ਸ਼੍ਰੀ ਹਰਿਮੰਦਰ ਸਾਹਿਬ 'ਚ 3 ਕੁੜੀਆਂ ਨੇ ਕੀਤੀ ਸ਼ਰਮਨਾਕ ਹਰਕਤ, ਵੀਡੀਓ ਵਾਇਰਲ

ਸ਼੍ਰੀ ਹਰਿਮੰਦਰ ਸਾਹਿਬ 'ਚ ਟਿੱਕ-ਟੋਕ ਵੀਡੀਓ ਬਣਾਉਣ ਉੱਤੇ ਪਾਬੰਦੀ ਦੇ ਬਾਵਜੂਦ ...

ਅੰਮ੍ਰਿਤਸਰ — ਸ਼੍ਰੀ ਹਰਿਮੰਦਰ ਸਾਹਿਬ 'ਚ ਟਿੱਕ-ਟੋਕ ਵੀਡੀਓ ਬਣਾਉਣ ਉੱਤੇ ਪਾਬੰਦੀ ਦੇ ਬਾਵਜੂਦ ਤਿੰਨ ਲੜਕੀਆਂ ਨੇ ਵੀਡੀਓ ਬਣਾ ਕੇ ਉਸ ਨੂੰ ਅਪਲੋਡ ਕਰ ਦਿੱਤਾ। ਦੱਸ ਦੱਈਏ ਕਿ ਇਸ ਵੀਡੀਓ 'ਚ ਲੜਕੀਆਂ ਇੱਕ ਅਸ਼ਲੀਲ ਗਾਣੇ ਉੱਤੇ ਨੱਚਦੀਆਂ ਨਜ਼ਰ ਆ ਰਹੀਆਂ ਹਨ।
ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਰਧਾਲੂਆਂ ਨੂੰ ਟਿਕਟੋਕ ਬਣਾਉਣ ਤੋਂ ਰੋਕਣ ਲਈ ਹੋਰਡਿੰਗ ਲਾਏ ਗਏ ਹਨ ਪਰ ਇਹ ਸਿਲਸਿਲਾ ਅਜੇ ਵੀ ਜਾਰੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਚਿੱਠੀ ਲਿਖ ਕੇ ਕੰਪਲੈਕਸ 'ਚ ਟਿਕਟੋਕ ਬਣਾਉਣ ਵਾਲੀਆਂ ਤਿੰਨ ਲੜਕੀਆਂ ਵਿਰੁਧ ਸੰਗਤ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਨ ਨੂੰ ਕਿਹਾ ਹੈ।ਟਿਕਟੋਕ ਬਣਾਉਣ ਵਾਲੀਆਂ ਲੜਕੀਆਂ ਨੇ ਆਖ਼ਰ ਮੁਆਫੀ ਮੰਗ ਲਈ ਹੈ ਜਿਸ ਕਾਰਨ ਐਸਜੀਪੀਸੀ ਉਨ੍ਹਾਂ ਵਿਰੁੱਧ ਕਾਰਵਾਈ ਨਹੀਂ ਕਰ ਰਹੀ। ਗੁਰੂ ਘਰ 'ਚ ਚਾਰੇ ਪਾਸੇ ਕੈਮਰੇ ਲੱਗੇ ਹਨ ਪਰ ਫਿਰ ਵੀ ਸ਼ਰਧਾਲੂ ਇਸ ਤਰ੍ਹਾਂ ਦੀਆਂ ਹਰਕਤਾਂ ਕਰੀ ਜਾ ਰਹੇ ਹਨ, ਜਿਸ ਕਾਰਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।

ਮਾਨਸਿਕ ਤੌਰ ਤੇ ਬੀਮਾਰ ਇਸ ਵਿਆਕਤੀ ਨੇ 4 ਲੋਕਾਂ ਨੂੰ ਵੱਢਿਆ

Get the latest update about True Scoop News, check out more about Sri Harmandir Sahib, Punjab News, 3 Girls & Video Viral

Like us on Facebook or follow us on Twitter for more updates.