ਰੋਹਿਤ ਸ਼ਰਮਾ ਉੱਤੇ ਭੜਕੇ ਸੁਨੀਲ ਗਾਵਸਕਰ, ਬੋਲੇ-ਇਸ ਦੀ ਕੀ ਲੋੜ ਸੀ?

ਰੋਹੀਤ ਸ਼ਰਮਾ (Rohit Sharma) ਬ੍ਰਿਸਬੇਨ ਟੈਸਟ ਦੀ ਪਹਿਲੀ ਪਾਰੀ ਵਿਚ 44 ਦੌੜਾਂ ਬਣਾ ਕੇ ਆਊ...

ਰੋਹੀਤ ਸ਼ਰਮਾ (Rohit Sharma) ਬ੍ਰਿਸਬੇਨ ਟੈਸਟ ਦੀ ਪਹਿਲੀ ਪਾਰੀ ਵਿਚ 44 ਦੌੜਾਂ ਬਣਾ ਕੇ ਆਊਟ ਹੋ ਗਏ। ਰੋਹਿਤ ਨੇ ਨਾਥਨ ਲਾਇਨ ਦੀ ਗੇਂਦ ਉੱਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਪਰ ਉਹ ਮਿਡ-ਵਿਕਟ ਉੱਤੇ ਮਿਸ਼ੇਲ ਸਟਾਰਕ ਹੱਥੀਂ ਕੈਚ ਆਊਟ ਹੋ ਗਏ। ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ (Sunil Gavaskar) ਰੋਹਿਤ ਦੇ ਇਸ ਸ਼ਾਟ ਤੋਂ ਬਹੁਤ ਨਾਰਾਜ਼ ਹਨ।

ਗਾਵਸਕਰ ਨੇ ਰੋਹਿਤ ਦੀ ਬੱਲੇਬਾਜ਼ੀ ਨੂੰ ਗੈਰ-ਜਿੰਮੇਦਾਰਾਨਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਰੋਹਿਤ ਇਕ ਤਜ਼ਰਬੇਕਾਰ ਬੱਲੇਬਾਜ਼ ਹਨ ਅਤੇ ਉਨ੍ਹਾਂ ਨੂੰ ਅਜਿਹਾ ਸ਼ਾਟ ਨਹੀਂ ਖੇਡਣਾ ਚਾਹੀਦਾ ਹੈ। ਰੋਹਿਤ 44 ਉੱਤੇ ਚੰਗੀ ਬੱਲੇਬਾਜ਼ੀ ਕਰ ਰਹੇ ਸਨ ਅਤੇ ਉਨ੍ਹਾਂ ਨੇ ਇਕ ਖ਼ਰਾਬ ਸ਼ਾਟ ਖੇਡ ਕੇ ਆਪਣਾ ਵਿਕਟ ਗੁਆ ਦਿੱਤਾ। ਉਨ੍ਹਾਂ ਦੇ ਆਊਟ ਹੋਣ ਦੇ ਬਾਅਦ ਆਸਟਰੇਲਿਆ ਚੰਗੀ ਹਾਲਤ ਵਿਚ ਨਜ਼ਰ ਆਉਣ ਲੱਗਾ ਹੈ।

ਗਾਵਸਕਰ ਨੇ ਚੈਨਲ 7 ਉੱਤੇ ਕਾਮੈਂਟਰੀ ਕਰਦੇ ਹੋਏ ਕਿਹਾ ਕਿ ਸੀਨੀਅਰ ਬੱਲੇਬਾਜ਼ ਰੋਹਿਤ ਸ਼ਰਮਾ ਨੇ ਗੈਰ-ਜ਼ਿੰਮੇਦਰਾਨਾ ਸ਼ਾਟ ਖੇਡਿਆ ਹੈ। ਗਾਵਸਕਰ ਨੇ ਕਿਹਾ ਕਿ ਕਿਉਂ? ਕਿਉਂ? ਕਿਉਂ? ਮੈਨੂੰ ਸਮਝ ਨਹੀਂ ਆ ਰਿਹਾ ਹੈ ਕਿ ਇਹ ਸ਼ਾਟ ਕਿਉਂ ਖੇਡਿਆ। ਇਸ ਸ਼ਾਟ ਦੀ ਕੋਈ ਜ਼ਰੂਰਤ ਨਹੀਂ ਸੀ। ਲਾਂਗ ਆਨ ਉੱਤੇ ਫੀਲਡਰ ਹੈ, ਸਕਵੇਅਰ ਲੈਗ ਉੱਤੇ ਫੀਲਡਰ ਹੈ। ਤੁਸੀਂ ਅਜੇ ਪਹਿਲਾਂ ਕੁਝ ਚੌਕੇ ਲਗਾਏ ਹੋ, ਤੁਹਾਨੂੰ ਅਜਿਹੇ ਸ਼ਾਟ ਖੇਡਣ ਦੀ ਕੀ ਜ਼ਰੂਰਤ ਹੈ? ਤੁਸੀਂ ਇਕ ਸੀਨੀਅਰ ਖਿਡਾਰੀ ਹੋ, ਇਸ ਸ਼ਾਟ ਨੂੰ ਖੇਡਣ ਦਾ ਕੋਈ ਬਹਾਨਾ ਨਹੀਂ ਹੈ, ਬੇਸ਼ੱਕ ਤੁਸੀਂ ਇਸ ਖ਼ਰਾਬ ਸ਼ਾਟ ਖੇਡਣ ਦਾ ਕੋਈ ਬਹਾਨਾ ਨਹੀਂ ਬਣਾ ਸਕਦੇ। 

ਉਨ੍ਹਾਂ ਨੇ ਕਿਹਾ ਕਿ ਬਿਲਕੁੱਲ ਗੈਰ-ਜ਼ਰੂਰੀ ਵਿਕਟ। ਤੁਸੀਂ ਆਸਟਰੇਲੀਆ ਨੂੰ ਵਿਕਟ ਤੋਹਫੇ ਵਿਚ ਦੇ ਦਿੱਤਾ । ਇਹ ਟੈਸਟ ਮੈਚ ਕ੍ਰਿਕਟ ਹੈ। ਤੁਹਾਨੂੰ ਸ਼ੁਰੁਆਤ ਕਰਨ ਦੇ ਬਾਅਦ ਇਸ ਨੂੰ ਵੱਡੀ ਸੈਂਚੁਰੀ ਵਿਚ ਬਦਲਣਾ ਹੁੰਦਾ ਹੈ। ਖਾਸਤੌਰ ਨਾਲ ਉਦੋਂ ਜਦੋਂ ਕਿ ਸਾਹਮਣੇ ਵਾਲੀ ਟੀਮ ਨੇ 369 ਦੌੜਾਂ ਬਣਾਈ ਹੋਣ। 

ਇਸ ਤੋਂ ਪਹਿਲਾਂ ਭਾਰਤ ਨੇ ਆਸਟਰੇਲੀਆ ਨੂੰ ਉਸ ਦੀ ਪਹਿਲੀ ਪਾਰੀ ਵਿਚ 369 ਉੱਤੇ ਸਮੇਟ ਦਿੱਤਾ। ਭਾਰਤ ਨਾਲ ਟੈਸਟ ਡੈਬਿਊ ਕਰ ਰਹੇ ਟੀ ਨਟਰਾਜਨ ਅਤੇ ਵਾਸ਼ਿੰਗਟਨ ਸੁੰਦਰ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਸ਼ਾਰਦੁਲ ਠਾਕੁਰ ਨੇ ਵੀ ਤਿੰਨ ਬੱਲੇਬਾਜ਼ਾਂ ਨੂੰ ਆਊਟ ਕੀਤਾ।

Get the latest update about rohit sharma, check out more about sunil gavaskar, Cricket & australia

Like us on Facebook or follow us on Twitter for more updates.