ਸੁਰੇਸ਼ ਰੈਨਾ ਨੇ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਲਿਆ ਸੰਨਿਆਸ

ਜਿਕਰਯੋਗ ਹੈ ਕਿ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸੰਨਿਆਸ ਲੈਣ ਤੋਂ ਬਾਅਦ, ਰੈਨਾ ਆਈਪੀਐਲ ਅਤੇ ਵਿਦੇਸ਼ੀ ਲੀਗਾਂ ਵਿੱਚ ਖੇਡ ਰਿਹਾ ਸੀ, ਪਰ 2022 ਦੇ ਆਈਪੀਐਲ ਵਿੱਚ, ਉਸ ਨੂੰ ਚੇਨਈ ਸਮੇਤ ਕਿਸੇ ਵੀ ਫਰੈਂਚਾਈਜ਼ੀ ਨੇ ਨਹੀਂ ਲਿਆ ਸੀ

ਸੁਰੇਸ਼ ਰੈਨਾ ਨੇ ਅੱਜ ਆਪਣੇ ਟਵਿਟਰ ਤੋਂ ਇਕ ਪੋਸਟ ਰਾਹੀਂ  ਸਭ ਨੂੰ ਹੈਰਾਨ ਕਰ ਦਿੱਤਾ। ਰੈਨਾ ਨੇ ਅੱਜ ਕ੍ਰਿਕਟ ਦੇ ਸਾਰੇ ਫਾਰਮੈਟ ਨੂੰ ਅਲਵਿਦਾ ਕਹਿ ਦਿੱਤਾ ਹੈ। ਹੁਣ ਰੈਨਾ ਘਰੇਲੂ ਕ੍ਰਿਕਟ ਅਤੇ ਆਈਪੀਐਲ ਵਿੱਚ ਵੀ ਨਹੀਂ ਖੇਡੇਗਾ। ਇਸ ਤੋਂ ਪਹਿਲਾਂ ਰੈਨਾ ਨੇ 15 ਅਗਸਤ 2020 ਨੂੰ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਨਾਲ ਹੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। 
ਸੁਰੇਸ਼ ਰੈਨਾ ਨੇ ਅੱਜ ਟਵੀਟ ਕੀਤਾ- ਮੇਰੇ ਦੇਸ਼ ਅਤੇ ਰਾਜ ਯੂਪੀ ਦੀ ਨੁਮਾਇੰਦਗੀ ਕਰਨਾ ਇੱਕ ਪੂਰਨ ਸਨਮਾਨ ਹੈ। ਮੈਂ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕਰਨਾ ਚਾਹਾਂਗਾ। ਮੈਂ @BCCI, @UPCACricket, @ChennaiIPL, @ShuklaRajiv ਸਰ ਅਤੇ ਮੇਰੇ ਸਾਰੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਸਮਰਥਨ ਅਤੇ ਮੇਰੀ ਕਾਬਲੀਅਤ ਵਿੱਚ ਅਟੁੱਟ ਵਿਸ਼ਵਾਸ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। 

ਜਿਕਰਯੋਗ ਹੈ ਕਿ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸੰਨਿਆਸ ਲੈਣ ਤੋਂ ਬਾਅਦ, ਰੈਨਾ ਆਈਪੀਐਲ ਅਤੇ ਵਿਦੇਸ਼ੀ ਲੀਗਾਂ ਵਿੱਚ ਖੇਡ ਰਿਹਾ ਸੀ, ਪਰ 2022 ਦੇ ਆਈਪੀਐਲ ਵਿੱਚ, ਉਸ ਨੂੰ ਚੇਨਈ ਸਮੇਤ ਕਿਸੇ ਵੀ ਫਰੈਂਚਾਈਜ਼ੀ ਨੇ ਨਹੀਂ ਲਿਆ ਸੀ। ਰੈਨਾ ਨੇ 2021 ਸੀਜ਼ਨ ਅੱਧ ਵਿਚਾਲੇ ਛੱਡ ਦਿੱਤਾ। ਉਸਨੇ ਆਪਣਾ ਆਖਰੀ ਆਈਪੀਐਲ ਮੈਚ ਉਸੇ ਸੀਜ਼ਨ ਵਿੱਚ ਖੇਡਿਆ ਸੀ।

Get the latest update about sports news, check out more about suresh raina & suresh raina retirement

Like us on Facebook or follow us on Twitter for more updates.