ਸ਼੍ਰੀਲੰਕਾ: ਸ਼ਾਹੀ ਪੂਲ 'ਚ ਪ੍ਰਦਰਸ਼ਨਕਾਰੀਆਂ ਦੇ ਮਜ਼ੇ, ਰਾਸ਼ਟਰਪਤੀ ਭਵਨ 'ਚ ਕਬਜ਼ੇ ਤੋਂ ਬਾਅਦ ਦੀਆਂ ਤਸਵੀਰਾਂ

ਅੱਜ ਰਾਸ਼ਟਰਪਤੀ ਗੋਤਬਾਯਾ ਰਾਜਪੱਖੇ ਦੇ ਅਸਤੀਫੇ ਤੋਂ ਬਾਅਦ ਹੀ ਸਵੇਰ ਤੋਂ ਹੀ ਹਜ਼ਾਰਾਂ ਦੀ ਗਿਣਤੀ ਸ਼੍ਰੀਲੰਕਾਈ ਨਾਗਰਿਕ ਸੜਕਾਂ 'ਤੇ ਉਤਰੇ ਅਤੇ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਦਾ ਬਿਗੁਲ ਬਜਾਏ। ਪ੍ਰਦਰਸ਼ਨਕਾਰੀਆਂ ਨੇ ਕਾਲੇ-ਨੀਲੇ ਕੱਪੜੇ ਪਹਿਨ ਰੱਖੇ ਸਨ ਅਤੇ ਸਾਰੇ ਆਪਣੇ ਹੱਥਾਂ ਵਿੱਚ ਦੇਸ਼ ਦਾ ਝੰਡਾ ਥਾਮਾ ਹੋਇਆ ਸੀ...

ਗੰਭੀਰ ਆਰਥਿਕ ਸੰਕਟ ਤੋਂ ਜੂਝ ਰਹੇ ਹਨ ਸ਼੍ਰੀਲੰਕਾ ਦੇ ਹਾਲ ਹੁਣ ਬੇਹਾਲ ਹੋ ਗਏ ਹਨ। ਅੱਜ ਰਾਸ਼ਟਰਪਤੀ ਗੋਤਬਾਯਾ ਰਾਜਪੱਖੇ ਦੇ ਅਸਤੀਫੇ ਤੋਂ ਬਾਅਦ ਹੀ ਸਵੇਰ ਤੋਂ ਹੀ ਹਜ਼ਾਰਾਂ ਦੀ ਗਿਣਤੀ ਸ਼੍ਰੀਲੰਕਾਈ ਨਾਗਰਿਕ ਸੜਕਾਂ 'ਤੇ ਉਤਰੇ ਅਤੇ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਦਾ ਬਿਗੁਲ ਬਜਾਏ। ਪ੍ਰਦਰਸ਼ਨਕਾਰੀਆਂ ਨੇ ਕਾਲੇ-ਨੀਲੇ ਕੱਪੜੇ ਪਹਿਨ ਰੱਖੇ ਸਨ ਅਤੇ ਸਾਰੇ ਆਪਣੇ ਹੱਥਾਂ ਵਿੱਚ ਦੇਸ਼ ਦਾ ਝੰਡਾ ਥਾਮਾ ਹੋਇਆ ਸੀ।
ਰਾਸ਼ਟਰਪਤੀ ਗੋਤਬਾਯਾ ਰਾਜਪੱਖੇ ਦੇ ਅਸਤੀਫੇ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਭਵਨ ਦਾ ਘੇਰਾਵ ਕਰ ਲਿਆ। ਜਿਸ ਤੋਂ ਬਾਅਦ ਪਹਿਲਾਂ ਤਾਂ ਪ੍ਰਦ੍ਰਸ਼ਕਾਰੀਆਂ ਤੇ ਪੁਲਿਸ ਦੇ ਵਿਚਕਾਰ ਹਿੰਸਕ ਝੜਪ ਦੀਆਂ ਤਸਵੀਰਾਂ ਸਾਹਮਣੇ ਆਈਆਂ ਪਰ ਘੇਰਾਵ ਤੋਂ ਬਾਅਦ ਰਾਸ਼ਟਰਪਤੀ ਭਵਨ ਦੇ ਅੰਦਰ ਦੀਆਂ ਤਸਵੀਰਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਰਾਸ਼ਟਰਪਤੀ ਭਵਨ ਦੇ ਅੰਦਰ ਪ੍ਰਦਰਸ਼ਨਕਾਰੀ ਸਵੀਵਿੰਗ ਪੂਲ 'ਚ ਨਜ਼ਾਰੇ ਲੈਂਦੇ ਨਜ਼ਰ ਆਏ।  
ਜਾਣਕਾਰੀ ਮੁਤਾਬਿਕ ਕੱਲ੍ਹ ਰਾਤ ਤੋਂ ਹੀ ਰਾਸ਼ਟਰਪਤੀ ਭਵਨ ਦੇ ਨੇੜੇ ਦੇ ਇਲਾਕੇ 'ਤੇ ਪ੍ਰਦਰਸ਼ਨਕਾਰੀਆਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਕਬਜ਼ਾ ਕਰੀ ਬੈਠੇ ਸੀ। ਫਿਲਹਾਲ ਰਾਸ਼ਟਰਪਤੀ ਦੇ ਟਿਕਾਣੇ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਸ਼ੱਕ ਹੈ ਕਿ ਉਹ ਬੱਟਾਰਾਮੁੱਲਾ ਸਥਿਤ ਆਰਮੀ ਹੈੱਡਕੁਆਰਟਰ 'ਤੇ ਹਨ।


Get the latest update about SRI LANKA CRISIS UPDATE, check out more about PRESIDENT, JULY9TH, CRISISLK &

Like us on Facebook or follow us on Twitter for more updates.