ਅਮਰੀਕਾ ਨੇ ਸ਼ੁਰੂ ਕੀਤਾ ਜੀਵਨਸਾਥੀ ਦਾ ਵਰਕ ਪਰਮਿਟ ਬੈਨ ਕਰਨ ਦੀ ਪ੍ਰਕਿਰਿਆ

ਅਮਰੀਕਾ 'ਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਐੱਚ-1ਬੀ ਵੀਜ਼ਾ ਹੋਲਡਰਸ ਦੇ ਜੀਵਨਸਾਥੀ ਲਈ ਵਰਕ ਪਰਮਿਟ 'ਤੇ ਰੋਕ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਕਦਮ ਨਾਲ ਅਮਰੀਕਾ 'ਚ ਹਜ਼ਾਰਾਂ ਭਾਰਤੀ ਟੇਕ...

ਟੋਰਾਂਟੋ— ਅਮਰੀਕਾ 'ਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਐੱਚ-1ਬੀ ਵੀਜ਼ਾ ਹੋਲਡਰਸ ਦੇ ਜੀਵਨਸਾਥੀ ਲਈ ਵਰਕ ਪਰਮਿਟ 'ਤੇ ਰੋਕ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਕਦਮ ਨਾਲ ਅਮਰੀਕਾ 'ਚ ਹਜ਼ਾਰਾਂ ਭਾਰਤੀ ਟੇਕ ਪ੍ਰੋਫੈਸ਼ਨਲਸ 'ਤੇ ਅਸਰ ਪਵੇਗਾ। ਅਮਰੀਕੀ ਸਰਕਾਰ ਨੇ 22 ਮਈ ਨੂੰ ਇਕ ਨੋਟਿਸ ਜਾਰੀ ਕਰਕੇ ਪਿਛਲੀ ਓਬਾਮਾ ਸਰਕਾਰ ਵਲੋਂ ਐੱਚ-1ਬੀ ਵੀਜ਼ਾ ਹੋਲਡਰਸ ਦੇ ਸਕਿਲਸ ਜੀਵਨਸਾਥੀ ਲਈ ਸ਼ੁਰੂ ਕੀਤੇ ਗਏ ਵਰਕ ਵੀਜ਼ਾ ਨੂੰ ਬੈਨ ਕਰਨ ਦੇ ਉਦੇਸ਼ ਨਾਲ ਪਬਲਿਕ ਕੰਸਲਟੇਸ਼ਨ ਸ਼ੁਰੂ ਕਰਨ ਦੀ ਜਾਣਕਾਰੀ ਦਿੱਤੀ ਸੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਓਰਿਟੀ ਨੇ ਕਿਹਾ ਸੀ ਕਿ ਇਸ ਨਾਲ ਅਮੀਰੀਕੀ ਨਾਗਰਿਕਾਂ ਲਈ ਨੌਕਰੀਆਂ ਹਾਸਲ ਕਰਨ ਦੇ ਮੌਕੇ ਵਧਣਗੇ।

ਯੂ.ਕੇ 'ਚ ਡਿਪੋਰਟ ਕੀਤੇ ਗਏ ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ਬਰ

ਐੱਚ-1ਬੀ ਵੀਜ਼ਾ ਹੋਲਡਰ ਦੇ ਜੀਵਨਸਾਥੀ ਲਈ ਐੱਚ-4 ਈ.ਏ.ਡੀ (ਐਂਪਲਾਇਮੇਂਟ ਆਥਰਾਈਜ਼ੇਸ਼ਨ ਡਾਕਿਊਮੈਂਟ) ਨਾਂ ਦੇ ਵਰਕ ਵੀਜ਼ਾ ਪ੍ਰੋਗਰਾਮ ਦਾ ਭਾਰਤੀ ਮਹਿਲਾ ਇੰਜੀਨਿਅਰਸ ਨੂੰ ਸਭ ਕੋਂ ਵੱਧ ਫਾਇਦਾ ਮਿਲਿਆ ਹੈ। 2015 ਤੋਂ ਜਾਰੀ ਹੋਏ ਅਜਿਹੇ ਲਗਭਗ 1.2 ਲੱਖ ਵੀਜ਼ਾ 'ਚੋਂ 90 ਫੀਸਦੀ ਤੋਂ ਵੱਧ ਭਾਰਤੀ ਮਹਿਲਾ ਇੰਜੀਨਿਅਰ ਨੂੰ ਮਿਲੇ ਹਨ। ਟਰੰਪ ਐਡਮਿਨਿਸਟ੍ਰੇਸ਼ਨ ਨੇ ਇਸ ਵੀਜ਼ਾ ਪ੍ਰੋਗਰਾਮ ਨੂੰ ਖ਼ਤਮ ਕਰਨ ਦਾ ਪਹਿਲਾ ਸੰਕੇਤ ਪਿਛਲੇ ਸਾਲ ਫਰਵਰੀ 'ਚ ਦਿੱਤਾ ਸੀ। ਜੇਕਰ ਇਸ ਪ੍ਰਪੋਜ਼ਲ ਨੂੰ ਇਜਾਜ਼ਤ ਮਿਲੀ ਹੈ ਤਾਂ ਇਸ ਨੂੰ ਲਾਗੂ ਹੋਣ 'ਚ ਕੁਝ ਸਮੇਂ ਹੀ ਸਮਾਂ ਲੱਗੇਗਾ।

ਅਮਰੀਕੀ ਨਾਗਰਿਕਤਾ ਹਾਸਲ ਕਰਨ 'ਚ ਚੀਨ ਤੀਜੇ ਨੰਬਰ 'ਤੇ, ਜਾਣੋ ਭਾਰਤ ਕਿਹੜੇ ਸਥਾਨ 'ਤੇ

ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ.ਕਾਮ ਦੇ ਮੈਨਜਿੰਗ ਅਟਾਰਨੀ ਰਾਜੀਵ ਐੱਸ ਖੰਨਾ ਨੇ ਦੱਸਿਆ ਕਿ ਇਸ ਵੀਜ਼ਾ ਪ੍ਰੋਗਰਾਮ ਨੂੰ ਰੱਦ ਕਰਨ 'ਚ ਇਕ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ। ਉਨ੍ਹਾਂ ਨੇ ਕਿਹਾ, ''ਪ੍ਰੋਸੈੱਸ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਨੂੰ ਫੈਡਰਲ ਰਜਿਸਟਰ 'ਚ ਪੋਸਟ ਕੀਤਾ ਜਾਵੇਗਾ ਅਤੇ ਲੋਕਾਂ ਕੋਲ ਟਿੱਪਣੀਆਂ ਦੇਣ ਲਈ 30 ਜਾਂ 60 ਦਿਨਾਂ ਦੀ ਮਿਆਦ ਹੋਵੇਗਾ। ਇਸ ਤੋਂ ਬਾਅਦ ਰੈਗੂਲੇਸ਼ਨ ਨੂੰ ਫਾਈਨਲ ਕੀਤਾ ਜਾਵੇਗਾ।''

Get the latest update about Online Immigration News, check out more about H1B Visa Holders, News In Punjabi, Immigration News & Spouse Work Permit

Like us on Facebook or follow us on Twitter for more updates.