ਸ਼੍ਰੀਲੰਕਾ ਦੀ ਸਮੁੰਦਰੀ ਫੌਜ ਨੇ 11 ਭਾਰਤੀ ਮਛੇਰਿਆਂ ਨੂੰ ਕੀਤਾ ਗਿ੍ਫਤਾਰ, 3 ਕਿਸ਼ਤੀਆਂ ਵੀ ਕੀਤੀਆਂ ਜ਼ਬਤ

ਸ੍ਰੀਲੰਕਾ ਦੀ ਸਮੁੰਦਰੀ ਫ਼ੌਜ ਨੇ ਮੰਗਲਵਾਰ ਨੂੰ 11 ਭਾਰਤੀ ਮਛੇਰਿਆਂ ਨੂੰ ਗਿ੍ਫ਼ਤਾਰ ਕੀਤਾ ਹੈ। ਇਨ੍ਹਾਂ ’ਤੇ ਦੇਸ਼ ਦੀ ਸਮੁੰਦਰੀ ਸਰਹੱਦ ਦੀ ਉਲੰਘਣਾ ਦਾ ਦੋਸ਼ ਲਗਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ, ਰਾਮੇਸ਼ਵਰਮ ਦੇ ਮਛੇਰਿਆਂ ਨੇ ਆਪਣੇ ਸਾਥੀਆਂ ਦੇ ਸਮੁੰਦਰੀ ਸਰਹੱਦ ਦੀ ਉਲੰਘਣਾ ਦੇ ਦੋਸ਼ ਨੂੰ ਖ਼ਾਰਜ ਕੀਤਾ

ਰਾਮੇਸ਼ਵਰਮ—  ਸ੍ਰੀਲੰਕਾ ਦੀ ਸਮੁੰਦਰੀ ਫ਼ੌਜ ਨੇ ਮੰਗਲਵਾਰ ਨੂੰ 11 ਭਾਰਤੀ ਮਛੇਰਿਆਂ ਨੂੰ ਗਿ੍ਫ਼ਤਾਰ ਕੀਤਾ ਹੈ। ਇਨ੍ਹਾਂ ’ਤੇ ਦੇਸ਼ ਦੀ ਸਮੁੰਦਰੀ ਸਰਹੱਦ ਦੀ ਉਲੰਘਣਾ ਦਾ ਦੋਸ਼ ਲਗਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ, ਰਾਮੇਸ਼ਵਰਮ ਦੇ ਮਛੇਰਿਆਂ ਨੇ ਆਪਣੇ ਸਾਥੀਆਂ ਦੇ ਸਮੁੰਦਰੀ ਸਰਹੱਦ ਦੀ ਉਲੰਘਣਾ ਦੇ ਦੋਸ਼ ਨੂੰ ਖ਼ਾਰਜ ਕੀਤਾ ਹੈ।

ਰਾਮੇਸ਼ਵਰਮ ’ਚ ਮੱਛੀ ਪਾਲਣ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸ੍ਰੀਲੰਕਾਈ ਸਮੁੰਦਰੀ ਫ਼ੌਜ ਨੇ 11 ਮਛੇਰਿਆਂ ਨੂੰ ਗਿ੍ਫ਼ਤਾਰ ਕੀਤਾ ਤੇ ਉਨ੍ਹਾਂ ਦੀਆਂ ਤਿੰਨ ਕਿਸ਼ਤੀਆਂ ਵੀ ਜ਼ਬਤ ਕਰ ਲਈਆਂ। ਰਾਮੇਸ਼ਵਰਮ ਤੋਂ ਲੋਕ ਸਭਾ ਮੈਂਬਰ ਕੇ. ਨਵਾਸ ਕਾਨੀ ਨੇ ਕੇਂਦਰ ਸਰਕਾਰ ਨੂੰ ਇਸ ਮੁੱਦੇ ਦਾ ਸਥਾਈ ਹੱਲ ਕੱਢਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਦੋਵਾਂ ਦੇਸ਼ਾਂ ’ਚ ਮਛੇਰਿਆਂ ਦਾ ਮੁੱਦਾ ਬਣਿਆ ਹੋਇਆ ਹੈ। ਹਾਲ ਹੀ ’ਚ ਸ੍ਰੀਲੰਕਾ ਦੀ ਇਕ ਅਦਾਲਤ ਨੇ 56 ਭਾਰਤੀ ਮਛੇਰਿਆਂ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ। 25 ਜਨਵਰੀ ਨੂੰ ਰਿਹਾਅ ਕੀਤੇ ਗਏ ਇਨ੍ਹਾਂ ਮਛੇਰਿਆਂ ਨੂੰ ਵੀ ਸ੍ਰੀਲੰਕਾ ਦੀ ਜਲ ਸਰਹੱਦ ’ਚ ਮੱਛੀ ਫੜਨ ਦੇ ਦੋਸ਼ ’ਚ ਗਿ੍ਫ਼ਤਾਰ ਕੀਤਾ ਗਿਆ ਸੀ।


Get the latest update about arrested, check out more about Sri Lanka navy, fishermen, Truescoop & Truescoopnews

Like us on Facebook or follow us on Twitter for more updates.