ਦੇਖਦੇ ਹੀ ਦੇਖਦੇ ਜਦੋਂ ਝਰਨੇ 'ਚ ਵਹਿ ਗਈਆਂ ਕਾਰਾਂ, ਹਾਦਸਾ ਦੇਖ ਅੱਖਾਂ ਰਹਿ ਜਾਣਗੀਆਂ ਖੁੱਲ੍ਹੀਆਂ!!

ਇੰਦੌਰ ਸ਼ਹਿਰ ਨਾਲ ਲੱਗਦੇ ਮਾਨਪੁਰ ਦੇ ਇਕ ਪਿਕਨਿਕ ਸਪਾਟ 'ਤੇ ਐਤਵਾਰ ਨੂੰ ਪਿਕਨਿਕ ਮਨਾਉਣ ਗਏ ਲੋਕਾਂ ਦੀ ਸ਼ਾਮਤ ਆ ਗਈ। ਹਾਲਾਂਕਿ ਰਾਹਤ ਦੀ ਗੱਲ੍ਹ ਇਹ ਹੈ ਕਿ ਗ੍ਰਾਮੀਣਾਂ ਦਾ ਸਹਾਰਾ...

ਇੰਦੌਰ— ਇੰਦੌਰ ਸ਼ਹਿਰ ਨਾਲ ਲੱਗਦੇ ਮਾਨਪੁਰ ਦੇ ਇਕ ਪਿਕਨਿਕ ਸਪਾਟ 'ਤੇ ਐਤਵਾਰ ਨੂੰ ਪਿਕਨਿਕ ਮਨਾਉਣ ਗਏ ਲੋਕਾਂ ਦੀ ਸ਼ਾਮਤ ਆ ਗਈ। ਹਾਲਾਂਕਿ ਰਾਹਤ ਦੀ ਗੱਲ੍ਹ ਇਹ ਹੈ ਕਿ ਗ੍ਰਾਮੀਣਾਂ ਦਾ ਸਹਾਰਾ ਉਨ੍ਹਾਂ ਨੂੰ ਮਿਲ ਗਿਆ, ਨਹੀਂ ਤਾਂ ਇਸ ਹਾਦਸੇ 'ਚ ਕਈ ਲੋਕਾਂ ਦੀ ਜਾਨ ਚਲੀ ਜਾਂਦੀ। ਦਰਅਸਲ ਘਟਨਾ ਇੰਦੌਰ ਦੀ ਮਹੂ ਤਹਿਸੀਲ ਦੇ ਮਾਨਪੁਰ ਦੇ ਜੋਗੀਭੜਕ ਝਰਨੇ ਦੀ ਹੈ, ਜਿੱਥੇ ਐਤਵਾਰ ਨੂੰ ਪਾਣੀ 'ਚ ਅਚਾਨਕ ਆਏ ਤੇਜ਼ ਉਛਾਲ ਕਾਰਨ ਇਕ ਤੋਂ ਬਾਅਦ ਇਕ 4 ਕਾਰ ਵਹਿਣ ਲੱਗੀਆਂ। 3 ਕਾਰਾਂ ਨੂੰ ਗ੍ਰਾਮੀਣਾਂ ਨੇ ਵਹਿਣ ਤੋਂ ਬਚਾ ਲਿਆ ਹੈ। ਹਾਦਸੇ ਦੌਰਾਨ ਬੇਟਲੀਆ ਪਿੰਡ ਦੇ ਲੋਕ ਮੌਕੇ 'ਤੇ ਮੌਜੂਦ ਸਨ, ਜਿਨ੍ਹਾਂ ਨੇ ਇਕ ਵੱਡਾ ਹਾਦਸਾ ਟਾਲ ਦਿੱਤਾ।

 
ਗ੍ਰਾਮੀਣਾਂ ਮੁਤਾਬਕ ਬੇਟਲੀਆ ਗ੍ਰਾਮ ਦੇ ਜੋਗੀਭੜਕ ਝਰਨੇ 'ਚ ਐਤਵਾਰ ਨੂੰ 4 ਵਜੇ ਬਾਰਿਸ਼ ਦੇ ਚੱਲਦੇ ਪਾਣੀ ਦੇ ਵਹਾਅ 'ਚ ਅਚਾਨਕ ਤੇਜ਼ੀ ਆ ਗਈ, ਜਿਸ ਦੇ ਚੱਲਦੇ ਝਰਨੇ ਦੇ ਪੁੱਲ ਦੇ ਨੇੜੇ ਖੜੀਆਂ 4 ਕਾਰਾਂ ਤੇਜ਼ ਪਾਣੀ ਦੇ ਵਹਾਅ 'ਚ ਵਹਿਣ ਲੱਗੀਆਂ। ਮਿਲੀ ਜਾਣਕਾਰੀ ਮੁਤਾਬਕ ਲੋਕ ਪੁੱਲ 'ਤੇ ਅਤੇ ਉਸ ਦੇ ਨੇੜੇ ਕਾਰ ਪਾਰਕ ਕਰ ਨਹਾ ਰਹੇ ਸਨ। ਉਸੇ ਸਮੇਂ ਝਰਨੇ ਦੇ ਪਾਣੀ ਦਾ ਵਹਾਅ ਇੰਨਾ ਤੇਜ਼ ਹੋ ਗਿਆ ਕਿ ਉੱਥੇ ਪਿਕਨਿਕ ਮਨਾਉਣ ਆਏ ਲੋਕ ਤੁਰੰਤ ਭੱਜ ਗਏ।

ਜ਼ਿੰਦਾ ਕੁੱਤੇ ਨੂੰ ਇਸ ਸ਼ਖਸ ਨੇ ਸੁੱਟਿਆ ਝੀਲ 'ਚ, ਵੀਡੀਓ ਰੌਂਗਟੇ ਕਰ ਦੇਵੇਗੀ ਖੜ੍ਹੇ

ਦੱਸਿਆ ਇਹ ਵੀ ਜਾ ਰਿਹਾ ਹੈ ਕਿ ਤੇਜ਼ ਵਹਾਅ 'ਚ ਇਕ ਬਲੇਨੋ ਕਾਰ ਵਹਿ ਗਈ। ਉੱਥੇ 3 ਕਾਰਾਂ ਨੂੰ ਗ੍ਰਾਮੀਣਾਂ ਨੇ ਰੱਸੀ ਦੇ ਸਹਾਰੇ ਬਚਾ ਲਿਆ ਹੈ। ਰਾਹਤ ਭਰੀ ਗੱਲ੍ਹ ਇਹ ਰਹੀ ਕਿ ਉਸ ਸਮੇਂ ਕਾਰ 'ਚ ਕੋਈ ਸਵਾਰ ਨਹੀਂ ਸੀ ਨਹੀਂ ਤਾਂ ਜਾਨ-ਮਾਲ ਦੋਹਾਂ ਦਾ ਨੁਕਸਾਨ ਹੋ ਜਾਂਦਾ।

Get the latest update about True Scoop punjabi, check out more about Viral Video, Madhya pradesh, News In Punjabi & Indore waterfall

Like us on Facebook or follow us on Twitter for more updates.