ਫੈਸ਼ਨੇਬਲ ਨਾਈਟ Filmfare Glamour & Style Awards 2019 'ਚ ਇਨ੍ਹਾਂ ਅਭਿਨੇਤਰੀਆਂ ਨੇ ਆਪਣੇ ਸਟਾਈਲ ਨਾਲ ਲੁੱਟੀ ਮਹਿਫਲ, ਦੇਖੋ ਤਸਵੀਰਾਂ

'ਫਿਲਮ ਫੇਅਰ ਗਲੈਮਰਸ ਐਂਡ ਸਾਈਟਲ ਐਵਾਰਡ' ਮੁੰਬਈ 'ਚ ਮੰਗਲਵਾਰ ਰਾਤ ਕਰਵਾਇਆ ਗਿਆ। ਇਹ ਬਾਲੀਵੁੱਡ ਦੀਆਂ ਸਭ ਤੋਂ ਫੈਸ਼ਨੇਬਲ ਨਾਈਟ 'ਚੋਂ ਇਕ ਰਹੀ। ਬਾਲੀਵੁੱਡ ਦੇ ਖ਼ੂਬਸੂਰਤ ਤੇ ਸਟਾਈਲਿਸ਼ ਸਿਤਾਰਿਆਂ ਨੇ ਇਸ ਐਵਾਰਡ ਸਮਾਗਮ...

ਨਵੀਂ ਦਿੱਲੀ— 'ਫਿਲਮ ਫੇਅਰ ਗਲੈਮਰਸ ਐਂਡ ਸਾਈਟਲ ਐਵਾਰਡ' ਮੁੰਬਈ 'ਚ ਮੰਗਲਵਾਰ ਰਾਤ ਕਰਵਾਇਆ ਗਿਆ। ਇਹ ਬਾਲੀਵੁੱਡ ਦੀਆਂ ਸਭ ਤੋਂ ਫੈਸ਼ਨੇਬਲ ਨਾਈਟ 'ਚੋਂ ਇਕ ਰਹੀ। ਬਾਲੀਵੁੱਡ ਦੇ ਖ਼ੂਬਸੂਰਤ ਤੇ ਸਟਾਈਲਿਸ਼ ਸਿਤਾਰਿਆਂ ਨੇ ਇਸ ਐਵਾਰਡ ਸਮਾਗਮ 'ਚ ਸ਼ਿਰਕਤ ਕੀਤੀ। ਸੈਫ ਅਲੀ ਖ਼ਾਨ, ਆਲੀਆ ਭੱਟ, ਵਰੁਣ ਧਵਨ, ਅਨੁਸ਼ਕਾ ਸ਼ਰਮਾ ਵਰਗੇ ਸਿਤਾਰਿਆਂ ਨੇ ਸਭ ਤੋਂ ਜ਼ਿਆਦਾ ਲੋਕਾਂ ਦਾ ਧਿਆਨ ਖਿੱਚਿਆ। ਰੈੱਡ ਕਾਰਪੈੱਟ 'ਤੇ ਇਨ੍ਹਾਂ ਸਿਤਾਰਿਆਂ ਦੀ ਚਮਕ ਨੇ ਇਸ ਰਾਤ ਨੂੰ ਯਾਦਗਾਰ ਬਣਾ ਦਿੱਤਾ। ਇੰਡਸਟਰੀ ਦੇ ਫੈਸ਼ਨ ਆਇਕਨ ਲਈ ਪੂਰੀ ਰਾਤ ਜਸ਼ਨ ਚੱਲਦਾ ਰਿਹਾ। ਇਸ ਐਵਾਰਡ ਸਮਾਗਮ 'ਚ ਆਲੀਆ ਭੱਟ ਨੂੰ ਸਭ ਤੋਂ ਸਟਾਈਲਿਸ਼ ਫੀਮੇਲ ਤਾਂ ਅਨੁਸ਼ਕਾ ਸ਼ਰਮਾ ਨੂੰ ਸਭ ਤੋਂ ਗਲੈਮਰਸ ਫੀਮੇਲ ਸਟਾਰ ਦਾ ਐਵਾਰਡ ਮਿਲਿਆ।

ਸਾੜ੍ਹੀ ਪਹਿਨ ਕੈਟਰੀਨਾ ਕੈਫ ਨੇ ਇੰਸਟਾ 'ਤੇ ਪੋਸਟ ਕੀਤੀਆਂ ਤਸਵੀਰਾਂ, ਮਾਰੋ ਇਕ ਨਜ਼ਰ

ਆਓ ਜਾਣਦੇ ਹਾਂ ਕਿ ਕਿਸ ਸਿਤਾਰੇ ਨੂੰ ਕਿਹੜਾ ਖ਼ਿਤਾਬ ਮਿਲਿਆ। ਇਸ ਮੌਕੇ 'ਤੇ ਅੰਨਨਿਆ ਪਾਂਡੇ, ਕ੍ਰਿਤੀ ਸੇਨਨ, ਸੰਨੀ ਲਿਓਨ ਅਤੇ ਕਿਆਰਾ ਆਡਵਾਨੀ ਸਮੇਤ ਕਈ ਬਾਲੀਵੁੱਡ ਸੈਲੇਬਸ ਰੈੱਡ ਕਾਰਪੇਟ 'ਤੇ ਨਜ਼ਰ ਆਏ। ਇਸ ਦੌਰਾਨ ਕਈ ਬਾਲੀਵੁੱਡ ਸੈਲੇਬਸ ਨੂੰ ਉਨ੍ਹਾਂ ਦੇ ਸਟਾਈਲ ਸੈਂਸ ਲਈ ਐਵਾਰਡ ਦਿੱਤੇ ਗਏ। ਇਸ ਦੌਰਾਨ ਆਲੀਆ ਭੱਟ ਨੂੰ ਮੋਸਟ ਸਟਾਈਲਿਸ਼ ਫੀਮੇਲ ਸਟਾਰ, ਵਰੁਣ ਧਵਨ ਮੋਸਟ ਗਲੈਮਰਸ ਮੇਲ ਸਟਾਰ, ਅਨੁਸ਼ਕਾ ਸ਼ਰਮਾ ਮੋਸਟ ਗਲੈਮਰਸ ਫੀਮੇਲ ਸਟਾਰ ਅਤੇ ਆਯੂਸ਼ਮਾਨ ਖੁਰਾਨਾ ਮੋਸਟ ਸਟਾਈਲਿਸ਼ ਮੇਲ ਸਟਾਰ ਚੁਣੇ ਗਏ।

Get the latest update about Bollywood News, check out more about Manish Malhotra, Kiara Advani, Filmfare Glamour Style Awards 2019 & News In Punjabi

Like us on Facebook or follow us on Twitter for more updates.