ਮੁੰਬਈ ਦੇ ਕਲੱਬ 'ਚ ਰੇਡ, ਸੁਰੇਸ਼ ਰੈਨਾ-ਗੁਰੂ ਰੰਧਾਵਾ ਸਣੇ ਕਈ ਲੋਕ ਗ੍ਰਿਫਤਾਰ

ਮਹਾਰਾਸ਼ਟਰ ਦੇ ਮੁੰਬਈ ਵਿਚ ਕੋਰੋਨਾ ਨਿਯਮਾਂ ਦਾ ਉਲੰਘਣ ਕਰਦੇ ਹੋਏ ਪਾਰਟੀ ਕਰ ਰਹੇ ਸਾਬਕਾ ਕ੍ਰਿਕਟਰ ਸੁਰੇਸ਼ ਰੈ...

ਮਹਾਰਾਸ਼ਟਰ ਦੇ ਮੁੰਬਈ ਵਿਚ ਕੋਰੋਨਾ ਨਿਯਮਾਂ ਦਾ ਉਲੰਘਣ ਕਰਦੇ ਹੋਏ ਪਾਰਟੀ ਕਰ ਰਹੇ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਸਣੇ ਕਈ ਸਿਤਾਰਿਆਂ ਉੱਤੇ ਐਕਸ਼ਨ ਲਿਆ ਗਿਆ ਹੈ। ਮੁੰਬਈ ਦੇ ਇਕ ਕਲੱਬ ਵਿਚ ਪਾਰਟੀ ਕਰ ਰਹੇ ਤਕਰੀਬਨ 34 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਜਿਨ੍ਹਾਂ 34 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਵਿਚ ਕ੍ਰਿਕਟਰ ਸੁਰੇਸ਼ ਰੈਨਾ, ਗਾਇਕ ਗੁਰੂ ਰੰਧਾਵਾ ਸਣੇ ਹੋਰ ਲੋਕ ਸ਼ਾਮਲ ਸਨ। ਹਾਲਾਂਕਿ ਸੁਰੈਸ਼ ਰੈਨਾ ਅਤੇ ਗੁਰੂ ਰੰਧਾਵਾ ਨੂੰ ਬਾਅਦ ਵਿਚ ਬੇਲ ਮਿਲ ਗਈ ਹੈ। ਇਸ ਤੋਂ ਇਲਾਵਾ ਕੁਝ ਮਹਿਲਾਵਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ, ਪਰ ਪੁਲਸ ਨੇ ਉਨ੍ਹਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ। ਬਾਅਦ ਵਿਚ ਮਹਿਲਾਵਾਂ ਨੂੰ ਵੀ ਬੇਲ ਉੱਤੇ ਰਿਹਾਅ ਕਰ ਦਿੱਤਾ ਗਿਆ ਹੈ।

ਕੋਰੋਨਾ ਨਿਯਮਾਂ ਦਾ ਹੋਇਆ ਉਲੰਘਣ
ਮੁੰਬਈ ਵਿਚ ਏਅਰਪੋਰਟ ਦੇ ਕੋਲ ਮੌਜੂਦ ਜੇ.ਡਬਲਯੂ. ਮੈਰਿਟ ਹੋਟਲ ਦੇ ਕਲੱਬ ਵਿਚ ਇਹ ਪਾਰਟੀ ਚੱਲ ਰਹੀ ਸੀ, ਜਿਸ ਵਿਚ ਕੋਰੋਨਾ ਨਿਯਮਾਂ ਦਾ ਉਲੰਘਣ ਹੋਇਆ ਸੀ। ਇਨ੍ਹਾਂ ਸਾਰਿਆਂ ਦੇ ਖਿਲਾਫ ਮੁੰਬਈ ਵਿਚ ਐੱਫ.ਆਈ.ਆਰ. ਦਰਜ ਹੋਈ ਹੈ। ਸੁਰੇਸ਼ ਰੈਨਾ ਅਤੇ ਰੰਧਾਵਾ ਉਨ੍ਹਾਂ 34 ਲੋਕਾਂ ਵਿਚ ਸ਼ਾਮਲ ਸਨ, ਜਿਨ੍ਹਾਂ ਨੂੰ ਇਕ ਕਲੱਬ ਵਿਚ ਪੁਲਸ ਨੇ ਰੇਡ ਕਰ ਕੇ ਹਿਰਾਸਤ ਵਿਚ ਲਿਆ ਸੀ। ਜਾਣਕਾਰੀ ਮੁਤਾਬਕ ਨਾਈਟ ਕਰਫਿਊ ਤੋਂ ਬਾਅਦ ਵੀ ਇਸ ਕਲੱਬ ਵਿਚ ਬੇਹੱਦ ਹਾਈ ਪ੍ਰੋਫਾਈਲ ਪਾਰਟੀ ਚੱਲ ਰਹੀ ਸੀ। ਮੁੰਬਈ ਵਿਚ ਨਾਈਟ ਕਰਫਿਊ ਲਾਗੂ ਹੈ, ਇਸ ਤੋਂ ਬਾਅਦ ਇਸ ਕਲੱਬ ਵਿਚ ਤੜਕੇ ਤਕਰੀਬਨ ਸਾਢੇ 3 ਵਜੇ ਛਾਪਾ ਮਾਰਿਆ ਗਿਆ ਸੀ। 

Get the latest update about Suresh Raina, check out more about Mumbai Club, Arrested, Covid Norms & Guru Randhawa

Like us on Facebook or follow us on Twitter for more updates.