ਸਟੇਟ ਬੈਂਕ ਆਫ਼ ਇੰਡੀਆ ਵਿੱਚ ਕਲਰਕ ਅਤੇ PO ਦੀ ਨਿਕਲੀ ਸਰਕਾਰੀ ਨੌਕਰੀ, 7 ਨਵੰਬਰ ਤੱਕ ਇੰਝ ਕਰੋ ਅਪਲਾਈ

ਸਟੇਟ ਬੈਂਕ ਆਫ਼ ਇੰਡੀਆ ਵਲੋਂ ਸਰਕਾਰੀ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। SBI ਨੇ ਦੇਸ਼ ਭਰ ਵਿੱਚ ਸਥਿਤ ਵੱਖ-ਵੱਖ ਸਰਕਲਾਂ ਵਿੱਚ 1400 ਤੋਂ ਵੱਧ ਸਰਕਲ ਅਧਾਰਤ ਅਫਸਰਾਂ (ਸੀਬੀਓ) ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ...

ਸਟੇਟ ਬੈਂਕ ਆਫ਼ ਇੰਡੀਆ ਵਲੋਂ ਸਰਕਾਰੀ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। SBI ਨੇ ਦੇਸ਼ ਭਰ ਵਿੱਚ ਸਥਿਤ ਵੱਖ-ਵੱਖ ਸਰਕਲਾਂ ਵਿੱਚ 1400 ਤੋਂ ਵੱਧ ਸਰਕਲ ਅਧਾਰਤ ਅਫਸਰਾਂ (ਸੀਬੀਓ) ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਨ੍ਹਾਂ CBO ਦੀਆਂ ਕੁੱਲ 1422 ਅਸਾਮੀਆਂ ਲਈ ਵੱਧ ਤੋਂ ਵੱਧ 300 ਅਸਾਮੀਆਂ ਅਸਾਮ, ਅਰੁਣਾਚਲ ਪ੍ਰਦੇਸ਼, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ ਅਤੇ ਤ੍ਰਿਪੁਰਾ ਰਾਜਾਂ ਲਈ ਹਨ। ਇਸ ਦੇ ਨਾਲ ਹੀ 212 ਮਹਾਰਾਸ਼ਟਰ ਅਤੇ ਗੋਆ, 201 ਰਾਜਸਥਾਨ, 176 ਤੇਲੰਗਾਨਾ ਅਤੇ 175-175 ਓਡੀਸ਼ਾ ਅਤੇ ਪੱਛਮੀ ਬੰਗਾਲ/ਸਿੱਕਮ/ਅੰਡੇਮਾਨ ਅਤੇ ਨਿਕੋਬਾਰ ਟਾਪੂ ਹਨ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 7 ਨਵੰਬਰ 2022 ਹੈ।  

ਯੋਗਤਾ
ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਨੇ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਸ਼ਨ ਕੀਤੀ ਹੋਵੇ। ਮੈਡੀਕਲ, ਇੰਜੀਨੀਅਰਿੰਗ, ਚਾਰਟਰਡ ਅਕਾਊਂਟੈਂਟ, ਕਾਸਟ ਅਕਾਊਂਟੈਂਟ ਆਦਿ ਵਾਲੇ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਦੀ ਉਮਰ 30 ਸਤੰਬਰ 2022 ਤੱਕ 21 ਸਾਲ ਤੋਂ ਘੱਟ ਅਤੇ 30 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਹਾਲਾਂਕਿ, ਵੱਖ-ਵੱਖ ਰਾਖਵੀਆਂ ਸ਼੍ਰੇਣੀਆਂ ਨਾਲ ਸਬੰਧਤ ਉਮੀਦਵਾਰਾਂ ਨੂੰ ਵੀ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੱਤੀ ਜਾਂਦੀ ਹੈ। ਐਸਬੀਆਈ ਸੀਬੀਓ ਭਰਤੀ 2022 ਲਈ ਅਰਜ਼ੀ ਫੀਸ 750 ਰੁਪਏ ਹੈ। ਹਾਲਾਂਕਿ, SC/ST/PWD ਉਮੀਦਵਾਰਾਂ ਨੂੰ ਫੀਸ ਦਾ ਭੁਗਤਾਨ ਨਹੀਂ ਕਰਨਾ ਪਵੇਗਾ।

ਇੰਝ ਕਰੋ ਅਪਲਾਈ 
ਉਮੀਦਵਾਰ SBI ਦੀ ਅਧਿਕਾਰਤ ਵੈੱਬਸਾਈਟ sbi.co.in 'ਤੇਜਾਓ। ਭਰਤੀ ਸੈਕਸ਼ਨ ਵਿੱਚ SBI CBO ਭਰਤੀ 2022 ਨੋਟੀਫਿਕੇਸ਼ਨ PDF ਡਾਊਨਲੋਡ ਕਰ ਸਕਦੇ ਹੋ ਅਤੇ ਸਿੱਧੇ ਔਨਲਾਈਨ ਐਪਲੀਕੇਸ਼ਨ ਪੇਜ 'ਤੇ ਜਾ ਸਕਦੇ ਹੋ। ਉਮੀਦਵਾਰਾਂ ਨੂੰ ਪਹਿਲਾਂ ਅਰਜ਼ੀ ਪ੍ਰਕਿਰਿਆ ਦੇ ਤਹਿਤ ਰਜਿਸਟਰ ਹੋਣਾ ਚਾਹੀਦਾ ਹੈ। ਫਿਰ ਅਲਾਟ ਕੀਤੇ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਵਰਤੋਂ ਕਰਕੇ ਲੌਗਇਨ ਕਰਕੇ ਆਪਣੀ ਅਰਜ਼ੀ ਜਮ੍ਹਾਂ ਕਰੋ।

Get the latest update about sbi requitment 2022, check out more about sbi jobs, sbi jobs 2022, sbi Clerk & sbi po

Like us on Facebook or follow us on Twitter for more updates.