ਸ਼੍ਰੀਨਗਰ 'ਚ ਮੁਕਾਬਲੇ ਦੌਰਾਨ 3 ਅੱਤਵਾਦੀ ਢੇਰ, ਮੁਕਾਬਲੇ ਦੌਰਾਨ ਸਥਾਨਕ ਨੌਜਵਾਨਾਂ ਨੇ ਕੀਤਾ ਪਥਰਾਅ

ਮੱਧ ਕਸ਼ਮੀਰ ਦੇ ਜ਼ਿਲਾ ਸ਼੍ਰੀਨਗਰ ਦੇ ਹੋਕਾਰਸਰ ਇਲਾਕੇ ਵਿਚ ਤਕਰੀਬਨ 16 ਘੰ...

ਮੱਧ ਕਸ਼ਮੀਰ ਦੇ ਜ਼ਿਲਾ ਸ਼੍ਰੀਨਗਰ ਦੇ ਹੋਕਾਰਸਰ ਇਲਾਕੇ ਵਿਚ ਤਕਰੀਬਨ 16 ਘੰਟਿਆਂ ਤੱਕ ਚੱਲੇ ਮੁਕਾਬਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਮਕਾਨ ਵਿਚ ਲੁਕੇ ਤਿੰਨਾਂ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਆਈ.ਜੀ. ਕਸ਼ਮੀਰ ਵਿਜੇ ਕੁਮਾਰ ਨੇ ਤਿੰਨਾਂ ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।

ਮੰਗਲਵਾਰ ਰਾਤ ਤੋਂ ਜਾਰੀ ਇਸ ਮੁਕਾਬਲੇ ਵਿਚ ਮਾਰੇ ਜਾਣ ਵਾਲੇ ਤਿੰਨੋਂ ਅੱਤਵਾਦੀ ਲਸ਼ਕਰ ਦੇ ਦੱਸੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਪਛਾਣ ਜੁਬੈਰ ਨਿਵਾਸੀ ਸ਼ੋਪੀਆਂ, ਐਜਾਜ਼ ਨਿਵਾਸੀ ਮਿਤਰਗਾਮ ਪੁਲਵਾਮਾ ਅਤੇ ਅਥਰ ਮੁਸ਼ਤਾਕ ਨਿਵਾਸੀ ਪੁਲਵਾਮਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਅੱਤਵਾਦੀ ਬੀਤੇ ਮੰਗਲਵਾਰ ਨੂੰ ਹੋਕਾਰਸਰ ਵਿਚ ਨੌਜਵਾਨਾਂ ਨੂੰ ਸੰਗਠਨ ਵਿਚ ਸ਼ਾਮਲ ਕਰਨ ਦੇ ਲਈ ਆਏ ਸਨ। ਹਾਲਾਂਕਿ ਪੁਲਸ ਨੇ ਇਸ ਸਬੰਧਵਿਚ ਅਧਿਕਾਰਿਤ ਤੌਰ ਉੱਤੇ ਪੁਸ਼ਟੀ ਨਹੀਂ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਤਿੰਨੋਂ ਅੱਤਵਾਦੀਆਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਇਸ ਦੇ ਨਾਲ ਹੀ ਮੁਕਾਬਲੇ ਦੌਰਾਨ ਇਲਾਕੇ ਦੇ ਨੌਜਵਾਨਾਂ ਵਲੋਂ ਸੁਰੱਖਿਆ ਬਲਾਂ ਉੱਤੇ ਪੱਥਰਬਾਜ਼ੀ ਕਰਨ ਦੀ ਵੀ ਸੂਚਨਾ ਹੈ।

ਮੁਕਾਬਲੇ ਨਾਲ ਤਿੰਨੋਂ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ ਕਾਫੀ ਮਾਤਰਾ ਵਿਚ ਹਥਿਆਰ ਅਤੇ ਗੋਲੀਬਾਰੀ ਵੀ ਬਰਾਮਦ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਮੁਕਾਬਲੇ ਦੌਰਾਨ ਦੋ ਤੋਂ ਤਿੰਨ ਵਾਰ ਅੱਤਵਾਦੀਆਂ ਨੂੰ ਆਤਮਸਮਰਪਣ ਕਰਨ ਦਾ ਮੌਕਾ ਦਿੱਤਾ ਗਿਆ ਪਰ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ।

Get the latest update about encounter, check out more about 3 terrorists, Srinagar & killed

Like us on Facebook or follow us on Twitter for more updates.