ਕੈਨੇਡਾ ਲਈ ਅਪਲਾਈ ਕਰਨ ਵਾਲੇ ਸਾਵਧਾਨ! ਤੇਜ਼ੀ ਨਾਲ ਵਧ ਰਹੀ ਹੈ ਰਿਫਿਊਜ਼ਲ ਰੇਟ

ਹਰ ਮਾਪੇ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਬੱਚਾ ਚੰਗੀ ਪੜਾਈ ਕਰਕੇ ਕਿਸੇ ਚੰਗੀ ਨੌਕਰੀ ਲੱਗ ਸੈਟਲ ਹੋ ਜਾਵੇ। ਇਸ ਲਈ ਅੱਜ-ਕੱਲ ਵਧੇਰੇ ਮਾਪੇ ਆਪਣੇ ਬੱਚੇ ਨੂੰ ਪੜਾਈ ਲਈ ਵਿਦੇਸ਼ ਭੇਜਣ ਵੱਲ ਵਧੇਰੇ ਰੂਚੀ ਰੱਖਦੇ ...

ਹਰ ਮਾਪੇ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਬੱਚਾ ਚੰਗੀ ਪੜਾਈ ਕਰਕੇ ਕਿਸੇ ਚੰਗੀ ਨੌਕਰੀ ਲੱਗ ਸੈਟਲ ਹੋ ਜਾਵੇ। ਇਸ ਲਈ ਅੱਜ-ਕੱਲ ਵਧੇਰੇ ਮਾਪੇ ਆਪਣੇ ਬੱਚੇ ਨੂੰ ਪੜਾਈ ਲਈ ਵਿਦੇਸ਼ ਭੇਜਣ ਵੱਲ ਵਧੇਰੇ ਰੂਚੀ ਰੱਖਦੇ ਹਨ। ਮਾਪੇ ਸੋਚਦੇ ਹਨ ਕਿ ਉਹ ਆਪਣੀ ਕਮਾਈ ਦਾ ਵਧੇਰੇ ਹਿੱਸਾ ਵੀ ਖਰਚ ਕਰਕੇ ਕਿਸੇ ਤਰੀਕੇ ਆਪਣੇ ਬੱਚੇ ਨੂੰ ਕੈਨੇਡਾ ਜਾਂ ਉਸ ਵਰਗੇ ਦੇਸ਼ ਵਿਚ ਸੈਟਲ ਕਰ ਦੇਣ। ਅਜੋਕੇ ਸਮੇਂ ਵਿਚ ਜਿੱਥੇ ਕੈਨੇਡਾ ਵਲੋਂ ਕੋਰੋਨਾ ਤੋਂ ਬਾਅਦ ਪਹਿਲਾਂ ਨਾਲੋਂ ਵਧੇਰੇ ਵੀਜ਼ੇ ਜਾਰੀ ਕੀਤੇ ਜਾ ਰਹੇ ਹਨ ਉਥੇ ਹੀ ਇਸ ਦਾ ਰਿਫਿਊਜ਼ਲ ਰੇਟ ਵੀ ਪਹਿਲਾਂ ਨਾਲੋਂ ਕਿਤੇ ਵਧ ਗਿਆ ਹੈ। ਇਸ ਦੌਰਾਨ ਕਈ ਮਾਹਰਾਂ ਦਾ ਮੰਨਣਾ ਹੈ ਕਿ ਜਿੱਥੇ ਪਹਿਲਾਂ ਕੈਨੇਡਾ ਦਾ ਰਿਫਿਊਜ਼ਲ ਰੇਟ 20 ਫੀਸਦ ਦੇ ਨੇੜੇ ਸੀ ਉਹ ਹੁਣ ਵੱਧ ਕੇ 30-35 ਫੀਸਦੀ ਦੇ ਕਰੀਬ ਹੋ ਗਿਆ ਹੈ। 

ਆਰਥਿਕ ਤੰਗੀ ਕਾਰਨ ਕਾਲਜ ਬੰਦ ਹੋਣ ਕੰਡੇ
ਕਿਊਬਿਕ ਵਿੱਚ ਤਿੰਨ ਯੂਨੀਵਰਸਿਟੀਆਂ ਵਿੱਤੀ ਸੰਕਟ ਕਾਰਨ ਬੰਦ ਹੋ ਗਈਆਂ। ਤਿੰਨਾਂ ਯੂਨੀਵਰਸਿਟੀਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਾਲਜਾਂ ਨੂੰ ਕੋਰੋਨਾ ਯੁੱਗ ਦੌਰਾਨ ਬਹੁਤ ਨੁਕਸਾਨ ਹੋਇਆ, ਜਿਸ ਕਾਰਨ ਉਨ੍ਹਾਂ ਨੂੰ ਬੰਦ ਕਰਨਾ ਪਿਆ। ਮੀਡੀਆ ਵਿਚ ਆਈਆਂ ਰਿਪੋਰਟਾਂ ਅਨੁਸਾਰ CCSQ, M, ਅਤੇ CDE ਵਰਗੇ ਕਾਲਜਾਂ ਨੂੰ ਦੀਵਾਲੀਆ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਯੂਨੀਵਰਸਿਟੀਆਂ ਵਿਚ 2000 ਭਾਰਤੀ ਵਿਦਿਆਰਥੀ ਪੜ ਰਹੇ ਸਨ। ਇਸ ਦੌਰਾਨ ਇਨ੍ਹਾਂ ਕਾਲਜਾਂ ਨੇ ਵਿਦਿਆਰਥੀਆਂ ਤੋਂ ਮੋਟੀਆਂ ਫੀਸਾਂ ਲਈਆਂ ਸਨ। ਕੁਝ ਵਿਦਿਆਰਥੀਆਂ ਨੇ 24000 ਕੈਨੇਡੀਅਨ ਡਾਲਰ ਤੱਕ ਦੀ ਫੀਸ ਅਦਾ ਕੀਤੀ ਹੋਈ ਸੀ। ਇਸ ਤੋਂ ਇਲਾਵਾ 700 ਤੋਂ ਵਧੇਰੇ ਅਜਿਹੇ ਵੀ ਵਿਦਿਆਰਥੀ ਹਨ, ਜਿਨ੍ਹਾਂ ਨੂੰ ਭਾਰਤ ਵਿਚ ਹੀ ਰਹਿ ਕੇ ਆਨਲਾਈਨ ਕੋਰਸ ਕਰਨ ਲਈ ਮਜਬੂਰ ਹੋਣਾ ਪਿਆ। ਹੁਣ ਵਿਦਿਆਰਤੀਆਂ ਨੂੰ ਪੈਸਿਆਂ ਦੇ ਨਾਲ-ਨਾਲ ਆਪਣੀ ਡਿਗਰੀ ਲਈ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨਾਂ ਹੀ ਨਹੀਂ ਕਈ ਕਾਲਜ ਤਾਂ ਬੱਚਿਆਂ ਤੋਂ ਮੋਟੀਆਂ ਫੀਸਾਂ ਲੈ ਕੇ ਉਨ੍ਹਾਂ ਨੂੰ ਉਥੇ ਬੁਲਾਉਣ ਤੋਂ ਆਨਾਕਾਨੀ ਕਰ ਰਹੇ ਹਨ। ਜਿਥੇ ਕੈਨੇਡਾ ਵਿਚ ਮੌਜੂਦ ਹਜ਼ਾਰਾ ਵਿਦਿਆਰਥੀ ਆਪਣੇ ਕਰੀਅਰ ਲਈ ਜੱਦੋ-ਜਹਿਦ ਕਰ ਰਹੇ ਹਨ ਉਥੇ ਨਵੇਂ ਵਿਦਿਆਰਥੀਆਂ ਨੂੰ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਉਹ ਤੁਸੀਂ ਆਪ ਹੀ ਸਮਝ ਸਕਦੇ ਹੋ।

ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਹਾਈ ਕਮਿਸ਼ਨ ਦੀ ਸਲਾਹ
ਇਸ ਦੌਰਾਨ ਹਾਈ ਕਮਿਸ਼ਨ ਵਲੋਂ ਭਾਰਤੀ ਵਿਦਿਆਰਥੀਆਂ ਨੂੰ ਸਲਾਹ ਵੀ ਦਿੱਤੀ ਗਈ ਕਿ ਪੂਰੀ ਤਰ੍ਹਾਂ ਤਸਦੀਕ ਹੋਣ ਤੋਂ ਪਹਿਲਾਂ ਕਿਸੇ ਵੀ ਕਾਲਜ ਜਾਂ ਯੂਨੀਵਰਸਿਟੀ ਨੂੰ ਫੀਸ ਨਾ ਅਦਾ ਕੀਤੀ ਜਾਵੇ। ਕੋਰੋਨਾ ਤੋਂ ਹਾਲਾਤ ਆਮ ਹੋਣ ਤੋਂ ਬਾਅਦ ਜਿਵੇਂ-ਜਿਵੇਂ ਕੈਨੇਡਾ ਵਲੋਂ ਵੀਜ਼ੇ ਜਾਰੀ ਕੀਤੇ ਜਾ ਰਹੇ ਹਨ ਉਵੇਂ ਹੀ ਅਜਿਹੇ ਫਰਾਡ ਏਜੰਟ ਵੀ ਵਧੇਰੇ ਸਰਗਰਮ ਹੋ ਗਏ ਹਨ, ਜੋ ਕਿ ਪੈਸੇ ਠੱਗਣ ਲਈ ਕਈ ਤਰ੍ਹਾਂ ਦੇ ਆਫਰ ਦਿੰਦੇ ਹਨ। ਕੈਨੇਡਾ ਕਿਸੇ ਵੀ ਤਰ੍ਹਾਂ ਦੀ ਵਿਜ਼ਟ ਲਈ ਆਥਰਾਈਜ਼ਡ ਐਡਵਾਈਜ਼ਰ ਕੋਲੋਂ ਹੀ ਸਲਾਹ ਲਈ ਜਾਵੇ। 

Get the latest update about Online Punjabi News, check out more about Rises, Refuse Rate, Canada & Study Visa

Like us on Facebook or follow us on Twitter for more updates.