SSC JE ਭਰਤੀ 2022 ਲਈ ਨੋਟੀਫਿਕੇਸ਼ਨ ਹੋਇਆ ਜਾਰੀ, ਵੱਖ ਵੱਖ ਅਹੁਦਿਆਂ ਲਈ ਉਮੀਦਵਾਰ 30 ਅਗਸਤ ਤੱਕ ਕਰਨ ਅਪਲਾਈ

ਸਟਾਫ ਸਿਲੈਕਸ਼ਨ ਕਮਿਸ਼ਨ (SSC) ਨੇ ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ/ਵਿਭਾਗਾਂ/ਸੰਸਥਾਵਾਂ ਲਈ ਜੂਨੀਅਰ ਇੰਜੀਨੀਅਰ ਦੀਆਂ ਅਸਾਮੀਆਂ ਲਈ ਨੋਟੀਫਿਕਸ਼ਨ ਜਾਰੀ ਕੀਤਾ ਹੈ...

ਸਟਾਫ ਸਿਲੈਕਸ਼ਨ ਕਮਿਸ਼ਨ (SSC) ਨੇ ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ/ਵਿਭਾਗਾਂ/ਸੰਸਥਾਵਾਂ ਲਈ ਜੂਨੀਅਰ ਇੰਜੀਨੀਅਰ ਦੀਆਂ ਅਸਾਮੀਆਂ ਲਈ ਨੋਟੀਫਿਕਸ਼ਨ ਜਾਰੀ ਕੀਤਾ ਹੈ। ਇਨ੍ਹਾਂ ਵਿਭਾਗਾਂ 'ਚ ਸਿਵਲ, ਮਕੈਨੀਕਲ, ਇਲੈਕਟ੍ਰੀਕਲ ਅਤੇ ਮਾਤਰਾ ਸਰਵੇਖਣ ਅਤੇ ਕੰਟਰੈਕਟ ਦੀ ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਪਲਾਈ ਕਰਨ ਦੀ ਆਖਰੀ ਮਿਤੀ 30 ਅਗਸਤ, 2022 ਹੈ। 

ਚਾਹਵਾਨ ਉਮੀਦਵਾਰ ਅਧਿਕਾਰਤ ਵੈੱਬਸਾਈਟ ssc.nic.in ਰਾਹੀਂ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਚੁਣੇ ਗਏ ਉਮੀਦਵਾਰਾਂ ਨੂੰ ਲੈਵਲ-6 ਅਧੀਨ 35,400 ਰੁਪਏ ਤੋਂ 1,12,400 ਰੁਪਏ ਪ੍ਰਤੀ ਮਹੀਨਾ ਤਨਖਾਹ ਅਤੇ ਹੋਰ ਭੱਤੇ ਦਿੱਤੇ ਜਾਣਗੇ।

ਖਾਲੀ ਅਹੁਦਿਆਂ ਦੇ ਵੇਰਵੇ 
ਅਹੁਦਾ: ਜੂਨੀਅਰ ਇੰਜੀਨੀਅਰ (ਸਿਵਲ)
ਅਹੁਦਾ: ਜੂਨੀਅਰ ਇੰਜੀਨੀਅਰ (ਇਲੈਕਟ੍ਰੀਕਲ)
ਅਹੁਦਾ: ਜੂਨੀਅਰ ਇੰਜੀਨੀਅਰ (ਮਕੈਨੀਕਲ)
ਅਹੁਦਾ: ਜੂਨੀਅਰ ਇੰਜੀਨੀਅਰ (ਮਾਤਰ ਸਰਵੇਖਣ ਅਤੇ ਕਾਂਟਰੈਕਟ)

ਅਰਜ਼ੀ ਫੀਸ
ਜਨਰਲ / ਓਬੀਸੀ / ਈਡਬਲਯੂਐਸ ਸ਼੍ਰੇਣੀ ਦੇ ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 100/- ਰੁਪਏ ਹੋਵੇਗੀ। ਜਦੋਂ ਕਿ SC/ST ਵਰਗ ਦੇ ਉਮੀਦਵਾਰਾਂ ਲਈ ਅਰਜ਼ੀ ਪੂਰੀ ਤਰ੍ਹਾਂ ਮੁਫਤ ਹੈ। ਸਾਰੇ ਉਮੀਦਵਾਰ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਨੈੱਟ ਬੈਂਕਿੰਗ ਰਾਹੀਂ ਪ੍ਰੀਖਿਆ ਫੀਸ ਦਾ ਭੁਗਤਾਨ ਕਰਦੇ ਹਨ।
 
ਅਰਜ਼ੀ ਅਤੇ ਚੋਣ ਪ੍ਰਕਿਰਿਆ
ਉਮੀਦਵਾਰ SSC ਦੀ ਵੈੱਬਸਾਈਟ ssc.nic.in ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ। SSC JE ਦੀਆਂ ਅਸਾਮੀਆਂ ਲਈ ਭਰਤੀ ਲਈ ਚੋਣ ਪੇਪਰ-1 ਕੰਪਿਊਟਰ ਆਧਾਰਿਤ ਪ੍ਰੀਖਿਆ ਅਤੇ ਪੇਪਰ-2 ਲਿਖਤੀ ਵਿਆਖਿਆਤਮਿਕ ਪ੍ਰੀਖਿਆ ਦੇ ਨਤੀਜੇ 'ਤੇ ਆਧਾਰਿਤ ਹੋਵੇਗੀ।
 
SSC JE ਭਰਤੀ 2022  ਲਈ ਵੱਖ ਵੱਖ ਵਿਭਾਗ ਅਤੇ ਖਾਲੀ ਅਸਾਮੀਆਂ 

1. ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ)
ਜੂਨੀਅਰ ਇੰਜੀਨੀਅਰ (ਸਿਵਲ)
ਜੂਨੀਅਰ ਇੰਜੀਨੀਅਰ (ਇਲੈਕਟ੍ਰੀਕਲ ਅਤੇ ਮਕੈਨੀਕਲ)

2. ਕੇਂਦਰੀ ਲੋਕ ਨਿਰਮਾਣ ਵਿਭਾਗ (CPWD)
ਜੂਨੀਅਰ ਇੰਜੀਨੀਅਰ (ਸਿਵਲ)
ਜੂਨੀਅਰ ਇੰਜੀਨੀਅਰ (ਇਲੈਕਟ੍ਰੀਕਲ)

3. ਕੇਂਦਰੀ ਜਲ ਅਤੇ ਬਿਜਲੀ ਖੋਜ ਸਟੇਸ਼ਨ
ਜੂਨੀਅਰ ਇੰਜੀਨੀਅਰ (ਸਿਵਲ)
ਜੂਨੀਅਰ ਇੰਜੀਨੀਅਰ (ਇਲੈਕਟ੍ਰੀਕਲ)
ਜੂਨੀਅਰ ਇੰਜੀਨੀਅਰ (ਮਕੈਨੀਕਲ)

4. ਕੇਂਦਰੀ ਜਲ ਕਮਿਸ਼ਨ
ਜੂਨੀਅਰ ਇੰਜੀਨੀਅਰ (ਸਿਵਲ)
ਜੂਨੀਅਰ ਇੰਜੀਨੀਅਰ (ਮਕੈਨੀਕਲ)

5. ਗੁਣਵੱਤਾ ਭਰੋਸਾ ਡਾਇਰੈਕਟੋਰੇਟ (DQA, NAVAL)
ਜੂਨੀਅਰ ਇੰਜੀਨੀਅਰ (ਮਕੈਨੀਕਲ)
ਜੂਨੀਅਰ ਇੰਜੀਨੀਅਰ (ਇਲੈਕਟ੍ਰੀਕਲ)

6. ਫਰੱਕਾ ਬੈਰਾਜ ਪ੍ਰੋਜੈਕਟ (FBP)
ਜੂਨੀਅਰ ਇੰਜੀਨੀਅਰ (ਸਿਵਲ)
ਜੂਨੀਅਰ ਇੰਜੀਨੀਅਰ (ਇਲੈਕਟ੍ਰੀਕਲ)
ਜੂਨੀਅਰ ਇੰਜੀਨੀਅਰ (ਮਕੈਨੀਕਲ)

 7. ਮਿਲਟਰੀ ਇੰਜੀਨੀਅਰ ਸੇਵਾਵਾਂ (MES)
ਜੂਨੀਅਰ ਇੰਜੀਨੀਅਰ (ਸਿਵਲ)
ਜੂਨੀਅਰ ਇੰਜੀਨੀਅਰ (ਇਲੈਕਟ੍ਰੀਕਲ ਅਤੇ ਮਕੈਨੀਕਲ)

8. ਰਾਸ਼ਟਰੀ ਤਕਨੀਕੀ ਖੋਜ ਸੰਗਠਨ (NTRO)
ਜੂਨੀਅਰ ਇੰਜੀਨੀਅਰ (ਸਿਵਲ)
ਜੂਨੀਅਰ ਇੰਜੀਨੀਅਰ (ਇਲੈਕਟ੍ਰੀਕਲ)
ਜੂਨੀਅਰ ਇੰਜੀਨੀਅਰ (ਮਕੈਨੀਕਲ)

9. ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗਾਂ ਦਾ ਮੰਤਰਾਲਾ (ਅੰਡੇਮਾਨ ਲਕਸ਼ਦੀਪ ਹਾਰਬਰ ਵਰਕਸ)
ਜੂਨੀਅਰ ਇੰਜੀਨੀਅਰ (ਸਿਵਲ)
ਜੂਨੀਅਰ ਇੰਜੀਨੀਅਰ (ਇਲੈਕਟ੍ਰੀਕਲ)
ਜੂਨੀਅਰ ਇੰਜੀਨੀਅਰ (ਮਕੈਨੀਕਲ)

Get the latest update about SARKARI NAUKARI, check out more about SSC JOBS, JOBS IN INDIA, SSC JE 2022 & JOBS SSC

Like us on Facebook or follow us on Twitter for more updates.