ਸਟਾਰ ਕੱਬਡੀ ਖਿਡਾਰੀ ਵਕਾਸ ਗੁੱਜਰ ਦਾ ਕਤਲ, ਮੈਚ ਦੇ ਤੁਰੰਤ ਬਾਅਦ ਸਿਰ ਤੇ ਮਾਰੀ ਗੋਲੀ

ਪਾਕਿਸਤਾਨ ਦੇ ਸਟਾਰ ਖਿਡਾਰੀ ਵਕਾਸ ਗੁੱਜਰ ਨੂੰ ਮੈਚ ਤੋਂ ਤੁਰੰਤ ਬਾਅਦ ਸਿਰ ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ...

ਇਕ ਘਟਨਾ ਗੁਆਂਢੀ ਮੁਲਕ ਪਾਕਿਸਤਾਨ 'ਚ ਵਾਪਰੀ ਹੈ ਜਿਥੇ ਖੇਡ ਕਬੱਡੀ ਨਾਲ ਜੁੜੇ ਇਕ ਹੋਰ ਸਿਤਾਰੇ ਨੂੰ ਜਾਨ ਤੋਂ ਮਾਰ ਦਿੱਤਾ ਗਿਆ ਹੈ। ਪਾਕਿਸਤਾਨ ਦੇ ਸਟਾਰ ਖਿਡਾਰੀ ਵਕਾਸ ਗੁੱਜਰ ਨੂੰ ਮੈਚ ਤੋਂ ਤੁਰੰਤ ਬਾਅਦ ਸਿਰ ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।  
ਜਾਣਕਾਰੀ ਮੁਤਾਬਿਕ ਪਾਕਿਸਤਾਨ ਦੇ ਇਕ ਮੈਦਾਨ 'ਚ ਖੇਡੇ ਜਾ ਰਹੇ ਕੱਬਡੀ ਦੇ ਮੈਚ ਤੋਂ ਬਾਅਦ ਸਟਾਰ ਕੱਬਡੀ ਖਿਡਾਰੀ ਵਕਾਸ ਗੁੱਜਰ ਨੂੰ ਦਰਸ਼ਕਾਂ ਨੇ ਘੇਰ ਲਿਆ ਤੇ ਸੈਲਫੀ ਲੈਣ ਲਗੇ। ਸੈਲਫੀ ਲੈਂਦਿਆਂ ਅਚਾਨਕ ਹੀ ਵਕਾਸ ਗੁੱਜਰ ਦੇ ਸਿਰ 'ਚ ਗੋਲੀ ਆ ਵਜੀ। ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮਾਮਲਾ ਫੈਮਲੀ ਕਲੈਸ਼ ਦਾ ਦੱਸਿਆ ਜਾ ਰਿਹਾ ਹੈ। 

ਵਕਾਸ ਗੁੱਜਰ ਪੰਜਾਬ ਦੇ ਉੱਘੇ ਕਬੱਡੀ ਖਿਡਾਰੀਆਂ ਵਿੱਚੋਂ ਇੱਕ ਸੀ ਜਿਸਦੇ ਪੂਰੇ ਪਾਕਿਸਤਾਨ ਵਿੱਚ ਬਹੁਤ ਸਾਰੇ ਪ੍ਰਸ਼ੰਸਕ ਹਨ। ਉਸ ਨੂੰ ਦੇਸ਼ ਦੇ ਸਭ ਤੋਂ ਵਧੀਆ ਕਬੱਡੀ ਖਿਡਾਰੀਆਂ ਵਿੱਚੋਂ ਇੱਕ ਕਿਹਾ ਜਾਂਦਾ ਸੀ। ਇਸ ਸਾਰੇ ਕਾਂਡ ਦੇ ਕਾਰਨ ਇਕ ਹੋਰ ਸਟਾਰ ਕਬੱਡੀ ਖਿਡਾਰੀ ਦੁਨੀਆ ਤੋਂ ਚਲਾ ਗਿਆ ਹੈ।   

Get the latest update about murder, check out more about Pakistan kabaddi player, kabaddi waqas gujjar, waqas gujjar murder & waqas gujjar

Like us on Facebook or follow us on Twitter for more updates.