7 ਸਾਲਾ ਬੱਚੀ ਦੀ ਤਾਕਤ ਦੇਖ ਉੱਡ ਜਾਣਗੇ ਹੋਸ਼, ਰੋਜ਼ਾਨਾ ਚੁੱਕਦੀ ਹੈ 80 ਕਿਲੋ ਭਾਰ

ਜਿਸ ਉਮਰ ਵਿਚ ਬੱਚੇ ਕਿੰਡਰਗਾਰਟਨ ਵਿਚ ਖੇਡ ਰਹੇ ਹੁੰਦੇ ਹਨ, ਉਸ ਉਮਰ ਵਿਚ ਰੋਰੀ ਲੋਕਾਂ ਨੂੰ ਹੈਰਾਨ ਕ...

ਜਿਸ ਉਮਰ ਵਿਚ ਬੱਚੇ ਕਿੰਡਰਗਾਰਟਨ ਵਿਚ ਖੇਡ ਰਹੇ ਹੁੰਦੇ ਹਨ, ਉਸ ਉਮਰ ਵਿਚ ਰੋਰੀ ਲੋਕਾਂ ਨੂੰ ਹੈਰਾਨ ਕਰ ਰਹੀ ਹੈ। 7 ਸਾਲ ਦੀ ਰੋਰੀ ਇੰਨਾਂ ਭਾਰ ਚੁੱਕ ਲੈਂਦੀ ਹੈ ਕਿ ਚੰਗੇ ਤੋਂ ਚੰਗਾ ਵੇਟਲਿਫਟਰ ਵੀ ਸ਼ਰਮਾ ਜਾਵੇ। ਰੋਰੀ ਓਟਾਵਾ ਦੀ ਰਹਿਣ ਵਾਲੀ ਹੈ। ਅਜੇ ਸਿਰਫ 4 ਫੁੱਟ ਲੰਬੀ ਹੈ ਪਰ 80 ਕਿਲੋ ਭਾਰ ਚੁੱਕ ਲੈਂਦੀ ਹੈ।

ਕੈਨੇਡਾ ਦੀ ਲਿਟਲ ਰੋਰੀ ਵੈਨ 80 ਕਿਲੋਗ੍ਰਾਮ ਡੈੱਡਲਿਫਟ ਕਰ ਸਕਦੀ ਹੈ, ਉੱਥੇ ਹੀ ਸਨੈਚ ਵਿਚ 32 ਕਿਲੋ ਦਾ ਭਾਰ ਚੁੱਕ ਸਕਦੀ ਹੈ। ਰੋਰੀ ਕਲੀਨ ਐਂਡ ਜਰਕ ਵਿਚ 42 ਕਿਲੋ ਭਾਰ ਚੁੱਕਣ ਦੀ ਸਮਰੱਥਾ ਰੱਖਦੀ ਹੈ। ਫਿਲਹਾਲ ਉਸ ਦੀ ਲੰਬਾਈ ਸਿਰਫ 4 ਫੁੱਟ ਹੈ। ਇਸ ਦੇ ਬਾਵਜੂਦ ਉਹ ਇੰਨਾ ਭਾਰ ਪੂਰੇ ਕੰਟਰੋਲ ਨਾਲ ਚੁੱਕਣ ਵਿਚ ਕਾਮਯਾਬ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਕੈਨੇਡਾ ਦੀ 7 ਸਾਲਾ ਕੁੜੀ ਨੇ ਵੇਟ ਲਿਫਟਿੰਗ ਕਰ ਕੇ ਸਾਰਿਆਂ ਦਾ ਦਿਲ ਜਿੱਤ ਲਿਆ।

ਰੋਰੀ ਨੇ ਦੋ ਸਾਲ ਪਹਿਲਾਂ ਹੀ ਟਰੇਨਿੰਗ ਸ਼ੁਰੂ ਕੀਤੀ ਸੀ । ਪਿਛਲੇ ਹਫਤੇ ਹੀ ਇਸ ਬੱਚੀ ਨੇ 30 ਕਿਲੋ ਭਾਰ ਵਰਗ ਵਿਚ ਹਿੱਸਾ ਲਿਆ। ਉਸ ਦਾ ਨਾਂ ਅਮਰੀਕਾ ਦੇ ਨੌਜਵਾਨ ਰਾਸ਼ਟਰੀ ਚੈਂਪੀਅਨ ਵਿਚ ਦਰਜ ਹੈ। ਵੇਟ ਲਿਫਟਿੰਗ ਵਿਚ 4 ਘੰਟੇ ਦੀ ਮਿਹਨਤ ਕਰਦੀ ਹੈ। ਉਸ ਨੇ ਇਕ ਪ੍ਰਦਰਸ਼ਨ ਵਿਚ ਕਿਹਾ ਸੀ ਕਿ ਮੈਂ ਮਜ਼ਬੂਤ ਹੋਣਾ ਪਸੰਦ ਕਰਦੀ ਹਾਂ। ਮੈਂ ਜੋ ਵੀ ਕੋਸ਼ਿਸ਼ ਕਰਦੀ ਹਾਂ ਉਸ ਵਿਚ ਬਿਹਤਰ ਹੁੰਦੀ ਹਾਂ। ਇਸ ਦੌਰਾਨ ਮੇਰਾ ਧਿਆਨ ਇਸ ਗੱਲ 'ਤੇ ਨਹੀਂ ਜਾਂਦਾ ਕਿ ਮੇਰੇ ਤੋਂ ਪਹਿਲਾਂ ਕੌਣ ਆਇਆ ਸੀ ਤੇ ਹੁਣ ਕੌਣ ਆਵੇਗਾ। 
ਇਹ ਵੀ ਪੜ੍ਹੋ: ਸਿੰਘੂ ਬਾਰਡਰ ਉੱਤੇ 2 ਆਈ.ਪੀ.ਐੱਸ.ਕੋਰੋਨਾ ਪਾਜ਼ੇਟਿਵ

Get the latest update about strongest girl, check out more about lift weight, 80kgs & world

Like us on Facebook or follow us on Twitter for more updates.