ਟਰੱਕ 'ਤੇ ਸਵਾਰ ਹੋ ਕੇ ਸੰਨੀ-ਬੌਬੀ ਦੀ ਜੋੜੀ ਲੁੱਟ ਰਹੀ ਹੈ ਗੁਰਦਾਸਪੁਰ ਵਾਸੀਆਂ ਦਾ ਦਿਲ

ਗੁਰਦਾਸਪੁਰ ਸੀਟ ਤੋਂ ਬੀਜੇਪੀ ਉਮੀਦਵਾਰ ਸੰਨੀ ਦਿਓਲ ਆਪਣੇ ਚੋਣ ਪ੍ਰਚਾਰ 'ਚ ਜੁੱਟ ਗਏ ਹਨ। ਅੱਜ ਉਨ੍ਹਾਂ ਨੇ ਗੁਰਦਾਸਪੁਰ 'ਚ ਰੋਡ ਸ਼ੋਅ ਕੀਤਾ। ਸੰਨੀ ਦਿਓਲ ਦਾ ਰੋਡ ਸ਼ੋਅ ਬੇਹੱਦ ਖ਼ਾਸ ਅੰਦਾਜ਼ 'ਚ ਚੱਲ ਰਿਹਾ...

ਗੁਰਦਾਸਪੁਰ— ਗੁਰਦਾਸਪੁਰ ਸੀਟ ਤੋਂ ਬੀਜੇਪੀ ਉਮੀਦਵਾਰ ਸੰਨੀ ਦਿਓਲ ਆਪਣੇ ਚੋਣ ਪ੍ਰਚਾਰ 'ਚ ਜੁੱਟ ਗਏ ਹਨ। ਅੱਜ ਉਨ੍ਹਾਂ ਨੇ ਗੁਰਦਾਸਪੁਰ 'ਚ ਰੋਡ ਸ਼ੋਅ ਕੀਤਾ। ਸੰਨੀ ਦਿਓਲ ਦਾ ਰੋਡ ਸ਼ੋਅ ਬੇਹੱਦ ਖ਼ਾਸ ਅੰਦਾਜ਼ 'ਚ ਚੱਲ ਰਿਹਾ ਹੈ। ਆਪਣੀ ਸੁਪਰਹਿੱਟ ਫ਼ਿਲਮ 'ਗ਼ਦਰ' ਦੀ ਯਾਦ ਦਿਵਾਉਂਦਿਆਂ ਸੰਨੀ ਦਿਓਲ ਟਰੱਕ ਦੀ ਛੱਤ 'ਤੇ ਬੈਠ ਕੇ ਰੋਡ ਸ਼ੋਅ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਭਰਾ ਬੌਬੀ ਦਿਓਲ ਵੀ ਨਾਲ ਸਨ। 50 ਕਿਲੋਮੀਟਰ ਲੰਬਾ ਇਹ ਰੋਡ ਸ਼ੋਅ ਦੁਪਹਿਰ 12 ਵਜੇ ੍ਰਸ਼ੁਰੂ ਹੋਇਆ। ਸੰਨੀ ਨੇ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਤੇ ਰੋਡ ਸ਼ੋਅ ਕੀਤਾ ਗਿਆ। ਡੇਰਾ ਬਾਬਾ ਨਾਨਾਕ 'ਚ ਸੰਨੀ ਦਿਓਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਯਤਨਾਂ ਨਾਲ ਬਣ ਰਹੇ ਲਾਂਘੇ ਨਾਲ ਖੇਤਰ 'ਚ ਰੁਜ਼ਗਾਰ ਦੇ ਮੌਕੇ ਵਧਣਗੇ।

ਲੋਕ ਸਭਾ ਚੋਣਾਂ 2019 : ਜੇਕਰ ਨਹੀਂ ਬਦਲਿਆ ਸੰਨੀ ਦਿਓਲ ਦਾ ਨਾਂ ਤਾਂ ਭਾਜਪਾ ਨੂੰ ਹੋ ਸਕਦੈ ਘਾਟਾ

ਇਹ ਰੋਡ ਸ਼ੋਅ ਰਾਤ ਦੇ ਕਰੀਬ 10 ਵਜੇ ਤਕ ਚੱਲੇਗਾ। ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬ 'ਚ ਸਭ ਤੋਂ ਵੱਡਾ ਰੋਡ ਸ਼ੋਅ ਹੈ। ਸੰਨੀ ਦੇ ਨਾਲ-ਨਾਲ ਬੌਬੀ ਦਿਓਲ ਵੀ ਉਸ ਦੇ ਚੋਣ ਪ੍ਰਚਾਰ ਵਿੱਚ ਜੁਟ ਗਏ ਹਨ। ਰੋਡ ਸ਼ੋਅ ਗੁਰਦਾਸਪੁਰ ਦੇ ਕਾਹਨੂਵਾਨ ਤੋਂ ਸ਼ੁਰੂ ਹੋ ਕੇ ਪਠਾਨਕੋਟ 'ਚ ਖ਼ਤਮ ਹੋਵੇਗਾ। ਬੀਜੇਪੀ ਨੇ ਰੋਡ ਸ਼ੋਅ ਨੂੰ ਸਫ਼ਲ ਬਣਾਉਣ ਲਈ ਪੂਰੀ ਤਿਆਰੀ ਕੀਤੀ ਹੈ।

Get the latest update about Bollywood Actor, check out more about Bobby Deol, BJP Gurdaspur Candidate, News In Punjabi & Roadshow

Like us on Facebook or follow us on Twitter for more updates.