ਖਰਾਬ ਮੌਸਮ ਦੇ ਮੱਦੇਨਜ਼ਰ ਮੰਡੀਆਂ ’ਚ ਕਣਕ ਦੀ ਸੰਭਾਲ ਲਈ ਪੁਖਤਾ ਪ੍ਰਬੰਧ: ਜ਼ਿਲਾ ਮੰਡੀ ਅਫ਼ਸਰ

ਜ਼ਿਲਾ ਸੰਗਰੂਰ ਦੀਆਂ ਮੰਡੀਆਂ ਅੰਦਰ ਕਣਕ ਦੀ ਤੇਜ਼ੀ ਨਾਲ ਹੋਈ ਆਮਦ ਨੂੰ ਲੈ ਕੇ ਖਰੀਦ ਪ੍ਰਕਿਰਿਆ ਦੇ ਸਮੁੱਚੇ ਕਾਰਜ਼ਾਂ ਨੂੰ ਸਮਾਂਬੱਧ...

ਸੰਗਰੂਰ: ਜ਼ਿਲਾ ਸੰਗਰੂਰ ਦੀਆਂ ਮੰਡੀਆਂ ਅੰਦਰ ਕਣਕ ਦੀ ਤੇਜ਼ੀ ਨਾਲ ਹੋਈ ਆਮਦ ਨੂੰ ਲੈ ਕੇ ਖਰੀਦ ਪ੍ਰਕਿਰਿਆ ਦੇ ਸਮੁੱਚੇ ਕਾਰਜ਼ਾਂ ਨੂੰ ਸਮਾਂਬੱਧ ਢੰਗ ਨਾਲ ਨੇਪਰੇ ਚੜਾਇਆ ਜਾ ਰਿਹਾ ਹੈ। ਖਰੀਦ ਕੀਤੀ ਕਣਕ ਨੂੰ ਖਰਾਬ ਹੋਏ ਮੌਸਮ ਦੇ ਮੱਦੇਨਜ਼ਰ ਮੰਡੀਆਂ ’ਚ ਸੰਭਾਲਣ ਲਈ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਆੜਤੀਆਂ ਦੇ ਸਹਿਯੋਗ  ਨਾਲ ਤਰਪਾਲਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਹ ਜਾਣਕਾਰੀ ਜ਼ਿਲਾ ਮੰਡੀ ਅਫ਼ਸਰ ਸ੍ਰੀ ਜਸਪਾਲ ਸਿੰਘ ਘੁਮਾਣ ਨੇ ਦਿੱਤੀ।

ਸ੍ਰੀ ਜਸਪਾਲ ਸਿੰਘ ਨੇ ਦੱਸਿਆ ਕਿ ਮਾਰਕੀਟ ਕਮੇਟੀਆਂ, ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਆੜਤੀਆਂ  ਅਤੇ ਕਿਸਾਨਾਂ ਵੱਲੋਂ ਤਰਪਾਲਾਂ ਆਦਿ ਦੇ ਸੁਚੱਜੇ ਪ੍ਰਬੰਧ ਵੀ ਕੀਤੇ ਗਏ ਹਨ ਅਤੇ ਕੱਲ ਆਈ ਬਾਰਿਸ਼ ਕਾਰਨ ਖਰੀਦ ਕੇਂਦਰਾਂ ਵਿਚ ਕਿਸਾਨਾਂ ਵੱਲੋਂ ਕਣਕ ਦੀਆਂ ਢੇਰੀਆਂ ਨੂੰ ਤਰਪਾਲਾਂ ਨਾਲ ਢੱਕ ਲਿਆ ਗਿਆ ਜਿਸ ਕਾਰਨ ਕਣਕ ਭਿੱਜਣ ਤੋਂ ਬਚ ਗਈ ਹੈ।

ਉਨਾਂ ਕਿਹਾ ਕਿ ਕਿਸਾਨਾਂ ਵੱਲੋਂ ਮੰਡੀਆਂ ’ਚ ਲਿਆਂਦੀ ਕਣਕ ਦੀ ਖਰੀਦ ਨੂੰ ਨਾਲੋ ਨਾਲ ਯਕੀਨੀ ਬਣਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ ਹਨ ਕਿ ਮੰਡੀਆਂ ਵਿੱਚ ਕਿਸੇ ਵੀ ਕਿਸਾਨ ਨੂੰ ਕੋਈ ਵੀ ਮੁਸਕਿਲ ਨਹੀਂ ਹੋਣੀ ਚਾਹੀਦੀ ਅਤੇ ਇਹਨਾਂ ਨਿਰਦੇਸਾਂ ਦੀ ਪੂਰੀ ਪਾਲਣਾ ਕੀਤੀ ਜਾ ਰਹੀ ਹੈ।

ਉਨਾਂ ਦੱਸਿਆ ਕਿ ਜ਼ਿਲੇ ਦੀਆਂ ਮੰਡੀਆਂ ਵਿੱਚ ਕਿਸਾਨਾਂ, ਮਜ਼ਦੂਰਾਂ ਤੇ ਆੜਤੀਆਂ ਨੂੰ ਕੋਵਿਡ-19 ਤੋਂ ਸੁਰੱਖਿਆ ਲਈ ਕਣਕ ਖਰੀਦ ਕੇਂਦਰਾਂ ਵਿੱਚ ਲਗਾਏ 81 ਫੁਟ ਓਪਰੇਟਿਡ ਹੈਂਡ ਵਾਸ਼ ਸਿਸਟਮ ਲਾਹੇਵੰਦ ਸਾਬਿਤ ਹੋਏ ਜਿਸਦੇ ਨਾਲ ਕਿਸਾਨ ਸਭ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰਾਂ ਨਾਲ ਸਾਫ਼ ਕਰਕੇ ਖੁਦ ਦੇ ਨਾਲ-ਨਾਲ ਹੋਰਨਾਂ ਨੂੰ ਵੀ ਕੋਰੋਨਾ ਵਾਇਰਸ ਦੇ ਬੁਰੇ ਪ੍ਰਭਾਵਾਂ ਤੋਂ ਸੁਰੱਖਿਅਤ ਰੱਖ ਰਹੇ ਹਨ। ਉਨਾਂ ਦੱਸਿਆ ਕਿ ਇਸ ਸਿਸਟਮ ਨਾਲ ਨਲਕੇ, ਬਰਤਨ ਤੇ ਸਾਬਣ ਨੂੰ ਛੂਹੇ ਬਿਨਾਂ ਹੱਥਾਂ ਨੂੰ ਸਾਫ਼ ਕੀਤਾ ਜਾ ਸਕਦਾ ਹੈ।

Get the latest update about Truescoop, check out more about inclement weather, storage of wheat, mandi & District Mandi Officer

Like us on Facebook or follow us on Twitter for more updates.