ਸੁਲਤਾਨਪੁਰ 'ਚ ਪਲਟੀ ਸਕੂਲ ਬੱਸ, ਕਈ ਬੱਚੇ ਹੋਏ ਜ਼ਖਮੀ

ਅੱਜ ਸਵੇਰੇ ਸੁਲਤਾਨਪੁਰ ਲੋਧੀ 'ਚ ਇਕ ਸਕੂਲ ਬੱਸ ਪਲਟ ਗਈ।ਦੱਸ ਦੱਈਏ ਕਿ ...

ਸੁਲਤਾਨਪੁਰ — ਅੱਜ ਸਵੇਰੇ ਸੁਲਤਾਨਪੁਰ ਲੋਧੀ 'ਚ ਇਕ ਸਕੂਲ ਬੱਸ ਪਲਟ ਗਈ।ਦੱਸ ਦੱਈਏ ਕਿ ਇਸ ਬੱਸ 'ਚ ਕੁੱਲ 40 ਬੱਚੇ ਸਵਾਰ ਸਨ। ਇਹ ਹਾਦਸਾ ਬੂਸੋਵਾਲ ਸੜਕ 'ਤੇ ਵਾਪਰਿਆ।ਹਾਦਸੇ 'ਚ ਜ਼ਖਮੀ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।ਲੋਕਾਂ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ।

ਪਿਛਲੇ 2 ਦਿਨਾਂ ਤੋਂ ਵਿਜ਼ੀਲੈਂਸ ਵਿਭਾਗ ਵੱਲੋਂ ਹੋਈ ਸਖ਼ਤੀ, ਰਿਸ਼ਵਤ ਲੈਣ ਦੇ 2 ਮਾਮਲੇ ਆਏ ਸਾਹਮਣੇ

ਜਾਣਕਾਰੀ ਅਨੁਸਾਰ ਇਹ ਬੱਚੇ ਅਕਾਲ ਅਕਾਦਮੀ ਸੂਕਲ ਦੇ ਵਿਦਿਆਰਥੀ ਸਨ।ਬੁੱਧਵਾਰ ਸਵੇਰੇ 7.55 ਵਜੇ ਸਕੂਲ ਬੱਸ ਜਦੋਂ ਪਿੰਡ ਬੂਸੋਵਾਲ ਦੀ ਸੜਕ ਤੋਂ ਗੁਜਰ ਰਹੀ ਸੀ ਤਾਂ ਇੱਕ ਟਰੱਕ ਨੂੰ ਓਵਰਟੇਕ ਕਰਨ ਦੇ ਚੱਕਰ 'ਚ ਬੱਸ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਿਆ ਅਤੇ ਬੱਸ ਖਤਾਨਾਂ 'ਚ ਪਲਟ ਗਈ।ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਦੋਂ ਸੰਘਣੀ ਧੁੰਦ ਛਾਈ ਹੋਈ ਸੀ।ਇਸ ਮਗਰੋਂ ਪੁਲਸ ਅਤੇ ਐਂਬੁਲੈਂਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਜ਼ਖਮੀ ਬੱਚਿਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

Get the latest update about School Bus Accident, check out more about Punjab News, Sultanpur, Children Injured & Punjabi News

Like us on Facebook or follow us on Twitter for more updates.