ਵਿਦਿਆਰਥੀ ਇੱਕੋ ਸੈਸ਼ਨ 'ਚ ਕਰ ਸਕਣਗੇ 2 ਡਿਗਰੀਆਂ, ਯੂਜੀਸੀ ਸੈਸ਼ਨ 2022-23 ਦੇ ਲਈ ਜਾਰੀ ਕਰੇਗਾ ਰੇਗੂਲੇਸ਼ਨ

ਦੇਸ਼ ਵਿਚ ਹੁਣ ਦੋ ਡਿਗਰੀ ਕੋਰਸ ਇਕੱਠੇ ਕੀਤੇ ਜਾ ਸਕਣਗੇ। ਦੋਵੇਂ ਹੀ ਮੰਨਣਯੋਗ ਹੋਣਗੇ। ਯੂਜੀਸੀ ਇਸ ਦੇ ਲਈ ਰੈਗੂਲੇਸ਼ਨ ਬਣਾ ਰਿਹਾ...

ਨਵੀਂ ਦਿੱਲੀ- ਦੇਸ਼ ਵਿਚ ਹੁਣ ਦੋ ਡਿਗਰੀ ਕੋਰਸ ਇਕੱਠੇ ਕੀਤੇ ਜਾ ਸਕਣਗੇ। ਦੋਵੇਂ ਹੀ ਮੰਨਣਯੋਗ ਹੋਣਗੇ। ਯੂਜੀਸੀ ਇਸ ਦੇ ਲਈ ਰੈਗੂਲੇਸ਼ਨ ਬਣਾ ਰਿਹਾ ਹੈ, ਜੋ ਨਵਾਂ ਸੈਸ਼ਨ 2022-23 ਸ਼ੁਰੂ ਹੋਣ ਤੋਂ ਪਹਿਲਾਂ ਜਾਰੀ ਹੋਵੇਗਾ।

ਯੂਜੀਸੀ ਚੇਅਰਮੈਨ ਐੱਮ.ਜਗਦੇਸ਼ ਕੁਮਾਰ ਨੇ ਦੱਸਿਆ ਕਿ ਯੂਨੀਵਰਸਿਟੀਆਂ ਇਸੇ ਸੈਸ਼ਨ ਤੋਂ ਨਵੀਂ ਵਿਵਸਥਾ ਲਾਗੂ ਕਰ ਸਕਦੀਆਂ ਹਨ। ਵਿਦਿਆਰਥੀ ਦੋਵੇਂ ਕੋਰਸ ਇਕੋ ਯੂਨੀਵਰਸਿਟੀ ਤੋਂ ਕਰਨਾ ਚਾਹੁਣ ਜਾਂ ਵੱਖਰੀਆਂ ਯੂਨੀਵਰਸਿਟੀਆਂ ਤੋਂ, ਇਹ ਦੋਵੇਂ ਗੱਲਾਂ ਹੀ ਮੁਮਕਿਨ ਹੋਣਗੀਆਂ। ਇਹੀ ਨਹੀਂ ਵਿਦਿਆਰਥੀ ਚਾਹੁਣ ਤਾਂ ਇਕ ਕੋਰਸ ਦੇਸ਼ ਦੀ ਕਿਸੇ ਵੀ ਯੂਨੀਵਰਸਟੀ ਤੋਂ ਤੇ ਦੂਜਾ ਕੋਰਸ ਵਿਦੇਸ਼ ਦੀ ਯੂਨੀਵਰਸਿਟੀ ਤੋਂ ਵੀ ਕਰ ਸਕਦੇ ਹਨ।

ਉਦਾਹਰਣ ਲਈ ਤੁਸੀਂ ਬੀਕਾਮ ਕਰ ਰਹੇ ਹੋ ਤੇ ਨਾਲ ਹੀ ਬੀਏ ਸਪੈਨਿਸ਼ ਲੈਂਗਵੇਜ ਵਿਦੇਸ਼ ਤੋਂ ਕਰਨਾ ਚਾਹੁੰਦੇ ਹੋ ਤਾਂ ਦੋਵਾਂ ਵਿਚ ਦਾਖਲਾ ਲੈ ਕੇ ਇਕੱਠਿਆਂ ਕਰ ਸਕਦੇ ਹੋ। ਅਜੇ ਦੇਸ਼ ਵਿਚ ਦੋਵਾਂ ਕੋਰਸਾਂ ਦੀ ਇਕੱਠਿਆਂ ਵਿਵਸਥਾ ਨਹੀਂ ਹੈ।

ਚੋਟੀ ਦੇ ਕਾਲਜ ਸ਼ੁਰੂ ਕਰਨਗੇ ਆਨਲਾਈਨ ਕੋਰਸ
ਦੇਸ਼ ਵਿਚ ਹੁਣ ਹਰ ਵਿਸ਼ੇ ਦੀਆਂ ਚੋਟੀ ਦੇ ਕਾਲਜ ਯੂਜੀਸੀ ਤੋਂ ਆਗਿਆ ਲਏ ਬਿਨਾਂ ਆਨਲਾਈਨ ਕੋਰਸ ਸ਼ੁਰੂ ਕਰ ਸਕਣਗੀਆਂ। ਦੇਸ਼ ਵਿਚ ਅਜਿਹੇ ਤਕਰੀਬਨ 900 ਕਾਲਜ ਹਨ, ਜੋ ਵੱਖ-ਵੱਖ ਵਿਸ਼ਿਆਂ ਵਿਚ ਚੋਟੀ ਉੱਤੇ ਹਨ। ਯੂਜੀਸੀ ਨੇ ਇਸ ਦੇ ਲਈ ਓਪਨ ਐਂਡ ਡਿਸਟੈਂਸ ਲਰਨਿੰਗ ਪ੍ਰੋਗਰਾਮ ਤੇ ਆਨਲਾਈਨ ਕੋਰਸ ਦੇ ਰੈਗੂਲੇਸ਼ਨ ਵਿਚ ਬਦਲਾਅ ਕੀਤਾ ਹੈ।

Get the latest update about UGC, check out more about 2 degrees, one session, session 202223 & regulation

Like us on Facebook or follow us on Twitter for more updates.