ਸ਼ੇਅਰ ਬਾਜ਼ਾਰ ਸੁਨਾਮੀ, ਸੈਂਸੈਕਸ 2000 ਅੰਕ ਲੁੜਕਿਆ, ਨਿਫਟੀ ਵੀ 432 ਅੰਕ ਹੇਠਾਂ

ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਬਾਜ਼ਾ...

ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਬਾਜ਼ਾਰ ਦਿਨ ਦੇ ਹੇਠਲੇ ਪੱਧਰ ਉੱਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਕਰੀਬ 2000 ਅੰਕ ਹੇਠਾਂ ਆ ਗਿਆ ਹੈ। ਉਥੇ ਹੀ ਨਿਫਟੀ 50 ਇੰਡੈਕਸ ਵਿਚ ਵੀ ਕਰੀਬ 432 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਸਮੇਂ ਨਿਫਟੀ ਇੰਡੈਕਸ 13353.53 ਦੇ ਪੱਧਰ ਉੱਤੇ ਟ੍ਰੇਡ ਕਰ ਰਿਹਾ ਹੈ। ਅੱਜ ਬਾਜ਼ਾਰ ਵਿਚ ਚੌਤਰਫਾ ਗਰਮ ਹਵਾ ਦੇਖਣ ਨੂੰ ਮਿਲ ਰਹੀ ਹੈ। ਬੈਂਕ, ਫਾਈਨੈਂਸ਼ੀਅਲ ਅਤੇ ਆਟੋ ਸ਼ੇਅਰਾਂ ਵਿਚ ਗਿਰਾਵਟ ਦਰਜ ਕੀਤੀ ਗਈ ਹੈ। 

ਬੈਂਕਿਗ ਸੈਕਟਰ ਵਿਚ ਵੱਡੀ ਗਿਰਾਵਟ
ਨਿਫਟੀ ਬੈਂਕ ਵੀ ਕਰੀਬ 500 ਅੰਕ ਟੁੱਟ ਗਿਆ ਹੈ। ਪ੍ਰਾਈਵੇਟ ਬੈਂਕਾਂ ਵਿਚ ਕਮਜ਼ੋਰੀ ਦਰਜ ਕੀਤੀ ਗਈ ਹੈ। ਮਿਡਕੈਪ ਸ਼ੇਅਰ ਵੀ ਕਮਜ਼ੋਰ ਹੋਏ ਹਨ। ਮਿਡਕੈਪ ਵਿਚ ਆਟੋ, ਮੈਟਲ ਸ਼ੇਅਰਾਂ ਵਿਚ ਮੁਨਾਫਾਵਸੂਲੀ ਵਿਖ ਰਹੀ ਹੈ।
 
ਸੈਂਸੈਕਸ ਦੇ 30 ਸਟਾਕਸ ਲਾਲ ਨਿਸ਼ਾਨ ਵਿਚ
ਸੈਂਸੈਕਸ ਦੇ ਅੱਜ 30 ਸਟਾਕਸ ਲਾਲ ਨਿਸ਼ਾਨ ਵਿਚ ਟ੍ਰੇਡ ਕਰ ਰਹੇ ਹਨ। ONGC ਵਿਚ ਕਰੀਬ 8.8 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਤੋਂ ਇਲਾਵਾ ਇੰਡਸਈਂਡ ਬੈਂਕ, ਐੱਸ.ਬੀ.ਆਈ., ਐੱਨ.ਟੀ.ਪੀ.ਸੀ., ਆਈ.ਟੀ.ਸੀ.,  ICICI Bank, ਸਨ ਫਾਰਮਾ, ਟੀ.ਸੀ.ਐੱਸ. ਸਾਰੇ ਸਟਾਕਸ ਵੱਡੀ ਗਿਰਾਵਟ ਦੇ ਨਾਲ ਟ੍ਰੇਡ ਕਰ ਰਹੇ ਹਨ।

Get the latest update about sensex, check out more about 2000 points, down & stock market

Like us on Facebook or follow us on Twitter for more updates.