ਮਾਰਚ: ਇੰਗਲੈਂਡ  vs  ਭਾਰਤ
17 ਮਾਰਚ: ਨਿਊਜ਼ੀਲੈਂਡ vs  ਦੱਖਣੀ ਅਫਰੀਕਾ
18 ਮਾਰਚ: ਬੰਗਲਾਦੇਸ਼  vs  ਵੈਸਟ ਇੰਡੀਜ਼
19 ਮਾਰਚ: ਭਾਰਤ  vs ਆਸਟ੍ਰੇਲੀਆ
20 ਮਾਰਚ: ਨਿਊਜ਼ੀਲੈਂਡ  vs  ਇੰਗਲੈਂਡ
21 ਮਾਰਚ: ਵੈਸਟਇੰਡੀਜ਼ vs  ਪਾਕਿਸਤਾਨ
22 ਮਾਰਚ: ਭਾਰਤ  vs  ਬੰਗਲਾਦੇਸ਼
24 ਮਾਰਚ: ਦੱਖਣੀ ਅਫਰੀਕਾ  vs  ਵੈਸਟ ਇੰਡੀਜ਼
24 ਮਾਰਚ: ਇੰਗਲੈਂਡ  vs  ਪਾਕਿਸਤਾਨ
25 ਮਾਰਚ: ਬੰਗਲਾਦੇਸ਼  vs  ਆਸਟਰੇਲੀਆ
26 ਮਾਰਚ: ਨਿਊਜ਼ੀਲੈਂਡ  vs  ਪਾਕਿਸਤਾਨ
27 ਮਾਰਚ: ਇੰਗਲੈਂਡ  vs  ਬੰਗਲਾਦੇਸ਼
27 ਮਾਰਚ: ਭਾਰਤ  vs  ਦੱਖਣੀ ਅਫਰੀਕਾ
30 ਮਾਰਚ: ਸੈਮੀਫਾਈਨਲ - 1
31 ਮਾਰਚ: ਸੈਮੀਫਾਈਨਲ - 2
3 ਅਪ੍ਰੈਲ: ਫਾਈਨਲ

ਇਹ ਟੂਰਨਾਮੈਂਟ 31 ਦਿਨਾਂ ਤੱਕ ਚੱਲੇਗਾ, ਜਿਸ ਵਿੱਚ ਕੁੱਲ 31 ਮੈਚ ਖੇਡੇ ਜਾਣਗੇ ਅਤੇ ਅੱਠ ਟੀਮਾਂ ਵਿਸ਼ਵ ਕੱਪ ਟਰਾਫੀ ਜਿੱਤਣ ਲਈ ਇੱਕ ਦੂਜੇ ਨਾਲ ਭਿੜਨਗੀਆਂ। ਟੂਰਨਾਮੈਂਟ ਦੀ ਮੇਜ਼ਬਾਨੀ ਛੇ ਸ਼ਹਿਰਾਂ ਆਕਲੈਂਡ, ਕ੍ਰਾਈਸਟਚਰਚ, ਡੁਨੇਡਿਨ, ਹੈਮਿਲਟਨ, ਟੌਰੰਗਾ ਅਤੇ ਵੈਲਿੰਗਟਨ ਦੁਆਰਾ ਕੀਤੀ ਜਾਵੇਗੀ।

Get the latest update about truescoop news, check out more about Australia, South Africa, bangladesh & World Cup 2022

Like us on Facebook or follow us on Twitter for more updates.