ਨਵਜੋਤ ਸਿੰਘ ਸਿੱਧੂ ਖਿਲਾਫ ਸੁਪਰੀਮ ਕੋਰਟ ਨੇ ਸੁਣਾਇਆ ਫੈਸਲਾ, 34 ਸਾਲ ਪੁਰਾਣੇ ਮਾਮਲੇ ਤੇ 1 ਸਾਲ ਕੈਦ ਦੀ ਸਜ਼ਾ

34 ਸਾਲ ਪੁਰਾਣੇ ਕੇਸ ਤੇ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਨੇ ਨਵਜੋਤ ਸਿੰਘ ਸਿੱਧੂ ਖਿਲਾਫ ਫੈਸਲਾ ਸੁਣਿਆ ਹੈ। 34 ਸਾਲ ਪਹਿਲਾ ਵਾਪਰੀ ਇਸ ਘਟਨਾ 'ਚ ਸਿੱਧੂ ਦੇ ਹਮਲੇ ਵਿੱਚ ਇੱਕ ਬਜ਼ੁਰਗ ਦੀ ਮੌਤ ਹੋ ਗਈ ਸੀ। ਇਸੇ ਦੇ ਚਲਦਿਆ ਹੁਣ ਸਿੱਧੂ ਨੂੰ ਇਸ ਸਾਲ ਦੀ ਕੈਦ ਦੀ ਸਜ਼ਾ ਦਾ ਫੈਸਲਾ ਸੁਣਾਇਆ ਗਿਆ ਹੈ...

34 ਸਾਲ ਪੁਰਾਣੇ ਕੇਸ ਤੇ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਨੇ ਨਵਜੋਤ ਸਿੰਘ ਸਿੱਧੂ ਖਿਲਾਫ ਫੈਸਲਾ ਸੁਣਿਆ ਹੈ। 34 ਸਾਲ ਪਹਿਲਾ ਵਾਪਰੀ ਇਸ ਘਟਨਾ 'ਚ ਸਿੱਧੂ ਦੇ ਹਮਲੇ ਵਿੱਚ ਇੱਕ ਬਜ਼ੁਰਗ ਦੀ ਮੌਤ ਹੋ ਗਈ ਸੀ। ਇਸੇ ਦੇ ਚਲਦਿਆ ਹੁਣ ਸਿੱਧੂ ਨੂੰ ਇਸ ਸਾਲ ਦੀ ਕੈਦ ਦੀ ਸਜ਼ਾ ਦਾ ਫੈਸਲਾ ਸੁਣਾਇਆ ਗਿਆ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਉਸ ਨੂੰ 1000 ਰੁਪਏ ਜੁਰਮਾਨਾ ਭਰ ਕੇ ਰਿਹਾਅ ਕਰ ਦਿੱਤਾ ਸੀ। ਪਰ ਹੁਣ ਦੇਖਣਾ ਹੈ ਕਿ ਸਿੱਧੂ ਨੂੰ  ਗ੍ਰਿਫਤਾਰ ਕੀਤ ਜਾਵੇਗਾ ਜਾਂ ਉਹ ਆਤਮ ਸਮਰਪਣ ਕਰ ਦੇਣਗੇ। 
 
 
ਜਿਕਰਯੋਗ ਹੈ  27 ਦਸੰਬਰ 1988 ਨੂੰ  ਨਵਜੋਤ ਸਿੰਘ ਸਿੱਧੂ ਦਾ ਪਟਿਆਲਾ 'ਚ ਪਾਰਕਿੰਗ ਨੂੰ ਲੈ ਕੇ ਸਿੱਧੂ ਦੀ ਗੁਰਨਾਮ ਸਿੰਘ ਨਾਂ ਦੇ 65 ਸਾਲਾ ਵਿਅਕਤੀ ਇਕ ਬਜ਼ੁਰਗ ਨਾਲ ਝਗੜਾ ਹੋਇਆ ਸੀ।  ਝਗੜੇ ਦੌਰਾਨ ਸਿੱਧੂ ਨੇ ਗੁਰਨਾਮ ਸਿੰਘ 'ਤੇ ਕਥਿਤ ਤੌਰ 'ਤੇ ਮੁੱਕਾ ਮਾਰਿਆ। ਬਾਅਦ ਵਿੱਚ ਗੁਰਨਾਮ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਨਵਜੋਤ ਸਿੰਘ ਸਿੱਧੂ ਅਤੇ ਉਸਦੇ ਦੋਸਤ ਰੁਪਿੰਦਰ ਸਿੰਘ ਸਿੱਧੂ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ। ਇਹ ਮਾਮਲਾ ਸਿੱਧੂ ਖਿਲਾਫ ਰੋਡ ਰੇਜ ਦਾ ਮਾਮਲਾ ਸਾਲ 1988 ਦਾ ਹੈ।

ਇਸ ਤੋਂ ਬਾਅਦ ਸੈਸ਼ਨ ਕੋਰਟ ਨੇ ਸਿੱਧੂ ਨੂੰ ਬਰੀ ਕਰ ਦਿੱਤਾ ਪਰ ਹਾਈਕੋਰਟ ਨੇ ਇਸ ਮੈਲੇ ਤੇ ਸਿੱਧੂ ਨੂੰ ਸਜ਼ਾਸੁਣਾਈ ਸੀ। ਸਾਲ 2006 ਵਿੱਚ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਤਿੰਨ ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਹੁਣ ਇਸ ਮਾਮਲੇ ਮੈਲੇ ਤੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦਿਆਂ ਸੁਧੁ ਨੂੰ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।  

Get the latest update about supreme court judgement on navjot singh sidhu, check out more about punjab news, supreme court & navjot singh sidhu

Like us on Facebook or follow us on Twitter for more updates.