SSC CGL 2022: 20,000 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ, ਉਮੀਦਵਾਰ 8 ਅਕਤੂਬਰ ਤੱਕ ਕਰੋ ਅਪਲਾਈ

ਇਹ ਅਸਾਮੀਆਂ ਲਈ ਉਮੀਦਵਾਰ ਆਖਰੀ ਮਿਤੀ 8 ਅਕਤੂਬਰ 2022 ਲਈ ਅਪਲਾਈ ਕਰ ਸਕਦੇ ਹਨ। SSC CGL ਟੀਅਰ-1 ਪ੍ਰੀਖਿਆ ਦੀ ਅਸਥਾਈ ਮਿਤੀ ਦਸੰਬਰ 2022 ਹੈ...

ਸਟਾਫ ਸਿਲੈਕਸ਼ਨ ਕਮਿਸ਼ਨ ਨੇ ਸੰਯੁਕਤ ਗ੍ਰੈਜੂਏਟ ਲੈਵਲ ਪ੍ਰੀਖਿਆ 2022 (SSC CGLE 2022) ਲਈ 20,000 ਦੇ ਕਰੀਬ ਅਸਾਮੀਆਂ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ । ਉਮੀਦਵਾਰਾਂ SSC CGL 2022 ਲਈ ਆਨਲਾਈਨ ਅਰਜ਼ੀਆਂ ਕਮਿਸ਼ਨ ਦੀ ਅਧਿਕਾਰਿਕ ਵੈੱਬਸਾਈਟ ssc.nic.in 'ਤੇ ਜਾ ਕੇ ਭਰ ਸਕਦੇ ਹਨ। SSC CGL ਪ੍ਰੀਖਿਆ 2022 ਰਾਹੀਂ, ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ, ਵਿਭਾਗਾਂ ਅਤੇ ਸੰਸਥਾਵਾਂ ਵਿੱਚ ਗਰੁੱਪ ਬੀ ਅਤੇ ਸੀ ਦੀਆਂ ਲਗਭਗ 20 ਹਜ਼ਾਰ ਅਸਾਮੀਆਂ 'ਤੇ ਨਿਯੁਕਤੀ ਕੀਤੀ ਜਾਵੇਗੀ। ਇਹ ਅਸਾਮੀਆਂ ਲਈ ਉਮੀਦਵਾਰ ਆਖਰੀ ਮਿਤੀ 8 ਅਕਤੂਬਰ 2022 ਲਈ ਅਪਲਾਈ ਕਰ ਸਕਦੇ ਹਨ। SSC CGL ਟੀਅਰ-1 ਪ੍ਰੀਖਿਆ ਦੀ ਅਸਥਾਈ ਮਿਤੀ ਦਸੰਬਰ 2022 ਹੈ।  

SSC CGLE 2022 ਪ੍ਰੀਖਿਆ ਲਈ ਅਰਜ਼ੀਆਂ ਭਰਨ ਲਈ ਉਮੀਦਵਾਰ ssc.nic.in ਲਿੰਕ ਤੇ ਕਲਿੱਕ ਕਰੋ।  

ਇਨ੍ਹਾਂ ਅਸਾਮੀਆਂ ਨੂੰ ਭਰਨ ਲਈ ਉਮੀਦਵਾਰ ਨੇ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੋਏ। ਉਮੀਦਵਾਰ ਦੀ ਉਮਰ ਹੱਦ 18 ਤੋਂ 27 ਸਾਲ, ਕੁਝ ਅਹੁਦਿਆਂ ਲਈ 18 ਤੋਂ 30 ਸਾਲ ਅਤੇ ਕੁਝ ਅਸਾਮੀਆਂ ਲਈ 18 ਤੋਂ 32 ਸਾਲ ਤੈਅ ਕੀਤੀ ਗਈ ਹੈ। SC, ST ਵਰਗ ਨੂੰ ਉਮਰ ਵਿੱਚ 5 ਸਾਲ ਦੀ ਛੋਟ ਦਿੱਤੀ ਜਾਵੇਗੀ ਅਤੇ OBC ਨੂੰ 3 ਸਾਲ ਦੀ ਛੋਟ ਦਿੱਤੀ ਜਾਵੇਗੀ।
 
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਟੀਅਰ-1, ਟੀਅਰ-2, ਟੀਅਰ-3, ਟੀਅਰ-4 ਪ੍ਰੀਖਿਆਵਾਂ ਵਿੱਚ ਪ੍ਰਦਰਸ਼ਨ ਦੇ ਆਧਾਰ 'ਤੇ ਕੀਤੀ ਜਾਵੇਗੀ। ਟੀਅਰ-1 ਅਤੇ ਟੀਅਰ-2 ਕੰਪਿਊਟਰ ਆਧਾਰਿਤ ਪ੍ਰੀਖਿਆ ਹੋਵੇਗੀ। ਟੀਅਰ-3 ਪੈੱਨ ਪੇਪਰ ਮੋਡ (ਵਰਣਨਾਤਮਕ) ਤੋਂ ਹੋਵੇਗਾ। ਟੀਅਰ-4 ਸਕਿੱਲ ਟੈਸਟ (ਕੰਪਿਊਟਰ ਪ੍ਰੋਫੀਸ਼ੈਂਸੀ ਟੈਸਟ ਜਾਂ ਡਾਟਾ ਐਂਟਰੀ ਟੈਸਟ) ਹੋਵੇਗਾ।

Get the latest update about SSC CGL 2022 exam 1, check out more about SSC CGL 2022 notification, SSC CGL 2022, SSC CGL 2022 paper & SSC CGL 2022 exam

Like us on Facebook or follow us on Twitter for more updates.