ਇਸਲਾਮਾਬਾਦ- ਬੇਭਰੋਸਗੀ ਮਤੇ ਦੇ ਖਾਰਿਜ ਹੋਣ ਤੋਂ ਬਾਅਦ ਪਾਕਿਸਤਾਨ ਵਿਚ ਸਿਆਸੀ ਸੰਕਟ ਹੋਰ ਵੀ ਗਹਿਰਾ ਗਿਆ ਹੈ। ਸੰਸਦ ਵਿਚ ਅਜੀਬ ਹਾਲਾਤ ਬਣ ਗਏ ਹਨ। ਇਮਰਾਨ ਖਾਨ ਦੇ ਕਹਿਣ ਉੱਤੇ ਦੇਸ਼ ਦੇ ਰਾਸ਼ਟਰਪਤੀ ਨੇ ਸੰਸਦ ਨੂੰ ਭੰਗ ਕਰ ਦਿੱਤਾ ਹੈ। ਪਰ ਇਸ ਸਭ ਤੋਂ ਪਹਿਲਾਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਵਿਰੋਧੀ ਧਿਰ ਦੀ ਕਾਰਵਾਈ ਚੱਲ ਰਹੀ ਸੀ ਕਿ ਇਮਰਾਨ ਖਾਨ ਨੇ ਸਦਨ ਦੀ ਬਿਜਲੀ ਕਟਵਾ ਦਿੱਤੀ।
ਇਸ ਦੌਰਾਨ ਵਿਰੋਧੀ ਧਿਰ ਨੇ ਸਦਨ ਉੱਤੇ ਕਬਜ਼ਾ ਕਰ ਲਿਆ ਸੀ ਤੇ ਅਯਾਜ ਸਾਦਿਕ ਨੂੰ ਸਪੀਕਰ ਬਣਾਇਆ ਗਿਆ ਸੀ। ਕਾਰਵਾਈ ਦੇ ਵਿਚਾਲੇ ਪਾਕਿਸਤਾਨ ਦੇ ਸਦਨ ਦੀ ਲਾਈਟ ਕੱਟ ਦਿੱਤੀ ਗਈ। ਉੱਥੇ ਹੀ ਪਾਕਿਸਤਾਨੀ ਸੁਪਰੀਮ ਕੋਰਟ ਨੇ ਸੀਨੀਅਰ ਜੱਜਾਂ ਦੀ ਬੈਠਕ ਬੁਲਾਈ ਹੈ। ਇਸ ਦੌਰਾਨ ਅੱਜ ਮਚੇ ਸਿਆਸੀ ਘਮਸਾਨ ਉੱਤੇ ਚਰਚਾ ਹੋਵੇਗੀ।
Get the latest update about Opposition groups, check out more about Imran Khan, Pakistan, Strange politics & cut off power
Like us on Facebook or follow us on Twitter for more updates.