ਰਾਮ ਮੰਦਰ ਨਿਰਮਾਣ ਨੂੰ ਲੈ ਕੇ ਮੁੜ ਛਿੜੀ ਚਰਚਾ, ਮੋਦੀ ਨੂੰ ਲਿਖੀ ਚਿੱਠੀ

ਅਯੋਧਿਆ 'ਚ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਇਕ ਵਾਰ ਫਿਰ ਮਾਹੌਲ ਗਰਮਾ ਗਿਆ ਹੈ। ਇੱਥੇ ਰਾਮ ਮੰਦਰ ਦੇ ਨਿਰਮਾਣ ਲਈ ਸੰਤਾਂ ਦੀ ਇਕ ਬੈਠਕ ਸੱਦੀ ਗਈ ਹੈ ਅਤੇ ਮਣੀਰਾਮ ਦਾਸ ਛਾਉਣੀ 'ਚ ਹੋਣ ਵਾਲੀ ਇਸ ਬੈਠਕ ਦੀ...

ਨਵੀਂ ਦਿੱਲੀ— ਅਯੋਧਿਆ 'ਚ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਇਕ ਵਾਰ ਫਿਰ ਮਾਹੌਲ ਗਰਮਾ ਗਿਆ ਹੈ। ਇੱਥੇ ਰਾਮ ਮੰਦਰ ਦੇ ਨਿਰਮਾਣ ਲਈ ਸੰਤਾਂ ਦੀ ਇਕ ਬੈਠਕ ਸੱਦੀ ਗਈ ਹੈ ਅਤੇ ਮਣੀਰਾਮ ਦਾਸ ਛਾਉਣੀ 'ਚ ਹੋਣ ਵਾਲੀ ਇਸ ਬੈਠਕ ਦੀ ਪ੍ਰਧਾਨਗੀ ਰਾਮ ਜਨਮ ਭੂਮੀ ਨਿਆਸ ਦੇ ਪ੍ਰਧਾਨ ਮਹੰਤ ਨਰਿਤੀਆ ਗੋਪਾਲ ਦਾਸ ਕਰਨਗੇ। ਉੱਧਰ, ਬੀਜੇਪੀ ਦੇ ਸੀਨੀਅਰ ਨੇਤਾ ਸੁਬਰਾਮਣੀਅਮ ਸਵਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿੱਖ ਜਲਦੀ ਮੰਦਰ ਨਿਰਮਾਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਅੱਜ ਹੋਣ ਵਾਲੀ ਬੈਠਕ 'ਚ ਸੰਤ ਸਮਾਜ ਵੱਲੋਂ ਵੀ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ।

ਹੁਣ ਹੈਲਮੇਟ ਨਾਲ ਹੀ ਚੱਲ ਪਾਵੇਗਾ ਤੁਹਾਡਾ ਦੋ-ਪਹੀਆ ਵਾਹਨ

ਇਸ ਬੈਠਕ 'ਚ ਅਯੋਧਿਆ ਦੇ ਸੰਤ-ਮਹੰਤ ਸ਼ਾਮਲ ਹੋਣਗੇ। 7 ਜੂਨ ਤੋਂ 15 ਜੂਨ ਤੱਕ ਨਿਆਸ ਪ੍ਰਧਾਨ ਮਹੰਤ ਨਰੀਤੀਆ ਗੋਪਾਲਦਾਸ ਦੇ ਜਨਮਉਤਸਵ 'ਤੇ ਰਾਮ ਮੰਦਰ ਨਿਰਮਾਣ 'ਤੇ ਮਹੱਤਪੂਰਵ ਚਰਚਾ ਹੋਵੇਗੀ। ਇਕ ਹਫਤੇ ਤੱਕ ਚਲਣ ਵਾਲੇ ਪ੍ਰੋਗ੍ਰਾਮ ਦੀ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ। ਇਸ ਬੈਠਕ 'ਚ ਇਸ ਗੱਲ 'ਤੇ ਚਰਚਾ ਹੋਣੀ ਹੈ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ 'ਤੇ ਦਬਾਅ ਕਿਵੇਂ ਬਣਾਇਆ ਜਾਵੇ।

Get the latest update about BJP MP Subramanian Swamy, check out more about True Scoop News, National News, Prime Minister Narendra Modi & National Punjabi News

Like us on Facebook or follow us on Twitter for more updates.