STF ਜਲੰਧਰ ਪੁਲਿਸ ਦੀ ਅੰਮ੍ਰਿਤਸਰ 'ਚ ਰੇਡ, ਫਿਲਮੀ ਸਟਾਈਲ 'ਚ ਫੜ੍ਹਿਆ ਤਸਕਰ

ਦੱਸਿਆ ਜਾ ਰਿਹਾ ਹੈ ਕਿ ਰੋਹਿਤ ਅਤੇ ਉਸਦਾ ਸਾਥੀ STF ਦੀ ਟੀਮ ਨੂੰ ਵੇਖ ਦੌੜਣ ਲਗੇ ਸਨ, ਜਿਨ੍ਹਾਂ ਨੂੰ ਐਸਟੀਐਫ ਦੇ ਜਵਾਨਾਂ ਵਲੋਂ ਇਕ ਨੂੰ ਮੌਕੇ ਤੇ ਫੜ ਲਿਆ ਗਿਆ

ਅੰਮ੍ਰਿਤਸਰ:-ਮਾਮਲਾ ਅੰਮ੍ਰਿਤਸਰ ਦੇ ਘਾਹ ਮੰਡੀ ਇਲਾਕੇ ਦਾ ਹੈ ਜਿਥੇ ਅੱਜ ਜਲੰਧਰ ਪੁਲਿਸ ਦੀ STF ਵਲੋਂ ਰੇਡ ਕਰ ਦੋ ਸ਼ੱਕੀ ਨੌਜਵਾਨਾਂ ਨੂੰ ਦਬੋਚ ਲਿਆ ਗਿਆ ਜੋਕਿ ਪੁਲਿਸ ਨੂੰ ਦੇਖ ਭੱਜਣ ਕੋਸ਼ਿਸ਼ ਕਰ ਰਹੇ ਸਨ। ਇਹ ਦੋਨੋ ਸ਼ੱਕੀ ਨੌਜਵਾਨਾਂ ਵਿਚੋਂ ਇੱਕ ਦੀ ਪਹਿਚਾਣ ਰੋਹਿਤ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰੋਹਿਤ ਅਤੇ ਉਸਦਾ ਸਾਥੀ STF ਦੀ ਟੀਮ ਨੂੰ ਵੇਖ ਦੌੜਣ ਲਗੇ ਸਨ, ਜਿਨ੍ਹਾਂ ਨੂੰ ਐਸਟੀਐਫ ਦੇ ਜਵਾਨਾਂ ਵਲੋਂ ਇਕ ਨੂੰ ਮੌਕੇ ਤੇ ਫੜ ਲਿਆ ਗਿਆ ਅਤੇ ਦੁਸਰੇ ਨੋਜਵਾਨ ਰੋਹਿਤ ਪੁਲਿਸ ਨੂੰ ਵੇਖ ਇਕ ਬਿਲਡਿੰਗ ਤੇ ਚੜ ਗਿਆ ਅਤੇ ਉਸ ਨੇ ਭੱਜਣ ਦੀ ਕੋਸ਼ਿਸ਼ 'ਚ ਛੱਤ ਤੋਂ ਛਲਾਂਗ ਲਗਾ ਦਿੱਤੀ, ਜਿਸਨੂੰ ਪੁਲਿਸ ਵਲੋਂ ਗਲੀ ਵਿਚ ਡਿਗਣ ਉਪਰੰਤ ਕਾਬੂ ਲਿਆ ਗਿਆ। 

ਇਸ ਸੰਬਧੀ ਡੀ ਐਸ ਪੀ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਅਸੀ ਸ਼ੱਕੀ ਨੌਜਵਾਨਾਂ ਸੰਬਧੀ ਅੰਮ੍ਰਿਤਸਰ ਦੇ ਘਾਹ ਮੰਡੀ ਚੌਕ ਵਿਚ ਖੜ ਤਫਤੀਸ਼ ਕਰ ਰਹੇ ਸੀ ਕਿ ਅਚਾਨਕ  2 ਨੌਜਵਾਨ ਜਿਨ੍ਹਾਂ 'ਚੋ ਇਕ ਦਾ ਨਾਮ ਰੋਹਿਤ ਦਸਿਆ ਜਾਦਾ ਹੈ ਅਤੇ ਉਸਦੇ ਸਾਥੀ ਨੂੰ ਇਕ ਦੇਸ਼ੀ ਪਿਸਤੌਲ, ਦੋ ਜਿੰਦਾ ਕਾਰਤੂਸ ਅਤੇ 100 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਗਈ ਹੈ ਅਤੇ ਜਲਦ ਹੀ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

Get the latest update about police, check out more about stf jalandhar news, jalandhar news, jalandhar stf & punjab police

Like us on Facebook or follow us on Twitter for more updates.