ਵੱਡੀ ਖਬਰ: ਮਹਿਲਾ ਅਕਾਲੀ ਨੇਤਾ ਦੇ ਘਰੋਂ ਕਰੋੜਾਂ ਦੀ ਹੈਰੋਇਨ ਬਰਾਮਦ, ਇਕ ਹੋਰ ਸ਼ਖਸ ਸਣੇ ਗ੍ਰਿਫਤਾਰ

ਪੰਜਾਬ ਦੇ ਤਰਨਤਾਰਨ ਜ਼ਿਲੇ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਾਬਕਾ ਜ਼ਿਲਾ ਜਨਰਲ ਸਕੱਤਰ ਦੇ ਘਰ STF ਨੇ ਛਾ...

ਤਰਨਤਾਰਨ: ਪੰਜਾਬ ਦੇ ਤਰਨਤਾਰਨ ਜ਼ਿਲੇ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਾਬਕਾ ਜ਼ਿਲਾ ਜਨਰਲ ਸਕੱਤਰ ਦੇ ਘਰ STF ਨੇ ਛਾਪਾ ਮਾਰਿਆ। ਇਸ ਦੌਰਾਨ ਉਸ ਦੇ ਘਰੋਂ 1 ਕਿਲੋ 10 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ ਕਰੋੜਾਂ ਰੁਪਏ ਦੀ ਦੱਸੀ ਜਾ ਰਹੀ ਹੈ। ਪੁਲਸ ਨੇ ਮਹਿਲਾ ਨੇਤਾ ਤੇ ਇਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਮਹਿਲਾ ਨੇਤਾ ਦੀ ਪਛਾਣ ਜਸਵਿੰਦਰ ਕੌਰ ਦੇ ਰੂਪ ਵਿਚ ਹੋਈ ਹੈ। ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਚੰਬਲ ਨਿਵਾਸੀ ਜਸਵਿੰਦਰ ਕੌਰ ਜੱਸੀ ਦੀ ਬੇਟੀ ਪੰਜਾਬ ਪੁਲਸ ਵਿਚ ਤਾਇਨਾਤ ਹੈ। ਜਦੋਂ ਪਾਰਟੀ ਵਰਕਰਾਂ ਨੂੰ ਜਸਵਿੰਦਰ ਦੇ ਘਰ ਛਾਪੇ ਦੀ ਖਬਰ ਮਿਲੀ ਤਾਂ ਉਹ ਮੌਕੇ ਉੱਤੇ ਪਹੁੰਚੇ ਪਰ ਪੁਲਸ ਵਲੋਂ ਰੋਕੇ ਜਾਣ ਉੱਤੇ ਉਹ ਵਾਪਸ ਪਰਤ ਗਏ।

ਦੱਸਿਆ ਜਾ ਰਿਹਾ ਹੈ ਕਿ STF ਨੇ ਛਾਪੇਮਾਰੀ ਦੌਰਾਨ ਨਾ ਕਿਸੇ ਨੂੰ ਘਰ ਆਉਣ ਦਿੱਤਾ ਤੇ ਨਾ ਹੀ ਜਾਣ ਦਿੱਤਾ। ਤਲਾਸ਼ੀ ਦੇਰ ਰਾਤ ਤੱਕ ਚੱਲੀ ਤੇ STF ਆਪਣਏ ਟੀਚੇ ਵਿਚ ਸਫਲ ਵੀ ਹੋਈ। STF ਦੋਵਾਂ ਨੂੰ ਆਪਣੇ ਨਾਲ ਲੈ ਕੇ ਗਈ ਹੈ। ਓਥੇ ਹੀ ਮਾਮਲੇ ਵਿਚ ਬਣਦੀ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Get the latest update about Jaswinder Kaur, check out more about woman Akali leader, arrested, Truescoop & Truescoop News

Like us on Facebook or follow us on Twitter for more updates.