ਸੁਖਬੀਰ ਬਾਦਲ ਨੇ ਮੰਗਿਆ, CM ਭਗਵੰਤ ਮਾਨ ਤੋਂ SYL 'ਤੇ ਸਪੱਸ਼ਟ ਸਟੈਂਡ

ਹਰਿਆਣਾ ਦੇ CM ਮਨੋਹਰ ਲਾਲ ਖੱਟਰ ਅਤੇ ਭਗਵੰਤ ਮਾਨ 14 ਅਕਤੂਬਰ ਨੂੰ (SYL) ਦੇ ਮੁੱਦੇ 'ਤੇ ਚਰਚਾ ਕਰਨ ਲਈ ਮਿਲਣਗੇ...

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਦਰਿਆਈ ਪਾਣੀ ਨੂੰ ਘਟਾਉਣ ਅਤੇ ਇਸ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਗੱਲਬਾਤ ਦਾ ਮੁੱਦਾ ਬਣਾਉਣ ਖਿਲਾਫ ਚੇਤਾਵਨੀ ਦਿੱਤੀ ਹੈ। ਇੱਥੇ ਇੱਕ ਬਿਆਨ ਵਿੱਚ, ਸੁਖਬੀਰ ਬਾਦਲ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਮਾਨ ਨੇ ਇਸ ਮੁੱਦੇ 'ਤੇ ਹਰਿਆਣਾ ਦੇ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਆਪਣੀ ਸਰਕਾਰ ਦਾ ਸਟੈਂਡ ਸਪੱਸ਼ਟ ਨਹੀਂ ਕੀਤਾ। 

ਦਸ ਦੇਈਏ ਕਿ ਹਰਿਆਣਾ ਦੇ CM ਮਨੋਹਰ ਲਾਲ ਖੱਟਰ ਅਤੇ ਭਗਵੰਤ ਮਾਨ 14 ਅਕਤੂਬਰ ਨੂੰ (SYL) ਦੇ ਮੁੱਦੇ 'ਤੇ ਚਰਚਾ ਕਰਨ ਲਈ ਮਿਲਣਗੇ। ਜਿਸ 'ਤੇ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦਾ ਆਪਣੇ ਦਰਿਆਈ ਪਾਣੀ 'ਤੇ ਵਿਸ਼ੇਸ਼ ਹੱਕ ਹੈ ਅਤੇ ਹਰਿਆਣਾ ਗੈਰ-ਰਿਪੇਰੀਅਨ ਸੂਬਾ ਹੋਣ ਕਰਕੇ ਇਸ ਮਾਮਲੇ 'ਚ ਕੋਈ ਪੱਕਾ ਸਟੈਂਡ ਨਹੀਂ ਹੈ। ਇਥੇ ਹਰਿਆਣਾ ਨਾਲ ਚਰਚਾ ਕਰਨ ਲਈ ਕੁਝ ਨਹੀਂ ਹੈ। ਸੁਖਬੀਰ ਨੇ ਕਿਹਾ ਕਿ SYL ਮੁੱਦਾ 2016 ਵਿੱਚ ਬੰਦ ਹੋ ਗਿਆ ਸੀ ਜਦੋਂ ਤਤਕਾਲੀ ਬਾਦਲ ਸਰਕਾਰ ਨੇ SYL ਸਥਾਪਤ ਕਰਨ ਲਈ, ਲਏ ਗਏ ਲੈਂਡ ਨੂੰ ਡੀਨੋਟੀਫਾਈ ਕਰ ਦਿੱਤਾ ਸੀ ਅਤੇ ਇਸ ਨੂੰ ਇਸਦੇ ਅਸਲ ਮਾਲਕਾਂ ਨੂੰ ਮੁਫਤ ਸੌਂਪ ਦਿੱਤਾ ਸੀ।

ਸੁਖਬੀਰ ਨੇ ਕਿਹਾ ਕਿ ਪੰਜਾਬੀਆਂ ਦੇ ਮਨਾਂ ਵਿੱਚ ਡੂੰਘੀਆਂ ਸ਼ੰਕਾਵਾਂ ਹਨ ਕਿ ‘ਆਪ’ ਸਰਕਾਰ ਉਨ੍ਹਾਂ ਦੇ ਦਰਿਆਈ ਪਾਣੀ ਹਰਿਆਣਾ ਅਤੇ ਦਿੱਲੀ ਨੂੰ ਸੌਂਪਣ ਦੀ ਤਿਆਰੀ ਵਿੱਚ ਹੈ।  ਇਸਦੇ ਨਾਲ ਹੀ ਹਰਿਆਣਾ ਦੇ ਦੌਰੇ ਦੌਰਾਨ, CM ਮਾਨ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਸੀ, ਜੋ ਕਿ 'ਆਪ' ਕਨਵੀਨਰ ਅਤੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੀ ਮੌਜੂਦਗੀ ਵਿੱਚ ਕੀਤਾ ਸੀ। ਇਸ ਤੋਂ ਪਹਿਲਾਂ ਵੀ, ਦਿੱਲੀ ਦੀ 'ਆਪ' ਸਰਕਾਰ ਨੇ ਹਰਿਆਣਾ ਦੇ ਨਾਲ-ਨਾਲ ਇੱਕੋ ਜਿਹੇ ਐਫੀਡੈਵਿਟ ਸੁਪਰੀਮ ਕੋਰਟ 'ਚ ਜਮ੍ਹਾਂ ਕਰਵਾ ਕੇ ਆਪਣੀ ਪੰਜਾਬ ਵਿਰੋਧੀ ਸਥਿਤੀ ਸਪੱਸ਼ਟ ਕਰ ਦਿੱਤੀ ਸੀ। ਪਰ ਇਸ ਸਭ ਦੇ ਬਾਵਜੂਦ ਮੁੱਖ ਮੰਤਰੀ ਨੇ ਨਾ ਤਾਂ ਸੂਬੇ ਦਾ ਸਟੈਂਡ ਸਪੱਸ਼ਟ ਕੀਤਾ ਅਤੇ ਨਾ ਹੀ ਪੰਜਾਬੀਆਂ ਨੂੰ ਸਪੱਸ਼ਟ ਕਿਹਾ ਕਿ ਉਹ ਪਾਣੀ ਦੀ ਇੱਕ ਬੂੰਦ ਵੀ ਪੰਜਾਬ ਤੋਂ ਹਰਿਆਣਾ ਨੂੰ ਨਹੀਂ ਜਾਣ ਦੇਣਗੇ।

Get the latest update about SYL, check out more about sukhbir badal, Punjab updates, Sutlej Yamuna Link canal & bhagwant mann

Like us on Facebook or follow us on Twitter for more updates.