ਵਿਦੇਸ਼ 'ਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਇਨ੍ਹਾਂ ਗੱਲਾਂ 'ਤੇ ਦੇਣਾ ਚਾਹੀਦੈ ਧਿਆਨ

ਭਾਰਤ ਤੋਂ ਹਰ ਸਾਲ ਔਸਤਨ 70 ਹਜ਼ਾਰ ਵਿਦਿਆਰਥੀ ਵਿਦੇਸ਼ਾਂ ਵਿਚ ਉੱਚ ਸਿੱਖਿਆ ਲਈ ਜਾਂਦੇ ਹਨ। ਪੜ੍ਹਾਈ

ਨਵੀਂ ਦਿੱਲੀ : ਭਾਰਤ ਤੋਂ ਹਰ ਸਾਲ ਔਸਤਨ 70 ਹਜ਼ਾਰ ਵਿਦਿਆਰਥੀ ਵਿਦੇਸ਼ਾਂ ਵਿਚ ਉੱਚ ਸਿੱਖਿਆ ਲਈ ਜਾਂਦੇ ਹਨ। ਪੜ੍ਹਾਈ ਲਈ ਇੰਨੀ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀਆਂ ਦੇ ਪਲਾਇਨ ਪਿੱਛੇ ਸਭ ਤੋਂ ਵੱਡੀ ਵਜ੍ਹਾ ਹੈ ਕੈਰੀਅਰ ਦੇ ਮੌਕਿਆਂ ਦਾ ਵਿਸਤਾਰ ਅਤੇ ਤਜ਼ਰਬਾ। ਦਰਅਸਲ ਵਿਦੇਸ਼ ਤੋਂ ਪੜ੍ਹਾਈ ਤੋਂ ਬਾਅਦ ਵਿਦਿਆਰਥੀਆਂ ਨੂੰ ਭਾਰਤ ਦੇ ਨਾਲ ਕੌਮਾਂਤਰੀ ਪੱਧਰ 'ਤੇ ਕਰੀਅਰ ਬਣਾਉਣ ਦਾ ਮੌਕਾ ਮਿਲਦਾ ਹੈ। ਲੰਬੇ ਸਮੇਂ ਦੇ ਕਰੀਅਰ ਲਈ ਸਭ ਤੋਂ ਜ਼ਰੂਰੀ ਹੈ ਵਿਸ਼ਿਆਂ ਦੀ ਚੋਣ। ਮਾਹਰ ਦੱਸਦੇ ਹਨ ਕਿ ਮੌਜੂਦਾ ਸਮੇਂ ਵਿਚ ਕਿਸ ਵਿਸ਼ੇ ਦਾ ਟ੍ਰੇਡ ਚੱਲ ਰਿਹਾ ਹੈ, ਤੋਂ ਜ਼ਿਆਦਾ ਜਿਨ੍ਹਾਂ ਵਿਸ਼ਿਆਂ ਦਾ ਅਗਲੇ 10 ਤੋਂ 20 ਸਾਲਾਂ ਤੱਕ ਭਵਿੱਖ ਬਿਹਤਰ ਰਹਿਣ ਵਾਲਾ ਹੋਵੇ ਉਨ੍ਹਾਂ ਦੀ ਚੋਣ ਕਰਨੀ ਚਾਹੀਦੀ ਹੈ। 

ਉਦਾਹਰਣ ਦੇ ਤੌਰ 'ਤੇ ਹੈਲਥ ਐਂਡ ਟੈਕਨਾਲੋਜੀ ਫੀਲਡ ਅਤੇ ਸਭ ਤੋਂ ਜ਼ਿਆਦਾ ਟ੍ਰੇਡ ਵਿਚ ਹੈ ਪਰ ਇਹ ਜਾਨਣਾ ਜ਼ਰੂਰੀ ਹੈ ਕਿ ਕੀ ਇਹ ਦੋਵੇਂ ਖੇਤਰ ਮਹਾਮਾਰੀ ਤੋਂ ਬਾਅਦ ਵੀ ਇਸੇ ਗਿਣਤੀ ਵਿਚ ਨੌਕਰੀ ਦੇ ਸਕਣਗੇ ਜਿਸ ਗਿਣਤੀ ਵਿਚ ਹੁਣ ਦੇ ਰਹੇ ਹਨ। ਸਾਲ 2021 ਵਿਚ ਕੈਨੇਡਾ ਵਿਚ ਇਕ ਲੱਖ 10 ਹਜ਼ਾਰ ਨੌਕਰੀਆਂ ਹੈਲਥਕੇਅਰ ਅਤੇ ਸੋਸ਼ਲ ਅਸਿਸਟੈਂਟ ਸੈਕਟਰ ਵਿਚ ਸਨ। ਇਸ ਦੇ ਬਾਵਜੂਦ ਮੈਨੇਜਮੈਂਟ ਕੋਰਸਿਜ਼ ਸੈਕਟਰ ਵਿਚ ਸਨ। ਇਸ ਦੇ ਬਾਵਜੂਦ ਮੈਨੇਜਮੈਂਟ ਕੋਰਸਿਜ਼ ਦੀ ਮੰਗ ਸਭ ਤੋਂ ਜ਼ਿਆਦਾ ਰਹੀ। ਅਜਿਹੇ ਵਿਚ ਜੇਕਰ ਤੁਸੀਂ ਫੌਰਨ ਐਜੂਕੇਸ਼ਨ ਪਲਾਨ ਕਰ ਰਹੇ ਹੋ ਤਾਂ ਉਸੇ ਵਿਸ਼ੇ ਨੂੰ ਚੁਣੋ ਜਿਸ ਦਾ ਭਵਿੱਖ ਬਿਹਤਰ ਹੋਵੇ।

ਯੂ.ਕੇ. ਆਪਣੀ ਗ੍ਰੈਜੂਏਸ਼ਨ ਇਮੀਗ੍ਰੇਸ਼ਨ ਰੂਟ ਪਾਲਿਸੀ ਕਾਰਣ ਭਾਰਤੀ ਵਿਦਿਆਰਥੀਆਂ ਦਾ ਪਸੰਦੀਦਾ ਦੇਸ਼ ਹੈ। ਇਸ ਪਾਲਿਸੀ ਦੇ ਤਹਿਤ ਵਿਦਿਆਰਥੀ ਪੜ੍ਹਾਈ ਤੋਂ ਬਾਅਦ ਦੋ ਸਾਲ ਨੌਕਰੀ ਅਤੇ ਇਕ ਸਾਲ ਦਾ ਮਾਸਟਰ ਪ੍ਰੋਗਰਾਮ ਵੀ ਕਰ ਸਕਦੇ ਹਨ। ਵਿਦਿਆਰਥੀ ਯੂ.ਐੱਸ. ਵਿਚ ਮਿਲਣ ਵਾਲੀ ਸੈਲਰੀ ਅਤੇ ਉਥੋਂ ਦੀ ਬਿਹਤਰ ਇਮੀਗ੍ਰੇਸ਼ਨ ਪਾਲਿਸੀ ਕਾਰਣ ਹਾਇਰ ਐਜੂਕੇਸ਼ਨ ਵਿਚ ਦਾਖਲਾ ਲੈ ਰਹੇ ਹਨ। ਕੈਨੇਡਾ ਸਸਤੀ ਸਿੱਖਿਆ ਅਤੇ ਆਸਾਨੀ ਨਾਲ ਵੀਜ਼ਾ ਦੇਣ ਦੇ ਮਾਮਲੇ ਵਿਚ ਫੇਵਰੇਟ ਡੈਸਟੀਨੇਸ਼ਨ ਬਣਿਆ ਹੋਇਆ ਹੈ। 

ਲੀਪ ਸਕਾਲਰ ਦੇ ਅੰਕੜਿਆਂ ਮੁਤਾਬਕ 2021 ਵਿਚ ਵਿਦੇਸ਼ ਜਾਣ ਵਾਲੇ ਕੁੱਲ ਭਾਰਤੀ ਵਿਦਿਆਰਥੀਆਂ ਵਿਚੋਂ 49 ਫੀਸਦੀ ਯੂ.ਕੇ. 36 ਫੀਸਦੀ ਕੈਨੇਡਾ ਅਤੇ 18 ਫੀਸਦੀ ਯੂ.ਐੱਸ. ਜਾਣਾ ਚਾਹੁੰਦੇ ਸਨ। ਐਕਸਪਰਟ ਮੁਤਾਬਕ ਅਗਲੇ ਸਾਲ ਇਨ੍ਹਾਂ ਦੇਸ਼ਾਂ ਵਿਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਇਸ ਸਾਲ ਦੇ ਮੁਕਾਬਲੇ ਦੁੱਗਣੀ ਹੋ ਸਕਦੀ ਹੈ। ਉਥੇ ਹੀ ਐਕਸਪਰਟ ਇਹ ਮੰਨਦੇ ਹਨ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਨੂੰ ਆਪਣੇ ਨਿਯਮਾਂ ਵਿਚ ਬਦਲਾਅ ਦੀ ਲੋੜ ਹੈ ਤਾਂ ਜੋ ਉਨ੍ਹਾਂ ਦੇ ਇਥੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵੱਧ ਸਕੇ।

ਕੈਨੇਡਾ ਯੂ.ਕੇ. ਅਤੇ ਯੂ.ਐੱਸ. ਵਿਚ ਸਥਿਤ ਜ਼ਿਆਦਾਤਰ ਸੰਸਥਾਨ ਤੁਹਾਡੀ ਭਆਸ਼ਾ ਦੀਆਂ ਸਮਰੱਥਤਾਵਾਂ ਦਾ ਵਿਸ਼ਲੇਸ਼ਣ ਕਰਦੇ ਹਨ। ਇਸ ਦੇ ਲਈ ਆਈਲੈਟਸ, ਟੋਫਲ, ਪੀ.ਟੀ.ਈ., ਸੀ.ਏ.ਈ.ਐੱਲ. ਅਤੇ ਸੀ.ਈ.ਐੱਲ.ਪੀ.ਆਈ.ਪੀ. ਦੇ ਸਰਟੀਫਿਕੇਟ ਲੈਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਕੋਈ ਸੰਸਥਾਨ ਵਿਦਿਆਰਥੀਆਂ ਨੂੰ ਦਾਖਲਾ ਦੇਣ ਤੋਂ ਪਹਿਲਾਂ ਖੁਦ ਵੀ ਟੈਸਟ ਲੈਂਦੇ ਹਨ।

Get the latest update about Truescoop news, check out more about Latest news, punjab news & Student news

Like us on Facebook or follow us on Twitter for more updates.