ਜੇਕਰ ਵੋਟਿੰਗ ਵਾਲੇ ਦਿਨ ਆਪਣੇ ਇਲਾਕੇ ਵਿਚ ਨਹੀਂ ਹੋ ਤਾਂ ਕਿਵੇਂ ਕਰ ਸਕਦੇ ਹੋ ਵੋਟਿੰਗ, ਸੁਪਰੀਮ ਕੋਰਟ ਨੇ ਮੰਗਿਆ ਜਵਾਬ

ਤੁਸੀਂ ਜਿਸ ਖੇਤਰ ਦੇ ਨਿਵਾਸੀ ਹੋ ਅਤੇ ਚੋਣਾਂ ਦੀ ਵੋਟਿੰਗ ਵਾਲੇ ਦਿਨ ਉੱਥੇ ਨਹੀਂ...

ਤੁਸੀਂ ਜਿਸ ਖੇਤਰ ਦੇ ਨਿਵਾਸੀ ਹੋ ਅਤੇ ਚੋਣਾਂ ਦੀ ਵੋਟਿੰਗ ਵਾਲੇ ਦਿਨ ਉੱਥੇ ਨਹੀਂ ਹੋ ਤਾਂ ਵੋਟਿੰਗ ਕਿਵੇਂ ਕੀਤੀ ਜਾਵੇ ਇਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਚੋਣ ਕਮਿਸ਼ਨ ਅਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ ।

  
ਸੁਪਰੀਮ ਕੋਰਟ ਮਤਦਾਨ ਦੇ ਦਿਨ ਆਪਣੇ ਖੇਤਰ ਵਿਚ ਨਹੀਂ ਰਹਿਣ ਵਾਲੇ ਸਾਰੇ ਵੋਟਰਾਂ ਨੂੰ ਵੋਟਿੰਗ ਦਾ ਮੌਕਾ ਦੇਣ ਦੀ ਮੰਗ ਵਾਲੀ ਪਟੀਸ਼ਨ ਉੱਤੇ ਸੁਣਵਾਈ ਕਰਨ ਨੂੰ ਤਿਆਰ ਹੋ ਗਿਆ ਹੈ। ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਵੱਡੀ ਗਿਣਤੀ ਵਿਚ ਲੋਕ ਪੜਾਈ ਜਾਂ ਨੌਕਰੀ ਦੇ ਸਿਲਸਿਲੇ ਵਿਚ ਆਪਣੇ ਖੇਤਰ ਤੋਂ ਦੂਰ ਰਹਿੰਦੇ ਹਨ। ਉਨ੍ਹਾਂ ਨੂੰ ਤਕਨੀਕ ਦੇ ਜ਼ਰੀਏ ਮਤਦਾਨ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਇਸ ਮੰਗ ਉੱਤੇ ਵੀਰਵਾਰ ਨੂੰ ਕੇਂਦਰ ਤੇ ਚੋਣ ਕਮਿਸ਼ਨ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ।

Get the latest update about supreme court, check out more about petition, election commission, notice & central govt

Like us on Facebook or follow us on Twitter for more updates.