SC ਦਾ ਕੇਂਦਰ ਨੂੰ ਨੋਟਿਸ, ਪੁੱਛਿਆ-'ਕੀ ਹੈ ਕੋਵਿਡ 'ਤੇ ਨੈਸ਼ਨਲ ਪਲਾਨ?'

ਕੋਰੋਨਾ ਵਾਇਰਸ ਦੇ ਵਧਦੇ ਗ੍ਰਾਫ ਤੇ ਹਸਪਤਾਲਾਂ ਵਿਚ ਆਕਸੀਜਨ ਦੇ ਨਾਲ ਦਵਾਈਆਂ ਦੀ ਕਿੱਲਤ ਉੱਤੇ ਸੁਪਰੀ...

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵਧਦੇ ਗ੍ਰਾਫ ਤੇ ਹਸਪਤਾਲਾਂ ਵਿਚ ਆਕਸੀਜਨ ਦੇ ਨਾਲ ਦਵਾਈਆਂ ਦੀ ਕਿੱਲਤ ਉੱਤੇ ਸੁਪਰੀਮ ਕੋਰਟ ਸਖਤ ਹੋ ਗਿਆ ਹੈ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਖੁਦ ਨੋਟਿਸ ਲੈਂਦੇ ਹੋਏ ਕੇਂਦਰ ਸਰਕਾਰ ਨੂੰ ਨੋਟਿਸ ਭੇਜਿਆ ਹੈ। ਕੋਰਟ ਨੇ ਕੇਂਦਰ ਤੋਂ ਪੁੱਛਿਆ ਹੈ ਕਿ ਉਨ੍ਹਾਂ ਦੇ ਕੋਲ ਕੋਵਿਡ-19 ਨਾਲ ਨਜਿੱਠਣ ਦੇ ਲਈ ਕੀ ਨੈਸ਼ਨਲ ਪਲਾਨ ਹੈ। ਕੋਰਟ ਨੇ ਹਰੀਸ਼ ਸਾਲਵੇ ਨੂੰ ਐਮਿਕਸ ਕਿਊਰੀ ਵੀ ਨਿਯੁਕਤ ਕੀਤਾ ਹੈ।

ਸੁਪਰੀਮ ਕੋਰਟ ਨੇ ਚਾਰ ਅਹਿਮ ਮੁੱਦਿਆਂ ਉੱਤੇ ਕੇਂਦਰ ਸਰਕਾਰ ਤੋਂ ਸਪੈਸ਼ਲ ਪਲਾਨ ਮੰਗਿਆ ਹੈ। ਇਸ ਵਿਚ ਪਹਿਲਾ- ਆਕਸੀਜਨ ਦੀ ਸਪਲਾਈ, ਦੂਜਾ-ਦਵਾਈਆਂ ਦੀ ਸਪਲਾਈ, ਤੀਜਾ-ਵੈਕਸੀਨ ਦੇਣ ਦਾ ਤਰੀਕਾ ਤੇ ਪ੍ਰਕਿਰਿਆ ਤੇ ਚੌਥਾ-ਲਾਕਡਾਊਨ ਕਰਨ ਦਾ ਅਧਿਕਾਰ ਸਿਰਫ ਸੂਬਾ ਸਰਕਾਰ ਨੂੰ ਹੋਵੇ, ਕੋਰਟ ਨੂੰ ਨਹੀਂ। ਹੁਣ ਮਾਮਲੇ ਦੀ ਅਗਲੀ ਸੁਣਵਾਈ 23 ਅਪ੍ਰੈਲ ਯਾਨੀ ਕੱਲ ਹੋਣੀ ਹੈ।

'ਉਧਾਰ ਲਓ ਜਾਂ ਚੋਰੀ ਕਰੋ ਪਰ ਆਕਸੀਜਨ ਲੇ ਕੇ ਆਓ'
ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਉੱਤੇ ਤਲਖ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਗਿੜਗਿੜਾਓ, ਉਧਾਰ ਲਓ ਜਾਂ ਫਿਰ ਚੋਰੀ ਕਰੋ ਪਰ ਆਕਸੀਜਨ ਲੈ ਕੇ ਆਓ, ਅਸੀਂ ਮਰੀਜ਼ਾਂ ਨੂੰ ਮਰਦੇ ਹੋਏ ਨਹੀਂ ਦੇਖ ਸਕਦੇ। ਬੁੱਧਵਾਰ ਨੂੰ ਦਿੱਲੀ ਦੇ ਕੁਝ ਹਸਪਤਾਲਾਂ ਵਿਚ ਆਕਸੀਜਨ ਦੀ ਤੁਰੰਤ ਲੋੜ ਦੇ ਸਬੰਧ ਵਿਚ ਸੁਣਵਾਈ ਕਰਦੇ ਹੋਏ ਦਿੱਲੀ ਹਾਈ ਕੋਰਟ ਨੇ ਇਹ ਟਿੱਪਣੀ ਕੀਤੀ ਸੀ।

ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਕੋਵਿਡ-19 ਦੇ ਗੰਭੀਰ ਰੋਗੀਆਂ ਦਾ ਇਲਾਜ ਕਰ ਰਹੇ ਦਿੱਲੀ ਦੇ ਹਸਪਤਾਲ ਨੂੰ ਕਿਸੇ ਵੀ ਤਰੀਕੇ ਨਾਲ ਆਕਸੀਜਨ ਮੁਹੱਈਆ ਕਰਾਈ ਜਾਵੇ। ਹੈਰਾਨੀ ਜਤਾਉਂਦੇ ਹੋਏ ਅਦਾਲਤ ਨੇ ਇਹ ਵੀ ਕਿਹਾ ਕਿ ਕੇਂਦਰ ਹਾਲਾਤ ਦੀ ਗੰਭੀਰਤਾ ਨੂੰ ਕਿਉਂ ਨਹੀਂ ਸਮਝ ਰਿਹਾ। ਅਦਾਲਤ ਨੇ ਨਾਸਿਕ ਵਿਚ ਆਕਸੀਜਨ ਨਾਲ ਹੋਈਆਂ ਮੌਤਾਂ ਦਾ ਜ਼ਿਕਰ ਵੀ ਕੀਤਾ।

ਦਿੱਲੀ ਹਾਈ ਕੋਰਟ ਨੇ ਕਿਹਾ ਕਿ ਉਦਯੋਗ ਆਕਸੀਜਨ ਦੀ ਸਪਲਾਈ ਲਈ ਕਈ ਦਿਨਾਂ ਦਾ ਇੰਤਜ਼ਾਰ ਕਰ ਸਕਦੇ ਹਨ ਪਰ ਇਥੇ ਮੌਜੂਦ ਹਾਲਾਤ ਬਹੁਤ ਨਾਜ਼ੁਕ ਤੇ ਸੰਵੇਦਨਸ਼ੀਲ ਹਨ। ਹਾਈ ਕੋਰਟ ਨੇ ਕਿਹਾ ਕਿ ਜੇਕਰ ਟਾਟਾ ਕੰਪਨੀ ਆਪਣੇ ਆਕਸੀਜਨ ਕੋਟੇ ਨੂੰ ਡਾਇਵਰਟ ਕਰ ਸਕਦੀ ਹੈ ਤਾਂ ਦੂਜੇ ਅਜਿਹਾ ਕਿਉਂ ਨਹੀਂ ਕਰ ਸਕਦੇ ਹਨ? ਕੀ ਇਨਸਾਨੀਅਤ ਦੀ ਕੋਈ ਥਾਂ ਨਹੀਂ ਬਚੀ ਹੈ? ਇਹ ਹਾਸੋਹੀਣਾ ਹੈ।

ਅਦਾਲਤ ਨੇ ਦਿੱਲੀ ਦੇ ਮੈਕਸ ਹਸਪਤਾਲ ਦੀ ਅਰਜ਼ੀ ਉੱਤੇ ਸੁਣਵਾਈ ਕੀਤੀ, ਜਿਸ ਨੇ 1400 ਕੋਵਿਡ ਮਰੀਜ਼ਾਂ ਨੂੰ ਬਚਾਉਣ ਲਈ ਅਦਾਲਤ ਦਾ ਰੁਖ ਕੀਤਾ ਸੀ। ਹਸਪਤਾਲ ਨੇ ਦਾਅਵਾ ਕੀਤਾ ਕਿ ਉਸ ਦੇ ਕੋਲ ਲੋੜੀਂਦੀ ਆਕਸੀਜਨ ਨਹੀਂ ਹੈ। ਇਸ ਉੱਤੇ ਅਦਾਲਤ ਨੇ ਹੈਰਾਨੀ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਹੁਕਮ ਉੱਤੇ ਹਸਪਤਾਲਾਂ ਨੂੰ ਆਕਸੀਜਨ ਨਹੀਂ ਦਿੱਤੀ ਜਾ ਰਹੀ। 

Get the latest update about Coronavirus, check out more about Truescoop News, Pandemic, Nation plan & Supreme Court

Like us on Facebook or follow us on Twitter for more updates.