ਪੰਜਾਬ ਦੇ ਵਸਨੀਕ ਅੰਮ੍ਰਿਤਸਰ ਹਵਾਈ ਅੱਡੇ ਤੋਂ ਲਿਆ ਰਹੇ ਸਨ 3 ਕਿੱਲੋ 300 ਗਰਾਮ ਸੋਨਾ, ਚੜ੍ਹੇ ਪੁਲਸ ਦੇ ਹੱਥੀਂ

ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਤੋਂ ਕਸਟਮ ਵਿਭਾਗ ਨੇ ਦੋ ਯਾਤਰੀਆਂ ਕੋਲੋਂ 3 ਕਿੱਲੋ 300 ਗਰਾਮ ਸੋਨਾ ਬਰਾਮਦ ਕੀਤਾ ਹੈ। ਦੋਵੇਂ ਯਾਤਰੀ ਇਸ ਸੋਨੇ ਨੂੰ ਦੁਬਈ ਤੋਂ ਭਾਰਤ ਤਸਕਰੀ ਕਰਕੇ ਫਲਾਇਟ ਨੰਬਰ IX 192 ਰਾਹੀਂ ਅੰਮ੍ਰਿਤਸਰ ਲਿਆ...

ਅੰਮ੍ਰਿਤਸਰ— ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਤੋਂ ਕਸਟਮ ਵਿਭਾਗ ਨੇ ਦੋ ਯਾਤਰੀਆਂ ਕੋਲੋਂ 3 ਕਿੱਲੋ 300 ਗਰਾਮ ਸੋਨਾ ਬਰਾਮਦ ਕੀਤਾ ਹੈ। ਦੋਵੇਂ ਯਾਤਰੀ ਇਸ ਸੋਨੇ ਨੂੰ ਦੁਬਈ ਤੋਂ ਭਾਰਤ ਤਸਕਰੀ ਕਰਕੇ ਫਲਾਇਟ ਨੰਬਰ IX 192 ਰਾਹੀਂ ਅੰਮ੍ਰਿਤਸਰ ਲਿਆ ਰਹੇ ਸੀ। ਦੋਵੇਂ ਮੁਲਜ਼ਮ ਪੰਜਾਬ ਦੇ ਰਹਿਣ ਵਾਲੇ ਹਨ, ਜਿਨ੍ਹਾਂ 'ਚੋਂ ਇਕ ਪਟਿਆਲਾ ਅਤੇ ਇਕ ਤਰਨਤਾਰਨ ਦਾ ਦਾ ਰਹਿਣ ਵਾਲਾ ਹੈ। ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਦੋਵਾਂ ਦੇ ਉੱਪਰ ਜਦੋਂ ਸ਼ੱਕ ਹੋਇਆ ਤਾਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਸਾਮਾਨ ਦੀ ਜਾਂਚ ਕੀਤੀ ਤਾਂ ਦੇਖਿਆ ਤਾਂ ਇਨ੍ਹਾਂ ਦੇ ਬੈਗ 'ਚੋਂ ਉਕਤ ਸੋਨਾ ਬਰਾਮਦ ਹੋਇਆ।

ਜਲੰਧਰ-ਨਕੋਦਰ ਰੋਡ 'ਤੇ ਬੱਸ ਤੇ ਛੋਟੇ ਹਾਥੀ ਵਿਚਕਾਰ ਹੋਈ ਜ਼ਬਰਦਸਤ ਟੱਕਰ, ਜ਼ਖਮੀ ਹੋਏ ਲੋਕਾਂ ਦੀ ਹਾਲਤ ਗੰਭੀਰ

ਜਾਣਕਾਰੀ ਮੁਤਾਬਕ ਦੋਵਾਂ ਹੀ ਯਾਤਰੀਆਂ ਨੇ ਜਦੋਂ ਬੈਗ ਚੈੱਕ ਕੀਤੇ ਗਏ ਤਾਂ ਨੋਟਿਸ ਕੀਤਾ ਕਿ ਕੁਝ ਮੈਟਲ ਦੀਆਂ ਤਾਰਾਂ ਜੋ ਐਕਸਰੇ ਮਸ਼ੀਨ ਦੇ ਵਿੱਚ ਦੇਖੀਆਂ ਗਈਆਂ ਬੈਗ ਵਿੱਚੋਂ ਲੱਭੀਆਂ ਅਤੇ ਇਨ੍ਹਾਂ ਦੇ ਉੱਪਰ ਸਿਲਵਰ ਰੰਗ ਕੀਤਾ ਹੋਇਆ ਸੀ, ਜੋ ਬਰੀਕੀ ਨਾਲ ਜਾਂਚ ਕਰਨ ਤੇ ਸੋਨਾ ਪਾਇਆ ਗਿਆ। ਇਸ ਤੋਂ ਇਲਾਵਾ ਖਿਡੌਣੇ ਵਾਲੀਆਂ ਕਾਰਾਂ ਅਤੇ ਇਕ ਸਪੀਕਰ ਦੇ 'ਚੋਂ ਵੀ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਸੋਨਾ ਮਿਲਿਆ। ਇਕ ਬੈਗ ਦੇ ਵਿੱਚੋਂ 1664.18 ਗਰਾਮ ਅਤੇ ਦੂਸਰੇ 'ਚੋਂ 1668.22 ਗਰਾਮ ਸੋਨਾ ਮਿਲਿਆ, ਜੋ ਕੁੱਲ 3332.40 ਗਰਾਮ ਨਿਕਲਿਆ। ਇਸ ਦੀ ਅੰਦਾਜਨ ਕੀਮਤ 1.30 ਕਰੋੜ ਰੁਪਏ ਦੱਸੀ ਜਾ ਰਹੀ ਹੈ।

Get the latest update about Tarn Taran, check out more about Dubai News, Sri Guru Ram Das Jee International Airport, News In Punjabi & Amritsar Airport

Like us on Facebook or follow us on Twitter for more updates.