ਅੱਜ ਲਗੇਗਾ ਸਾਲ ਦਾ ਆਖਰੀ ਸੂਰਜ ਗ੍ਰਹਿ, ਜਾਣੋ ਕਿਹੜੇ ਸ਼ਹਿਰਾਂ 'ਚ ਆਵੇਗਾ ਨਜ਼ਰ

ਸਾਲ ਦਾ ਇਹ ਆਖ਼ਰੀ ਅੰਸ਼ਿਕ ਸੂਰਜ ਗ੍ਰਹਿਣ ਹੈ ਜੋਕਿ ਭਾਰਤ ਦੇ ਕਈ ਹਿੱਸਿਆਂ ਵਿੱਚ ਦਿਖਾਈ ਦੇਵੇਗਾ। ਜੇਕਰ ਭਾਰਤ ਵਿੱਚ ਸੂਰਜ ਗ੍ਰਹਿਣ ਦਿਖਾਈ ਦਿੰਦਾ ਹੈ ਤਾਂ ਇਸ ਦਾ ਸੂਤਕ ਕਾਲ ਯੋਗ ਹੋਵੇਗਾ...

ਅੱਜ ਸਾਲ ਦਾ ਆਖਰੀ ਸੂਰਜ ਗ੍ਰਹਿਣ ਲਗਨ ਜਾ ਰਿਹਾ ਹੈ। ਇਸ ਵਾਰ ਦੀਵਾਲੀ ਤੋਂ ਤੁਰੰਤ ਬਾਅਦ ਅੰਸ਼ਿਕ ਸੂਰਜ ਗ੍ਰਹਿਣ ਲੱਗੇਗਾ। ਕਈ ਸਾਲਾਂ ਬਾਅਦ ਦੀਵਾਲੀ ਦਾ ਦੂਜਾ ਦਿਨ ਗੋਵਰਧਨ ਪੂਜਾ ਨਹੀਂ ਹੋਵੇਗੀ। ਦੀਵਾਲੀ ਅਤੇ ਗੋਵਰਧਨ ਪੂਜਾ ਵਿਚਕਾਰ ਸੂਰਜ ਗ੍ਰਹਿਣ ਦਾ ਅਜਿਹਾ ਸੰਯੋਗ ਕਈ ਸਾਲਾਂ ਬਾਅਦ ਬਣ ਰਿਹਾ ਹੈ। ਇੱਕ ਗਣਨਾ ਮੁਤਾਬਿਕ ਪਿਛਲੇ 1300 ਸਾਲਾਂ ਤੋਂ ਬਾਅਦ, ਸੂਰਜ ਗ੍ਰਹਿਣ ਦੇ ਨਾਲ ਦੋ ਪ੍ਰਮੁੱਖ ਤਿਉਹਾਰਾਂ, ਬੁਧ, ਜੁਪੀਟਰ, ਸ਼ੁੱਕਰ ਅਤੇ ਸ਼ਨੀ ਸਾਰੇ ਆਪੋ-ਆਪਣੇ ਰਾਸ਼ੀਆਂ ਵਿੱਚ ਮੌਜੂਦ ਹੋਣਗੇ।

ਸਾਲ ਦਾ ਇਹ ਆਖ਼ਰੀ ਅੰਸ਼ਿਕ ਸੂਰਜ ਗ੍ਰਹਿਣ ਹੈ ਜੋਕਿ ਭਾਰਤ ਦੇ ਕਈ ਹਿੱਸਿਆਂ ਵਿੱਚ ਦਿਖਾਈ ਦੇਵੇਗਾ। ਜੇਕਰ ਭਾਰਤ ਵਿੱਚ ਸੂਰਜ ਗ੍ਰਹਿਣ ਦਿਖਾਈ ਦਿੰਦਾ ਹੈ ਤਾਂ ਇਸ ਦਾ ਸੂਤਕ ਕਾਲ ਯੋਗ ਹੋਵੇਗਾ। ਜਿਸ ਕਾਰਨ ਗ੍ਰਹਿਣ ਨਾਲ ਸਬੰਧਤ ਧਾਰਮਿਕ ਮਾਨਤਾਵਾਂ ਦਾ ਪਾਲਣ ਕੀਤਾ ਜਾਵੇਗਾ। ਇਸ ਸੂਰਜ ਗ੍ਰਹਿ ਦਾ ਸਮਾਂ 1 ਘੰਟਾ ਅਤੇ 19 ਮਿੰਟ ਦਾ ਹੈ। ਤਾਂ ਆਓ ਜਾਂਦੇ ਹਨ 25 ਅਕਤੂਬਰ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਕਿਹੜੇ ਸ਼ਹਿਰਾਂ 'ਚ ਕਿੰਨੇ ਸਮੇਂ ਲਈ ਦਿਖਾਈ ਦਵੇਗਾ।   

➔ਦਿੱਲੀ ਸ਼ਾਮ 4:29 ਤੋਂ ਸ਼ਾਮ 5:42 ਤੱਕ
➔ਅੰਮ੍ਰਿਤਸਰ ਸ਼ਾਮ 4:19 ਤੋਂ 5:48 ਤੱਕ
➔ਭੋਪਾਲ ਸ਼ਾਮ 4:49 ਤੋਂ ਸ਼ਾਮ 5:46 ਤੱਕ
➔ਜੈਪੁਰ ਸ਼ਾਮ 4:31 ਤੋਂ ਸ਼ਾਮ 5:49 ਤੱਕ
➔ਮੁੰਬਈ ਸ਼ਾਮ 4:49 ਤੋਂ ਸ਼ਾਮ 6.09 ਵਜੇ ਤੱਕ
➔ਰਾਏਪੁਰ ਸ਼ਾਮ 4:51 ਤੋਂ ਸ਼ਾਮ 5:31 ਤੱਕ
➔ਇੰਦੌਰ ਸ਼ਾਮ 4:42 ਤੋਂ ਸ਼ਾਮ 5:53 ਤੱਕ
➔ਉਦੈਪੁਰ ਸ਼ਾਮ 4.35 ਵਜੇ ਤੋਂ ਸ਼ਾਮ 6.00 ਵਜੇ ਤੱਕ
➔ਲੁਧਿਆਣਾ ਸ਼ਾਮ 4:22 ਤੋਂ 5:44 ਤੱਕ
➔ਸ਼ਿਮਲਾ ਸ਼ਾਮ 4:23 ਤੋਂ ਸ਼ਾਮ 5:39 ਤੱਕ
➔ਲਖਨਊ ਸ਼ਾਮ 4:36 ਤੋਂ ਸ਼ਾਮ 5:29 ਤੱਕ
➔ਕੋਲਕਾਤਾ ਸ਼ਾਮ 4:52 ਤੋਂ ਸ਼ਾਮ 5:03 ਤੱਕ
➔ਚੇਨਈ ਸ਼ਾਮ 5:14 ਤੋਂ ਸ਼ਾਮ 5:44 ਤੱਕ
➔ਬੰਗਲੌਰ ਸ਼ਾਮ 5:12 ਤੋਂ ਸ਼ਾਮ 5:55 ਤੱਕ
➔ਪਟਨਾ ਸ਼ਾਮ 4:42 ਤੋਂ ਸ਼ਾਮ 5:23 ਤੱਕ
➔ਗਾਂਧੀਨਗਰ ਸ਼ਾਮ 4:37 ਤੋਂ ਸ਼ਾਮ 6.05 ਵਜੇ ਤੱਕ
➔ਦੇਹਰਾਦੂਨ ਸ਼ਾਮ 4:26 ਤੋਂ ਸ਼ਾਮ 5:36 ਤੱਕ

Get the latest update about surya grahan cities, check out more about surya grahan timming in india, surya grahan ka samay, surya grahan today time & solar eclipse

Like us on Facebook or follow us on Twitter for more updates.