ਨਹੀਂ ਰਹੀ 'ਕ੍ਰਿਕਟ ਦੀ ਸੁਪਰ ਫੈਨ ਦਾਦੀ', ਵਿਰਾਟ ਕੋਹਲੀ ਦੀ ਚਹੇਤੀ ਚਾਰੂਲਤਾ ਪਟੇਲ ਨੇ ਦੁਨੀਆ ਨੂੰ ਕਿਹਾ ਅਲਵਿਦਾ

ਭਾਰਤੀ ਕ੍ਰਿਕਟ ਟੀਮ ਦੀ ਸੁਪਰ ਫੈਨ ਚਾਰੂਲਤਾ ਪਟੇਲ ਦਾ 87 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਚਾਰੂਲਤਾ ਇੰਗਲੈਂਡ 'ਚ ਪਿਛਲੇ ਸਾਲ ਵਰਲਡ ਕੱਪ ਦੌਰਾਨ ਭਾਰਤੀ ਟੀਮ ਦੇ ਇਕ ਮੈਚ ਨੂੰ ਦੇਖਣ ਸਟੇਡੀਅਮ ਪਹੁੰਚੀ ਸੀ। ਚਾਰੂਲਤਾ ਪਟੇਲ...

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੀ ਸੁਪਰ ਫੈਨ ਚਾਰੂਲਤਾ ਪਟੇਲ ਦਾ 87 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਚਾਰੂਲਤਾ ਇੰਗਲੈਂਡ 'ਚ ਪਿਛਲੇ ਸਾਲ ਵਰਲਡ ਕੱਪ ਦੌਰਾਨ ਭਾਰਤੀ ਟੀਮ ਦੇ ਇਕ ਮੈਚ ਨੂੰ ਦੇਖਣ ਸਟੇਡੀਅਮ ਪਹੁੰਚੀ ਸੀ। ਚਾਰੂਲਤਾ ਪਟੇਲ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਨੇ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਦੀ ਪੁਸ਼ਟੀ ਕੀਤੀ। ਚਾਰੂਲਤਾ ਦੀ ਇਕ ਫੋਟੋ ਕਾਫੀ ਵਾਇਰਲ ਹੋਈ ਸੀ, ਜਿਸ 'ਚ ਉਹ ਟੀਮ ਇੰਡੀਆ ਦੇ ਕੈਪਟਨ ਵਿਰਾਟ ਕੋਹਲੀ ਨਾਲ ਬੈਠੀ ਨਜ਼ਰ ਆ ਰਹੀ ਸੀ। ਕਾਫੀ ਉਮਰ ਹੋਣ ਦੇ ਬਾਵਜੂਦ ਚਾਰੂਲਤਾ ਨੇ ਸਟੇਡੀਅਮ 'ਚ ਮੈਚ ਦੇਖਿਆ ਸੀ, ਜਿਸ ਨਾਲ ਕ੍ਰਿਕਟ ਫੈਨਜ਼ ਵਿਚਕਾਰ ਉਹ ਕਾਫੀ ਮਸ਼ਹੂਰ ਹੋ ਗਈ ਸੀ। ਉਨ੍ਹਾਂ ਦੇ ਉਤਸ਼ਾਹ ਨਾਲ ਨਾ-ਸਿਰਫ ਫੈਨਜ਼ ਬਲਕਿ ਕ੍ਰਿਕਟਰਸ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵੀ ਹੈਰਾਨ ਰਹਿ ਗਏ।

ਵਿਰਾਟ ਕੋਹਲੀ ਦੇ ਫੈਨ ਨੇ ਦਿਖਾਈ ਅਜਿਹੀ ਅਨੋਖੀ ਦਿਵਾਨਗੀ, ਜੋ ਤੁਹਾਨੂੰ ਵੀ ਕਰੇਗੀ Attract

ਇੰਸਟਾਗ੍ਰਾਮ 'ਤੇ ਪੋਸਟ 'ਚ ਲਿਖਿਆ ਗਿਆ ਹੈ, ''ਭਾਰੀ ਮਨ ਨਾਲ ਹੈ। ਤੁਹਾਨੂੰ ਜਾਣਕਾਰੀ ਦਿੰਦਾ ਹਾਂ ਕਿ ਸਾਡੀ ਦਾਦੀ ਨੇ 13 ਜਨਵਰੀ ਦੀ ਸ਼ਾਮ 5.30 ਵਜੇ ਆਪਣੀ ਅੰਤਿਮ ਸਾਹ ਲਿਆ। ਉਹ ਬੇਹੱਦ ਪਿਆਰੀ ਮਹਿਲਾ ਸੀ, ਇਹ ਸੱਚ ਹੈ ਕਿ ਚੰਗੀਆਂ ਚੀਜ਼ਾਂ ਛੋਟੇ ਸਮੇਂ ਲਈ ਹੀ ਆਉਂਦੀਆਂ ਹਨ। ਉਹ ਅਸਲੀਅਤ 'ਚ ਅਸਾਧਾਰਨ ਸੀ। ਉਹ ਸਾਡੀ ਦੁਨੀਆ ਸੀ।'' ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਨੇ ਵੀਰਵਾਰ ਨੂੰ 'ਸੁਪਰ ਦਾਦੀ' ਦਾ ਵਿਰਾਟ ਨਾਲ ਫੋਟੋ ਸ਼ੇਅਰ ਕੀਤਾ। ਬੀ.ਸੀ.ਸੀ.ਆਈ ਨੇ ਲਿਖਿਆ, ''ਟੀਮ ਇੰਡੀਆ ਦੀ ਸੁਪਰ ਫੈਨ ਚਾਰੂਲਤਾ ਪਟੇਲ ਹਮੇਸ਼ਾ ਸਾਡੇ ਦਿਲਾਂ 'ਚ ਰਹੇਗੀ। ਉਨ੍ਹਾਂ ਦਾ ਖੇਡ ਪ੍ਰਤੀ ਜਨੂੰਨ ਸਾਨੂੰ ਉਤਸ਼ਾਹਿਤ ਕਰਦਾ ਰਹੇਗਾ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।''

ਪੰਜਾਬ ਦੀ ਵੇਟਲਿਫਟਰ ਸਰਬਜੀਤ 'ਤੇ ਜਾਣੋ ਕਿਉਂ ਲੱਗਾ 4 ਸਾਲ ਦਾ ਬੈਨ, ਜਿੱਤ ਚੁੱਕੀ ਹੈ ਚਾਂਦੀ ਦਾ ਤਗਮਾ

ਚਾਰੂਲਤਾ ਪਟੇਲ ਸ਼੍ਰੀਲੰਕਾ ਵਿਰੁੱਧ ਵਰਲਡ ਕੱਪ ਗਰੁੱਪ ਮੈਚ ਨੂੰ ਦੇਖਣ ਲਈ ਸਟੇਡੀਅਮ 'ਚ ਮੌਜੂਦ ਸੀ। ਕਪਤਾਨ ਵਿਰਾਟ ਕੋਹਲੀ ਨੇ ਬਾਂਗਲਾਦੇਸ਼ ਵਿਰੁੱਧ ਭਾਰਤੀ ਟੀਮ ਮੁਕਾਬਲੇ ਲਈ ਉਨ੍ਹਾਂ ਨੂੰ ਟਿਕਟ ਦੇਣ ਦਾ ਵਾਅਦਾ ਵੀ ਕੀਤਾ ਸੀ। ਇੰਨਾ ਹੀ ਨਹੀਂ, ਬਾਂਗਲਾਦੇਸ਼ ਵਿਰੁੱਧ ਮੈਚ ਤੋਂ ਬਾਅਦ ਵਿਰਾਟ ਅਤੇ ਰੋਹਿਤ ਉਨ੍ਹਾਂ ਤੋਂ ਆਸ਼ੀਰਵਾਦ ਲੈਣ ਪਹੁੰਚੇ ਸਨ।

Get the latest update about True Scoop News, check out more about Virat Kohli, Sports News, Team India & Superfan Charulata Patel

Like us on Facebook or follow us on Twitter for more updates.