ਸੁਪਰੀਮ ਕੋਰਟ ਨੇ ਨੂਪੁਰ ਸ਼ਰਮਾ ਨੂੰ ਲਗਾਈ ਫਟਕਾਰ, ਕਿਹਾ- ਧਰਮ ਵਿਸ਼ੇਸ਼ 'ਤੇ ਬਿਆਨ ਨੇ ਵਿਗਾੜਿਆ ਦੇਸ਼ ਦਾ ਮਹੌਲ, ਪੂਰੇ ਦੇਸ਼ ਤੋਂ ਮੰਗੋ ਮਾਫੀ

ਅੱਜ ਸੁਪਰੀਮ ਕੋਰਟ ਨੇ ਦੇਸ਼ 'ਚ ਧਾਰਮਿਕ ਭਾਵਨਾਵਾਂ ਨੂੰ ਦੁੱਖ ਪਹੁੰਚਾਉਣ ਅਤੇ ਪੈਗ਼ੰਬਰ (ਧਰਮ ਵਿਸ਼ੇਸ਼) 'ਤੇ ਬਿਆਨ ਦੇਣ ਲਈ ਨੂਪੁਰ ਸ਼ਰਮਾ ਨੂੰ ਫਟਕਾਰ ਲਗਾਈ ਹੈ। ਸੁਪਰੀਮ ਕੋਰਟ ਨੇ ਨੂਪੁਰ ਸ਼ਰਮਾ ਨੂੰ ਦੇਸ਼ ਤੋਂ ਮਾਫੀ ਮੰਗਨ ਨੂੰ ਕਿਹਾ ਹੈ। ਅਦਾਲਤ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਬਿਆਨ ਤੋਂ ਦੇਸ਼ ਦੀ ਸੁਰੱਖਿਆ ਲਈ ਖਤਰਾ ਪੈਦਾ ਕੀਤਾ ਹੈ...

ਅੱਜ ਸੁਪਰੀਮ ਕੋਰਟ ਨੇ ਦੇਸ਼ 'ਚ ਧਾਰਮਿਕ ਭਾਵਨਾਵਾਂ ਨੂੰ ਦੁੱਖ ਪਹੁੰਚਾਉਣ ਅਤੇ ਪੈਗ਼ੰਬਰ (ਧਰਮ ਵਿਸ਼ੇਸ਼) 'ਤੇ ਬਿਆਨ ਦੇਣ ਲਈ ਨੂਪੁਰ ਸ਼ਰਮਾ ਨੂੰ ਫਟਕਾਰ ਲਗਾਈ ਹੈ। ਸੁਪਰੀਮ ਕੋਰਟ ਨੇ ਨੂਪੁਰ ਸ਼ਰਮਾ ਨੂੰ ਦੇਸ਼ ਤੋਂ ਮਾਫੀ ਮੰਗਨ ਨੂੰ ਕਿਹਾ ਹੈ। ਅਦਾਲਤ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਬਿਆਨ ਤੋਂ ਦੇਸ਼ ਦੀ ਸੁਰੱਖਿਆ ਲਈ ਖਤਰਾ ਪੈਦਾ ਕੀਤਾ ਹੈ। ਜਿਸ ਨਾਲ ਦੇਸ਼ 'ਚ ਅਸ਼ਾਂਤੀ ਦਾ ਮਾਹੌਲ ਪੈਦਾ ਹੋ ਗਿਆ ਹੈ। ਸੁਪਰੀਮ ਕੋਰਟ ਦੇ ਦੋ ਜੱਜਾਂ ਦੀ ਬੈਂਚ ਨੇ ਕਿਹਾ ਕਿ ਨੂਪੁਰ ਨੇ ਟੀਵੀ ਤੇ ਆ ਕੇ ਧਰਮ ਵਿਸ਼ੇਸ਼ ਦੇ ਖਿਲਾਫ ਉਕਸਾਉਣ ਵਾਲੀ ਟਿੱਪਣੀ ਕੀਤੀ ਹੈ। ਉਸ ਨੇ ਇਸ ਸਥਿਤੀ 'ਚ ਮਾਫੀ ਮੰਗੀ, ਉਹ ਵੀ ਉਦੋਂ, ਜਦੋਂ ਉਸ ਦੇ ਬਿਆਨ 'ਤੇ ਲੋਕਾਂ ਦਾ ਗੁੱਸਾ ਭੜਕ ਚੁੱਕਿਆ ਸੀ। ਹੁਣ ਮਾਫੀ ਮੰਗਣ ਲਈ ਬਹੁਤ ਦੇਰ ਹੋ ਚੁੱਕੀ ਹੈ। 

ਸੁਪਰੀਮ ਕੋਰਟ ਦੀ ਫਟਕਾਰ ਦੇ ਬਾਅਦ ਨੂਪੁਰ ਸ਼ਰਮਾ ਦੇ ਵਕੀਲ ਮਨਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ 'ਤੇ ਉਨ੍ਹਾਂ ਮਾਫੀ ਮੰਗ ਲਈ ਹੈ ਤੇ ਪਟੀਸ਼ਨ ਵੀ ਵਾਪਸ ਲੈ ਲਈ ਹੈ। ਇਸ ਤੇ ਅਦਾਲਤ ਨੇ ਕਿਹਾ ਕਿ ਉਹਨਾਂ ਨੂੰ ਟੀਵੀ 'ਤੇ ਆ ਕੇ ਪੂਰੇ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਨੂਪੁਰ ਦੇ ਵਿਰੁੱਧ ਦਰਜ ਸਾਰੇ ਕੇਸਾਂ ਨੂੰ ਦਿੱਲੀ ਟ੍ਰਾਂਸਫਰ ਕਰਨ ਤੋਂ ਇਨਕਾਰ ਕੀਤਾ ਹੈ।

ਦਰਅਸਲ, ਨੂਪੁਰ ਦੇ ਵਿਰੁੱਧ ਦਿੱਲੀ, ਕੋਲਕਾਤਾ, ਬਿਹਾਰ ਸਮੇਤ ਪੁਣੇ ਤੱਕ ਕਈ ਕੇਸ ਦਰਜ ਹਨ। ਨੂਪੁਰ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖਿਲ ਕਰ ਮੰਗ ਕੀਤੀ ਕਿ ਉਸ ਦੇ ਵਿਰੁੱਧ ਵੱਖ-ਵੱਖ ਰਾਜਾਂ ਵਿਚ ਜਿੰਨੇ ਵੀ ਕੇਸ ਦਰਜ ਹਨ, ਉਹਨਾਂ ਸਾਰਿਆਂ ਨੂੰ ਦਿੱਲੀ ਟ੍ਰਾਂਸਫਰ ਕੀਤਾ ਜਾਵੇ ਕਿਉਂਕਿ ਲਗਾਤਾਰ ਵੱਖਰੇ-ਵੱਖਰੇ ਰਾਜਾਂ ਤੋਂ ਉਸ ਨੂੰ ਜਾਨ ਤੋਂ ਮਾਰਨ ਦੀਆ  ਧਮਕੀਆਂ ਮਿਲ ਰਹੀਆਂ ਹਨ। ਉਸ ਦੀ ਜਾਨ ਨੂੰ ਖਤਰਾ ਹੈ। ਅਦਾਲਤ ਨੇ ਨੂਪੁਰ ਸ਼ਰਮਾ ਦੇ ਜਾਨ ਦੇ ਖਤਰੇ ਤੇ ਟਿਪਣੀ ਕਰਦਿਆਂ ਕਿਹਾ ਕਿ ਉਹ ਆਪ ਸੁਰੱਖਿਆ ਲਈ ਖਤਰਾ ਹੈ ਤੇ ਪਟੀਸ਼ਨ ਨੂੰ ਖਾਰਜ ਕਰ ਦਿੱਤੀ।  

Get the latest update about NUPUR SHARMA PETITION, check out more about NUPUR SHARMA STATEMENT, NATIONAL NEWS, SUPREME COURT & NUPUR SHARMA

Like us on Facebook or follow us on Twitter for more updates.