ਸਪਾਟ ਫਿਕਸਿੰਗ ਮਾਮਲਾ : ਸ੍ਰੀਸੰਥ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਵੱਡਾ ਫੈਸਲਾ

ਬੀ. ਸੀ. ਸੀ. ਆਈ ਦੇ ਲੋਕਪਾਲ ਡੀ ਦੇ ਜੈਨ ਨੇ ਹੁਕਮ ਦਿੱਤਾ ਹੈ ਕਿ ਕਥਿਤ ਸਪਾਟ ਫਿਕਸਿੰਗ ਮਾਮਲੇ 'ਚ ਫਸੇ ਤੇਜ਼ ਗੇਂਦਬਾਜ਼ ਐੱਸ ਸ੍ਰੀਸੰਥ ਦਾ ਪ੍ਰਤੀਬੰਧ ਅਗਲੇ ਸਾਲ ਅਗਸਤ 'ਚ ਖਤਮ ਹੋ ਜਾਵੇਗਾ ਕਿਉਕਿ ਉਹ 6 ਸਾਲ...

ਨਵੀਂ ਦਿੱਲੀ— ਬੀ. ਸੀ. ਸੀ. ਆਈ ਦੇ ਲੋਕਪਾਲ ਡੀ ਦੇ ਜੈਨ ਨੇ ਹੁਕਮ ਦਿੱਤਾ ਹੈ ਕਿ ਕਥਿਤ ਸਪਾਟ ਫਿਕਸਿੰਗ ਮਾਮਲੇ 'ਚ ਫਸੇ ਤੇਜ਼ ਗੇਂਦਬਾਜ਼ ਐੱਸ ਸ੍ਰੀਸੰਥ ਦਾ ਪ੍ਰਤੀਬੰਧ ਅਗਲੇ ਸਾਲ ਅਗਸਤ 'ਚ ਖਤਮ ਹੋ ਜਾਵੇਗਾ ਕਿਉਕਿ ਉਹ 6 ਸਾਲ ਤੋਂ ਚਲੇ ਆ ਰਹੇ ਪ੍ਰਤੀਬੰਧ ਕਾਰਨ ਆਪਣਾ ਸਰਵਸ਼੍ਰੇਸ਼ਠ ਦੌਰ ਪਹਿਲਾਂ ਹੀ ਖੋਹ ਚੁੱਕੇ ਹਨ। ਬੀ. ਸੀ. ਸੀ. ਆਈ ਨੇ ਸ੍ਰੀਸੰਥ 'ਤੇ ਅਗਸਤ 2013 'ਚ ਪ੍ਰਤੀਬੰਧ ਲਗਾਇਆ ਸੀ। ਉਨ੍ਹਾਂ ਤੋਂ ਇਲਾਵਾ ਆਈ. ਪੀ. ਐੱਲ 'ਚ ਕਥਿਤ ਤੌਰ 'ਤੇ ਸਪਾਟ ਫਿਕਸਿੰਗ ਕਰਨ ਵਾਲੇ ਰਾਜਸਥਾਨ ਰਾਇਲਸ ਦੇ ਅਜੀਤ ਚੰਦੀਲਾ ਅਤੇ ਅੰਕਿਤ ਚੁਹਾਣ 'ਤੇ ਵੀ ਪ੍ਰਤੀਬੰਧ ਲਗਾਇਆ ਗਿਆ ਸੀ।

ਇਸ ਦਿੱਗਜ ਆਸਟ੍ਰੇਲੀਅਨ ਖਿਡਾਰੀ ਦੇ ਸਿਰ ਤੇ ਲੱਗੀ ਸੱਟ, ਮੈਚ ਤੋਂ ਹੋਇਆ ਬਾਹਰ  

ਸੁਪਰੀਮ ਕੋਰਟ ਨੇ ਇਸ ਸਾਲ 15 ਮਾਰਚ ਦੀ ਬੀ. ਸੀ. ਸੀ. ਆਈ ਦੀ ਅਨੁਸ਼ਾਸਨ ਕਮੇਟੀ ਦਾ ਫੈਸਲਾ ਬਦਲ ਦਿੱਤਾ ਸੀ। ਹੁਣ 7 ਅਗਸਤ ਦੇ ਆਪਣੇ ਫੈਸਲੇ  'ਚ ਜੈਨ ਨੇ ਕਿਹਾ ਕਿ ਇਹ ਪ੍ਰਤੀਬੰਧ 7 ਸਾਲ ਦਾ ਹੋਵੇਗਾ ਅਤੇ ਸ੍ਰੀਸੰਥ ਅਗਲੇ ਸਾਲ ਤੋਂ ਖੇਡ ਸਕਨਗੇ। ਜੈਨ ਨੇ ਕਿਹਾ, ''ਹੁਣ ਸ੍ਰੀਸੰਥ 35 ਪਾਰ ਹੋ ਚੁੱਕੇ ਹਨ। ਬਤੌਰ ਕ੍ਰਿਕਟਰ ਉਨ੍ਹਾਂ ਦਾ ਸਵਰਸ਼੍ਰੇਸ਼ਠ ਦੌਰ ਬੀਤ ਚੁੱਕਾ ਹੈ। ਮੇਰਾ ਮੰਨਣਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਪ੍ਰੋਫੈਸ਼ਨਲ ਕ੍ਰਿਕਟ ਜਾਂ ਬੀ. ਸੀ. ਸੀ. ਆਈ ਜਾਂ ਉਸ ਦੇ ਮੈਂਬਰ ਐਸੋਸੀਏਸ਼ਨ ਨਾਲ ਜੁੜਣ 'ਤੇ ਸ੍ਰੀਸੰਥ 'ਤੇ ਲੱਗਾ ਪ੍ਰਤੀਬੰਧ 13 ਸਤੰਬਰ 2013 ਤੋਂ 7 ਸਾਲ ਦਾ ਕਰਨਾ ਸਹੀ ਰਹੇਗਾ। ਬੀ. ਸੀ. ਸੀ. ਆਈ ਨੇ 28 ਫਰਵਰੀ ਨੂੰ ਅਦਾਲਤ 'ਚ ਕਿਹਾ ਸੀ ਕਿ ਸ੍ਰੀਸੰਥ 'ਤੇ ਪੂਰੀ ਉਮਰ ਲਈ ਲੱਗਾ ਬੈਨ ਸਹੀ ਹੈ ਕਿਉਂਕਿ ਉਸ ਨੇ ਮੈਚ ਦੇ ਨਤੀਜੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਉੱਥੇ ਸ੍ਰੀਸੰਥ ਦੇ ਵਕੀਲ ਨੇ ਕਿਹਾ ਕਿ ਆਈ. ਪੀ. ਐੱਲ ਮੈਚ ਦੌਰਾਨ ਕੋਈ ਸਪਾਟ ਫਿਕਸਿੰਗ ਨਹੀਂ ਹੋਈ ਅਤੇ ਸ੍ਰੀਸੰਥ 'ਤੇ ਲਗਾਏ ਗਏ ਦੋਸ਼ਾਂ ਦੇ ਪੱਖ 'ਚ ਕੋਈ ਸਬੂਤ ਵੀ ਨਹੀਂ ਮਿਲੇ।

INX ਮਾਮਲੇ 'ਚ ਵੱਡਾ ਝੱਟਕਾ, ਚਿਦੰਬਰਮ ਦੀ ਹੋ ਸਕਦੀ ਹੈ ਗ੍ਰਿਫਤਾਰੀ

ਤੁਹਾਨੂੰ ਦੱਸ ਦੇਈਏ ਕਿ ਐੱਸ ਸ੍ਰੀਸੰਥ 2 ਵਰਲਡ ਕੱਪ ਜਿੱਤਣ ਵਾਲੀ ਟੀਮ ਦੇ ਮੈਂਬਰ ਰਹੇ ਹਨ। ਸਾਲ 2007 'ਚ ਉਹ ਵਰਲਡ ਟੀ-20 ਅਤੇ 2011 'ਚ ਵਰਲਡ ਕੱਪ ਜੇਤੂ ਟੀਮ ਦੇ ਮੈਂਬਰ ਸਨ। ਸ੍ਰੀਸੰਥ ਨੇ ਟੀਮ ਇੰਡੀਆ ਲਈ 27 ਟੈਸਟ ਖੇਡੇ ਹਨ, ਜਿਸ 'ਚ ਉਨ੍ਹਾਂ ਨੇ ਕੁੱਲ 87 ਵਿਕਟ ਝਟਕੇ ਹਨ। 53 ਵਨ-ਡੇਅ 'ਚ ਉਨ੍ਹਾਂ ਦੇ ਨਾਂ 75 ਵਿਕਟ ਵੀ ਹਨ। ਟੀ-20 'ਚ ਉਨ੍ਹਾਂ ਨੇ 10 ਮੈਚਾਂ 'ਚ 7 ਵਿਕਟ ਲਈਆਂ ਹਨ।

Get the latest update about News In Punjabi, check out more about Life Ban, Spotfixing, True Scoop News & Sports News

Like us on Facebook or follow us on Twitter for more updates.