ਵਿਧਵਾ ਭਾਬੀ ਨਾਲ ਸੀ ਵਿਆਹ ਦਾ ਦਬਾਅ, ਨੌਜਵਾਨ ਨੇ ਟ੍ਰੇਨ ਸਾਹਮਣੇ ਛਾਲ ਮਾਰ ਦਿੱਤੀ ਜਾਨ

ਹਰਿਆਣਾ ਦੇ ਇਕ ਨੌਜਵਾਨ ਨੇ ਟ੍ਰੇਨ ਦੇ ਸਾਹਮਣੇ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਲਾਸ਼ ਦਾ ਪੋਸਟ...

ਚੰਡੀਗੜ੍ਹ (ਇੰਟ.): ਹਰਿਆਣਾ ਦੇ ਇਕ ਨੌਜਵਾਨ ਨੇ ਟ੍ਰੇਨ ਦੇ ਸਾਹਮਣੇ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਲਾਸ਼ ਦਾ ਪੋਸਟਮਾਰਟਮ ਕਰਾਉਣ ਤੋਂ ਬਾਅਦ ਉਸ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ। ਪੁਸਲ ਇਸ ਮਾਮਲੇ ਦੀ ਜਾਂਚ ਵਿਚ ਲੱਗ ਗਈ ਹੈ। ਓਥੇ ਇਸ ਘਟਨਾ ਦੇ ਬਾਅਦ ਪਰਿਵਾਰ ਵਿਚ ਮਾਤਮ ਦਾ ਮਾਹੌਲ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਵਿਧਵਾ ਨੂੰਹ ਦੇ ਪਰਿਵਾਰ ਵਾਲਿਆਂ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਦੇ ਛੋਟੇ ਬੇਟੇ ਨੇ ਮੌਤ ਨੂੰ ਗਲੇ ਲਾ ਲਿਆ।

ਮਾਮਲਾ ਫਤਿਹਾਬਾਦ ਦੇ ਟੋਹਾਨਾ ਖੇਤਰ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਉੱਤੇ ਵਿਧਵਾ ਭਾਬੀ ਦੇ ਪਰਿਵਾਰ ਵਾਲਿਆਂ ਵਲੋਂ ਵਿਆਹ ਕਰਨ ਦਾ ਦਬਾਅ ਪਾਇਆ ਜਾ ਰਿਹਾ ਸੀ, ਇਸ ਦੇ ਲਈ ਉਹ ਤਿਆਰ ਨਹੀਂ ਸੀ। ਵਿਧਵਾ ਭਾਬੀ ਦੇ ਪੇਕੇ ਲਗਾਤਾਰ ਪੀੜਤ ਪਰਿਵਾਰ ਨੂੰ ਧਮਕੀ ਦੇ ਰਹੇ ਸਨ, ਜਿਸ ਤੋਂ ਪਰੇਸ਼ਾਨ ਹੋ ਕੇ ਨੌਜਵਾਨ ਨੇ ਟ੍ਰੇਨ ਦੇ ਅੱਗੇ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਹੈ।

ਮ੍ਰਿਤਕ ਦੇ ਪਿਤਾ ਵਿਨੋਦ ਕੁਮਾਰ ਦਾ ਕਹਿਣਾ ਹੈ ਕਿ ਤਿੰਨ ਸਾਲ ਪਹਿਲਾਂ ਉਨ੍ਹਾਂ ਦੇ ਵੱਡੇ ਬੇਟੇ ਦਾ ਦੇਹਾਂਤ ਹੋ ਗਿਆ ਸੀ। ਫਿਰ ਵਿਧਵਾ ਨੂੰਹ ਦੇ ਪਰਿਵਾਰ ਦੇ ਲੋਕ ਉਨ੍ਹਾਂ ਦੇ ਛੋਟੇ ਬੇਟੇ ਦੇ ਨਾਲ ਉਨ੍ਹਾਂ ਦਾ ਰਿਸ਼ਤਾ ਜੋੜਨਾ ਚਾਹੁੰਦੇ ਸਨ। ਪਰ ਉਨ੍ਹਾਂ ਦਾ ਛੋਟਾ ਬੇਟਾ ਇਸ ਰਿਸ਼ਤੇ ਦੇ ਲਈ ਬਿਲਕੁੱਲ ਵੀ ਤਿਆਰ ਨਹੀਂ ਸੀ। ਨੂੰਹ ਦੇ ਪਰਿਵਾਰ ਵਾਲਿਆਂ ਵਲੋਂ ਉਨ੍ਹਾਂ ਦੇ ਪਰਿਵਾਰ ਉੱਤੇ ਦਬਾਅ ਬਣਾਇਆ ਜਾ ਰਿਹਾ ਸੀ।

ਮ੍ਰਿਤਕ ਦੇ ਪਿਤਾ ਦਾ ਦੋਸ਼ ਹੈ ਕਿ ਬੀਤੇ ਦਿਨ ਨੂੰਹ ਦੇ ਫੁੱਫੜ ਨੇ ਉਨ੍ਹਾਂ ਦੇ ਇਕ ਰਿਸ਼ਤੇਦਾਰ ਨੂੰ ਫੋਨ ਉੱਤੇ ਕਿਹਾ ਕਿ ਜੇਕਰ ਇਹ ਰਿਸ਼ਤਾ ਨਹੀਂ ਹੋਇਆ ਤਾਂ ਉਨ੍ਹਾਂ ਦੇ ਪੂਰੇ ਪਰਿਵਾਰ ਦੇ ਖਿਲਾਫ ਪੁਲਸ ਵਿਚ ਮਾਮਲਾ ਦਰਜ ਕਰਵਾ ਦੇਣਗੇ। ਇਥੋਂ ਤੱਕ ਕਿ ਉਨ੍ਹਾਂ ਦੇ ਛੋਟੇ ਮ੍ਰਿਤਕ ਬੇਟੇ ਨੂੰ ਰੇਪ ਕੇਸ ਵਿਚ ਫਸਾਉਣ ਦੀ ਵੀ ਧਮਕੀ ਦੇ ਦਿੱਤੀ ਸੀ। ਇਸ ਨਾਲ ਉਨ੍ਹਾਂ ਛੋਟਾ ਬੇਟਾ ਪਰੇਸ਼ਾਨ ਹੋ ਗਿਆ ਤੇ ਖੁਦਕੁਸ਼ੀ ਕਰ ਲਈ।

ਰੇਲਵੇ ਦੀ ਜੀ.ਆਰ.ਪੀ. ਪੁਲਸ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਧਰਮਪਾਲ ਸਿੰਘ ਨੇ ਦੱਸਿਆ ਕਿ 31 ਸਾਲਾ ਨੌਜਵਾਨ ਦਿੱਲੀ ਤੋਂ ਤੁਰ ਕੇ ਸ਼੍ਰੀਗੰਗਾਨਗਰ ਨੂੰ ਜਾਣ ਵਾਲੀ ਇੰਟਰਸਿਟੀ ਐਕਸਪ੍ਰੈੱਸ ਟ੍ਰੇਨ ਦੇ ਹੇਠਾਂ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਲਾਸ਼ ਦੇ ਕੋਲ ਇਕ ਮੋਟਰਸਾਈਕਲ ਤੇ ਕੁਝ ਦਸਤਾਵੇਜ਼ ਮਿਲੇ ਹਨ। ਇਨ੍ਹਾਂ ਦੀ ਜਾਂਚ ਕੀਤੀ ਗਈ ਤੇ ਮ੍ਰਿਤਕ ਦੀ ਪਛਾਣ ਕਰ ਕੇ ਇਸ ਦੀ ਸੂਚਨਾ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਗਈ। ਇਸ ਤੋਂ ਬਾਅਦ ਸਿਵਲ ਹਸਪਤਾਲ ਵਿਚ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। 

Get the latest update about Haryana, check out more about Truescoop news, threat rape case, suicide & Truescoop

Like us on Facebook or follow us on Twitter for more updates.