Sunny Leone ਉੱਤੇ ਲੱਗਾ 29 ਲੱਖ ਰੁਪਏ ਦੀ ਧੋਖਾਧੜੀ ਦਾ ਇਲਜ਼ਾਮ

ਬਾਲੀਵੁੱਡ ਐਕਟਰੇਸ ਸਨੀ ਲਿਓਨੀ ਨੂੰ ਲੈ ਕੇ ਇਕ ਵੱਡੀ ਖਬਰ ਆਈ ਹੈ। ਦਰਅਸਲ ਇਨ੍ਹੀਂ ਦਿਨੀਂ ਸਨੀ ਲਿਓਨੀ...

ਬਾਲੀਵੁੱਡ ਐਕਟਰੇਸ ਸਨੀ ਲਿਓਨੀ ਨੂੰ ਲੈ ਕੇ ਇਕ ਵੱਡੀ ਖਬਰ ਆਈ ਹੈ। ਦਰਅਸਲ ਇਨ੍ਹੀਂ ਦਿਨੀਂ ਸਨੀ ਲਿਓਨੀ ਕੇਰਲ ਵਿਚ ਛੁੱਟੀਆਂ ਬਿਤਾ ਰਹੀ ਹੈ। ਹੁਣ ਇੱਥੇ ਸਨੀ ਲਿਓਨੀ ਨੂੰ ਕੇਰਲ ਕ੍ਰਾਈਮ ਬ੍ਰਾਂਚ ਦਾ ਸਾਹਮਣਾ ਕਰਨਾ ਪਿਆ ਹੈ। ਬੀਤੇ ਸ਼ੁੱਕਰਵਾਰ ਨੂੰ ਸਨੀ ਲਿਓਨੀ ਤੋਂ ਕ੍ਰਾਈਮ ਬ੍ਰਾਂਚ ਦੇ ਅਫਸਰਾਂ ਨੇ ਇਕ ਧੋਖਾਧੜੀ ਦੇ ਕੇਸ ਵਿਚ ਘੰਟਿਆਂ ਤੱਕ ਪੁੱਛਗਿੱਛ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਇਕ ਸ਼ਖਸ ਵਲੋਂ ਸਨੀ ਲਿਓਨੀ ਉੱਤੇ 29 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਇਕ ਰਿਪੋਰਟ ਮੁਤਾਬਕ ਪੇਰੂ ਮਬਰੂਰ ਦੇ ਰਹਿਣ ਵਾਲੇ ਆਰ ਸ਼੍ਰੇਅਸ ਨਾਮ ਦੇ ਇਕ ਵਿਅਕਤੀ ਨੇ ਸਨੀ ਲਿਓਨੀ ਦੇ ਖਿਲਾਫ 29 ਲੱਖ ਰੁਪਏ ਠੱਗਣ ਦਾ ਇਲਜ਼ਾਮ ਲਗਾਇਆ ਹੈ। ਨੌਜਵਾਨ ਨੇ ਥਾਣੇ ਵਿਚ ਉਨ੍ਹਾਂ ਦੇ ਖਿਲਾਫ ਕੇਸ ਦਰਜ ਕਰਵਾਇਆ ਹੈ। ਸ਼੍ਰੇਅਸ ਦਾ ਇਹ ਇਲਜ਼ਾਮ ਹੈ ਕਿ ਸਨੀ ਲਿਓਨੀ ਨੇ ਇਹ ਰਕਮ ਦੋ ਇਵੈਂਟਸ ਵਿਚ ਹਿੱਸਾ ਲੈਣ ਲਈ ਲਈ ਸੀ ਪਰ ਬਾਅਦ ਵਿਚ ਇਨਕਾਰ ਕਰ ਦਿੱਤਾ ਗਿਆ। ਇਸ ਮਾਮਲੇ ਦੇ ਸਾਹਮਣੇ ਆਉਣ ਦੇ ਬਾਅਦ ਕੇਰਲ ਕ੍ਰਾਈਮ ਬ੍ਰਾਂਚ ਨੇ ਬੀਤੇ ਸ਼ੁੱਕਰਵਾਰ ਦੀ ਰਾਤ ਸਨੀ ਲਿਓਨੀ ਨੂੰ ਪੁੱਛਗਿੱਛ ਲਈ ਬੁਲਾਇਆ। ਸਨੀ ਲਿਓਨੀ ਨੇ ਇਸ ਪੁੱਛਗਿੱਛ ਵਿਚ ਕ੍ਰਾਈਮ ਬ੍ਰਾਂਚ ਨੂੰ ਦੱਸਿਆ ਕਿ ਉਹ ਇਨ੍ਹਾਂ ਦੋਵਾਂ ਇਵੈਂਟਸ ਵਿਚ ਇਸ ਲਈ ਹਿੱਸਾ ਨਹੀਂ ਲੈ ਸਕੀ ਕਿਉਂਕਿ ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਸੀ। 

ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਆਯੋਜਕਾਂ ਨੇ ਪੰਜ ਵਾਰ ਇਨ੍ਹਾਂ ਇਵੈਂਟਸ ਨੂੰ ਰੱਦ ਕੀਤਾ ਅਤੇ ਉਹ ਸ਼ਡਿਊਲ ਅਨੁਸਾਰ ਉਨ੍ਹਾਂ ਦਾ ਫਿਰ ਤੋਂ ਪ੍ਰਬੰਧ ਨਹੀਂ ਕਰ ਸਕੇ। ਇਸ ਮਾਮਲੇ ਵਿਚ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਜੇਕਰ ਆਯੋਜਕ ਇਵੈਂਟ ਨੂੰ ਕਿਸੇ ਹੋਰ ਦਿਨ ਸ਼ਡਿਊਲ ਕਰਨ ਲਈ ਤਿਆਰ ਹਨ ਤਾਂ ਸਨੀ ਲਿਓਨੀ ਵਲੋਂ ਇਵੈਂਟ ਕਰਨ ਲਈ ਫਿਰ ਤੋਂ ਇੱਛਾ ਜਤਾਈ ਗਈ ਹੈ। ਉਂਝ ਹੁਣ ਇਸ ਮਾਮਲੇ ਵਿਚ ਸ਼ਿਕਾਇਤਕਰਤਾ ਅਤੇ ਐਕਟਰੈਸ ਵਿਚਾਲੇ ਗੱਲਬਾਤ ਚੱਲ ਰਹੀ ਹੈ।

Get the latest update about Crime Branch, check out more about Kerala, Sunny Leone & cheating case

Like us on Facebook or follow us on Twitter for more updates.