ਗੁਰਦਾਸਪੁਰ ਸੀਟ ਤੋਂ ਲੋਕ ਸਭਾ ਉਮੀਦਵਾਰ ਸੰਨੀ ਦਿਓਲ ਦੀ ਗੱਡੀ ਨਾਲ ਵਾਪਰੀ ਦੁਰਘਟਨਾ

ਬਾਲੀਵੁੱਡ ਤੋਂ ਸਿਆਸਤ 'ਚ ਆਏ ਪੰਜਾਬ ਦੀ ਗੁਰਦਾਸਪੁਰ ਸੀਟ ਤੋਂ ਲੋਕ ਸਭਾ ਉਮੀਦਵਾਰ ਸੰਨੀ ਦਿਓਲ ਦੀ ਗੱਡੀ ਨਾਲ ਹਾਦਸਾ ਵਾਪਰਿਆ। ਇਸ ਘਟਨਾ ਦੌਰਾਨ ਸੰਨੀ ਦਿਓਲ ਕਾਫਲੇ ਦੇ ਨਾਲ ਸਨ ਅਤੇ ਕਿਸੇ ਵੱਡੇ...

ਗੁਰਦਾਸਪੁਰ— ਬਾਲੀਵੁੱਡ ਤੋਂ ਸਿਆਸਤ 'ਚ ਆਏ ਪੰਜਾਬ ਦੀ ਗੁਰਦਾਸਪੁਰ ਸੀਟ ਤੋਂ ਲੋਕ ਸਭਾ ਉਮੀਦਵਾਰ ਸੰਨੀ ਦਿਓਲ ਦੀ ਗੱਡੀ ਨਾਲ ਹਾਦਸਾ ਵਾਪਰਿਆ। ਇਸ ਘਟਨਾ ਦੌਰਾਨ ਸੰਨੀ ਦਿਓਲ ਕਾਫਲੇ ਦੇ ਨਾਲ ਸਨ ਅਤੇ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਰਿਹਾ। ਦੱਸ ਦੇਈਏ ਕਿ ਸੰਨੀ ਦਿਓਲ ਦਾ ਕਾਫਲਾ ਚੋਣ ਪ੍ਰਚਾਰ ਲਈ ਨਿਕਲਿਆ ਹੋਇਆ ਸੀ ਕਿ ਅਚਾਨਕ ਉਲਟ ਪਾਸਿਓਂ ਆ ਰਹੀ ਕਾਰ ਨੇ ਸੰਨੀ ਦਿਓਲ ਦੇ ਕਾਫਲੇ ਦੀ ਕਾਰ ਨੂੰ ਟੱਕਰ ਮਾਰ ਦਿੱਤੀ।

ਜਲੰਧਰ : ਸ਼ਰਧਾਲੂਆਂ ਨਾਲ ਭਰੀ ਟੈਂਪੂ ਟਰੈਵਲ ਨਾਲ ਵਾਪਰਿਆ ਹਾਦਸਾ, 3 ਦੀ ਹੋਈ ਮੌਤ

ਇਸ ਟੱਕਰ ਨਾਲ ਸੰਨੀ ਦੇ ਕਾਫਲੇ ਦੀਆਂ ਕਾਰਾਂ ਵੀ ਆਪਸ 'ਚ ਟਕਰਾਅ ਗਈਆਂ, ਜਿਸ 'ਚ ਬਾਲੀਵੁੱਡ ਅਦਾਕਾਰ ਦੀ ਰੇਂਜ ਰੋਵਰ ਵੀ ਸ਼ਾਮਲ ਸੀ। ਇਸ ਦੌਰਾਨ ਸੰਨੀ ਦੀ ਕਾਰ ਦਾ ਟਾਇਰ ਫੱਟ ਗਿਆ ਪਰ ਕਿਸੇ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋਇਆ। ਇਸ ਮਾਮਲੇ ਸੰਬੰਧੀ ਹਾਲੇ ਤੱਕ ਕੋਈ ਪੁਲਸ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ ਹੈ।

Get the latest update about Accident News, check out more about Bollywood News, Sunny Deol Car Accident, Lok Sabha Election & 2019

Like us on Facebook or follow us on Twitter for more updates.