ਖ਼ਬਰ ਰਾਹੀਂ ਜਾਣੋ ਕਿਵੇਂ 'ਟ੍ਰੈਵਲ ਏਜੰਟ' ਵਿਦਿਆਰਥੀਆਂ ਨੂੰ ਲਗਾਉਂਦੇ ਹਨ ਲੱਖਾਂ ਦਾ ਚੂਨਾ

ਟ੍ਰੈਵਲ ਏਜੰਟਾਂ ਦਾ ਮਾਇਆ ਜਾਲ ਇਸ ਕਦਰ ਫੈਲਿਆ ਹੋਇਆ ਹੈ ਕਿ ਕੈਨੇਡਾ ਸਟੱਡੀ ਲਈ ਜਾਣ ਵਾਲੇ ਸਟੂਡੈਂਟ ਦਾ ਹਰ ਕਦਮ 'ਤੇ ਖੂਨ ਚੂਸਿਆ ਜਾਂਦਾ ਹੈ। ਏਜੰਟਾਂ ਵਲੋਂ ਪ੍ਰੋਸੈਸਿੰਗ ਫੀਸ, ਕਾਲਜਾਂ ਤੋਂ 20 ਫੀਸਦੀ ਕਮਿਸ਼ਨ ਤੋਂ...

ਜਲੰਧਰ— ਟ੍ਰੈਵਲ ਏਜੰਟਾਂ ਦਾ ਮਾਇਆ ਜਾਲ ਇਸ ਕਦਰ ਫੈਲਿਆ ਹੋਇਆ ਹੈ ਕਿ ਕੈਨੇਡਾ ਸਟੱਡੀ ਲਈ ਜਾਣ ਵਾਲੇ ਸਟੂਡੈਂਟ ਦਾ ਹਰ ਕਦਮ 'ਤੇ ਖੂਨ ਚੂਸਿਆ ਜਾਂਦਾ ਹੈ। ਏਜੰਟਾਂ ਵਲੋਂ ਪ੍ਰੋਸੈਸਿੰਗ ਫੀਸ, ਕਾਲਜਾਂ ਤੋਂ 20 ਫੀਸਦੀ ਕਮਿਸ਼ਨ ਤੋਂ ਇਲਾਵਾ ਏਅਰ ਟਿਕਟਾਂ 'ਚ ਵੱਡਾ ਧੋਖਾ ਹੈ। ਇਹ ਏਅਰ ਟਿਕਟ 40 ਹਜ਼ਾਰ  'ਚ ਕਾਫੀ ਆਸਾਨੀ ਨਾਲ ਮਿਲ ਜਾਂਦੀ ਹੈ ਪਰ ਵਿਦਿਆਰਥੀਆਂ ਨੂੰ ਇਕ ਲੱਖ ਤੋਂ ਵੱਧ 'ਚ ਵੇਚੀ ਜਾਂਦੀ ਹੈ। ਪੰਜਾਬ ਤੋਂ ਵਧੇਰੇ ਸਟੂਡੈਂਟ ਸਟੱਡੀ ਲਈ ਬੀ. ਸੀ (ਬ੍ਰਿਟਿਸ਼ ਕੋਲੰਬੀਆ) ਅਤੇ ਓਂਟਾਰੀਓ 'ਚ ਜਾਂਦੇ ਹਨ। ਬੀ. ਸੀ 'ਚ ਵਧੇਰੇ ਵੈਂਕੁਵਰ 'ਚ ਸਟੂਡੈਂਟ ਜਾਂਦੇ ਹਨ, ਜਦਕਿ ਓਂਟਾਰੀਓ 'ਚ ਟੋਰਾਂਟੋ, ਓਟਾਵਾ ਜਾਣ ਵਾਲੇ ਸਟੂਡੈਂਟ ਦੀ ਲੰਬੀ ਕਤਾਰ ਹੈ। ਸਾਲ 'ਚ 3 ਵਾਰ ਸੈਸ਼ਨ ਸ਼ੁਰੂ ਹੁੰਦਾ ਹੈ। ਜਨਵਰੀ, ਮਈ ਅਤੇ ਸਤੰਬਰ ਦੇ ਪਹਿਲੇ ਹਫਤੇ 'ਚ ਕਾਲਜਾਂ 'ਚ ਸਟੱਡੀ ਸ਼ੁਰੂ ਹੋ ਜਾਂਦੀ ਹੈ।

ਵਿਦੇਸ਼ਾਂ 'ਚ ਵੱਸਣ ਦੇ ਚਾਹਵਾਣਾਂ ਲਈ ਵੱਡੀ ਖ਼ਬਰ, ਹੁਣ ਟ੍ਰੈਵਲ ਏਜੰਟਾਂ ਦੀ ਵਿਚੋਲਗੀ ਹੋਵੇਗੀ ਖ਼ਤਮ

ਇਨ੍ਹੀ-ਦਿਨੀਂ ਭਾਰਤ ਤੋਂ ਕੈਨੇਡਾ ਜਾਣ ਵਾਲੀ ਸਾਰੀਆਂ ਫਲਾਈਟਾਂ ਨੂੰ ਏਜੰਟ ਐਡਵਾਂਸ 'ਚ ਹੀ ਬੁੱਕ ਕਰ ਲੈਂਦੇ ਹਨ, ਜੋ ਟਿਕਟ 40 ਹਜ਼ਾਰ ਹੀ ਹੁੰਦੀ ਹੈ, ਉਸ ਨੂੰ ਸਟੂਡੈਂਟਸ ਨੂੰ 1.25 ਲੱਖ ਤੱਕ ਵੇਚੀ ਜਾਂਦੀ ਹੈ। ਸਟੂਡੈਂਟਸ ਦੀ ਵੀ ਮਜਬੂਰੀ ਹੁੰਦੀ ਹੈ ਕਿ ਉਨ੍ਹਾਂ ਦਾ ਸੈਸ਼ਨ ਸ਼ੁਰੂ ਹੋਣ ਵਾਲਾ ਹੁੰਦਾ ਹੈ ਅਤੇ ਮੂੰਹ ਮੰਗੇ ਰੇਟ 'ਤੇ ਕੈਨੇਡਾ ਜਾਣ ਲਈ ਟਿਕਟ ਖਰੀਦਣੀ ਪੈਂਦੀ ਹੈ। ਦਰਅਸਲ ਇਸ ਖੇਡ 'ਚ ਦਿੱਲੀ ਤੋਂ ਲੈ ਕੇ ਪੰਜਾਬ 'ਚ ਬੈਠੇ ਏਜੰਟਾਂ ਦੇ ਖੂਬ ਵਾਅਰੇ-ਨਿਆਰੇ ਹੁੰਦੇ ਹਨ।

Get the latest update about Travel Agents, check out more about Canada Visa, Student In Canada, Study In Canada & Immigration News

Like us on Facebook or follow us on Twitter for more updates.