ਮਿਊਂਸੀਪਲ ਕਾਰਪੋਰੇਸ਼ਨ ਚੋਣਾਂ ਵਿਚ ਚਾਹੇ ਹੀ ਕਾਂਗਰਸ ਨੇ ਬਾਜ਼ੀ ਮਾਰ ਲਈ ਹੋਵੇ ਪਰ ਸ੍ਰੀ ਅਨੰਦਪੁਰ ਸਾਹਿਬ ਅਜਿਹਾ ਇਲਾਕਾ ਰਿਹਾ ਜਿਥੇ ਦੀਆਂ ਨਗਰ ਕੌਂਸਲ ਚੋਣਾਂ ਵਿਚ ਆਜ਼ਾਦ ਉਮੀਦਵਾਰਾਂ ਨੇ ਕਿਸੇ ਵੀ ਹੋਰ ਉਮੀਦਵਾਰ ਦਾ ਖਾਤਾ ਨਹੀਂ ਖੁੱਲਣ ਦਿੱਤਾ।
ਸ੍ਰੀ ਅਨੰਦਪੁਰ ਸਾਹਿਬ ਵਿਚ ਆਜ਼ਾਦ ਉਮੀਦਵਾਰਾਂ ਨੇ ਸਾਰੀਆਂ 13 ਸੀਟਾਂ ਉੱਤੇ ਕਬਜ਼ਾ ਜਮਾ ਲਿਆ ਹੈ। ਕਾਂਗਰਸ, ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਵੀ ਇਥੇ ਆਪਣਾ ਖਾਤਾ ਤੱਕ ਨਹੀਂ ਖੋਲ ਸਕੇ। ਤੁਹਾਨੂੰ ਦੱਸ ਦਈਏ ਕਿ ਕਾਂਗਰਸ ਨੇ ਮਿਊਂਸੀਪਲ ਕਾਰਪੋਰੇਸ਼ਨ ਚੋਣਾਂ 8 ਵਿਚੋਂ 7 ਸੀਟਾਂ ਉੱਤੇ ਕਬਜ਼ਾ ਕਰ ਲਿਆ ਹੈ ਤੇ ਐਸ.ਏ.ਐਸ. ਨਗਰ ਦਾ ਨਤੀਜਾ ਭਲਕੇ ਐਲਾਨ ਕੀਤਾ ਜਾਵੇਗਾ। ਕੁੱਲ ਮਿਲਾ ਕੇ 9,222 ਉਮੀਦਵਾਰ ਮੈਦਾਨ ਵਿਚ ਹਨ। ਇਨ੍ਹਾਂ ਵਿੱਚੋਂ ਆਜ਼ਾਦ ਉਮੀਦਵਾਰਾਂ ਦਾ ਸਭ ਤੋਂ ਵੱਡਾ ਹਿੱਸਾ 2,832 ਹੈ। ਕਾਂਗਰਸ ਕੋਲ ਅਧਿਕਾਰਤ ਦਲਾਂ ਵਿਚ ਸਭ ਤੋਂ ਵੱਧ 2,037 ਉਮੀਦਵਾਰ ਹਨ। ਖੇਤੀ ਕਾਨੂੰਨਾਂ ਦੇ ਮੋਰਚੇ 'ਤੇ ਭਾਰੀ ਵਿਰੋਧ ਦਾ ਸਾਹਮਣਾ ਕਰ ਰਹੀ ਭਾਜਪਾ ਨੇ ਸਿਰਫ 1,003 ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਹਨ। ਇਸ ਵਾਰ ਖੁਦ ਸ਼੍ਰੋਮਣੀ ਅਕਾਲੀ ਦਲ (ਗੱਠਜੋੜ) ਦੇ ਬਗੈਰ ਚੋਣ ਲੜ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਕੋਲ ਹੀ 1,569 ਉਮੀਦਵਾਰ ਹਨ।