ਪੰਜਾਬ 'ਚ ਗਰਮੀ ਦਾ ਕਹਿਰ, 41 ਡਿਗਰੀ ਤੋਂ ਪਾਰ ਹੋਇਆ ਪਾਰਾ

ਤਾਪਮਨ 'ਚ ਬਦਲਾਅ ਹੋਣ ਤੇ ਨਾਲ ਹੀ ਗਰਮੀ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ , ਮਾਰਚ 'ਚ ਗਰਮੀ ਦੀ ਸ਼ੁਰੂਆਤ ਦੇ ਨਾਲ ਹੀ ਅਪ੍ਰੈਲ ਮਹੀਨੇ 'ਚ ਗਰਮੀ ਦਾ ਕਹਿਰ ਪੈਣਾ...

ਤਾਪਮਨ 'ਚ ਬਦਲਾਅ ਹੋਣ ਤੇ ਨਾਲ ਹੀ ਗਰਮੀ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ , ਮਾਰਚ 'ਚ ਗਰਮੀ ਦੀ ਸ਼ੁਰੂਆਤ ਦੇ ਨਾਲ ਹੀ ਅਪ੍ਰੈਲ ਮਹੀਨੇ 'ਚ ਗਰਮੀ ਦਾ ਕਹਿਰ ਪੈਣਾ ਸ਼ੁਰੂ ਹੋ ਗਿਆ ਹੈ। ਮਾਰਚ ਮਹੀਨੇ ਦੀ ਰਿਕਾਰਡ ਤੋੜ ਗਰਮੀ ਤੋਂ ਬਾਅਦ ਹੁਣ ਅਪ੍ਰੈਲ ਮਹੀਨੇ ਦੀ ਕੜਕਦੀ ਧੁੱਪ ਨੇ ਲੋਕਾਂ ਨੂੰ ਬੇਚੈਨ ਕਰ ਦਿੱਤਾ ਹੈ। ਤਾਪਮਾਨ ਤੇਜ਼ੀ ਨਾਲ ਫਰਕ ਪੈ ਰਿਹਾ ਹੈ ਜਿਸ ਕਰਕੇ ਲੂ ਦੇ ਆਸਾਰ ਵੀ ਲੱਗ ਰਹੇ ਹਨ। ਇੰਡੀਆ ਮੈਟਰੋਲੋਜੀਕਲ ਸੈਂਟਰ ਚੰਡੀਗੜ੍ਹ ਦੇ ਅਨੁਸਾਰ ਐਤਵਾਰ ਨੂੰ ਪੰਜਾਬ ਵਿੱਚ ਮੋਹਾਲੀ ਅਤੇ ਬਰਨਾਲਾ ਸਭ ਤੋਂ ਗਰਮ ਰਹੇ। ਦੋਵਾਂ ਸ਼ਹਿਰਾਂ ਵਿੱਚ ਪਾਰਾ 41 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜੋ ਆਮ ਨਾਲੋਂ ਨੌਂ ਡਿਗਰੀ ਵੱਧ ਸੀ।


ਜਾਣਕਾਰੀ ਅਨੁਸਾਰ ਬਠਿੰਡਾ ਵਿੱਚ ਪਾਰਾ 40.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਸੱਤ ਡਿਗਰੀ ਵੱਧ ਸੀ। ਪਟਿਆਲਾ ਵਿੱਚ 39.6 ਡਿਗਰੀ, ਪਠਾਨਕੋਟ ਵਿੱਚ ਪਾਰਾ 39.5 ਡਿਗਰੀ, ਮੁਕਤਸਰ ਅਤੇ ਚੰਡੀਗੜ੍ਹ ਵਿੱਚ 39.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵਿਗਿਆਨੀਆਂ ਅਨੁਸਾਰ ਪੰਜਾਬ ਵਿੱਚ ਇਸ ਹਫ਼ਤੇ ਵੀ ਮੌਸਮ ਖੁਸ਼ਕ ਰਹੇਗਾ।   ਗਰਮ ਹਵਾਵਾਂ ਲੋਕਾਂ ਦੀਆਂ ਮੁਸ਼ਕਲਾਂ ਵਧਾ ਸਕਦੀਆਂ ਹਨ। ਦਿਨ ਅਤੇ ਰਾਤ ਦਾ ਤਾਪਮਾਨ ਵਧੇਗਾ। ਅਜੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।
ਲੁਧਿਆਣਾ 'ਚ ਵਧ ਰਹੀ ਗਰਮੀ, ਸਵੇਰੇ ਪਾਰਾ 24 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਮੌਸਮ ਵਿਭਾਗ ਮੁਤਾਬਕ ਅੱਜ ਵੀ ਤਾਪਮਾਨ ਬਹੁਤ ਜ਼ਿਆਦਾ ਰਹੇਗਾ। ਦਿਨ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਕੱਲ੍ਹ ਵੀ ਮੌਸਮ ਖੁਸ਼ਕ ਰਹੇਗਾ। ਜ਼ਿਲ੍ਹੇ ਵਿੱਚ ਇਸ ਸਾਲ ਵੱਧ ਰਹੀ ਗਰਮੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Get the latest update about SUMMER HEAT WAVE IN PUNJAB, check out more about WEATHER NEWS, PUNJAB NEWS & TRUE SCOOP PUNJABI

Like us on Facebook or follow us on Twitter for more updates.