ਸੁਸ਼ਾਂਤ ਰਾਜਪੂਤ 'ਤੇ ਬਣੇਗੀ ਫਿਲਮ, ਜੋ ਖੋਲ੍ਹੇਗੀ ਕਈ ਰਾਜ਼!!

ਬੀਤੇ ਕਈ ਦਿਨਾਂ ਤੋਂ ਮਰਹੂਮ ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦਾ ਖੁਦਕੁਸ਼ੀ ਮਾਮਲਾ ਸੁਰਖੀਆਂ 'ਚ ਬਣਿਆ ਹੋਇਆ ਹੈ। ਸੁਸ਼ਾਂਤ ਦੀ ਮੌਤ ਇਕ ਰਾਜ਼...

ਮੁੰਬਈ— ਬੀਤੇ ਕਈ ਦਿਨਾਂ ਤੋਂ ਮਰਹੂਮ ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦਾ ਖੁਦਕੁਸ਼ੀ ਮਾਮਲਾ ਸੁਰਖੀਆਂ 'ਚ ਬਣਿਆ ਹੋਇਆ ਹੈ। ਸੁਸ਼ਾਂਤ ਦੀ ਮੌਤ ਇਕ ਰਾਜ਼ ਬਣ ਕੇ ਰਹਿ ਗਈ ਹੈ ਪਰ ਉਸ ਦੀ ਜ਼ਿੰਦਗੀ ਦੇ ਆਖ਼ਿਰੀ ਪਲਾਂ, ਉਸ ਦੀਆਂ ਪ੍ਰੇਸ਼ਾਨੀਆਂ ਨੂੰ ਜਲਦ ਹੀ ਵੱਡੇ ਪਰਦੇ 'ਤੇ ਲਿਆਇਆ ਜਾਵੇਗਾ। ਜੀ ਹਾਂ, ਸੁਸ਼ਾਂਤ ਦੀ ਮੌਤ ਦੇ 4 ਦਿਨ ਬਾਅਦ ਹੀ ਉਸ 'ਤੇ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਗਿਆ ਹੈ।ਦੁਨੀਆ ਅਜੇ ਵੀ ਇਸ ਬਹਿਸ ਵਿੱਚ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਇੰਨਾ ਵੱਡਾ ਕਦਮ ਕਿਉਂ ਚੁੱਕਿਆ ਅਤੇ ਪੁਲਿਸ ਸੁਸ਼ਾਂਤ ਦੀ ਖ਼ੁਦਕੁਸ਼ੀ ਦੀ ਜਾਂਚ ਕਰ ਹੀ ਰਹੀ ਸੀ ,ਕਿ ਇਸ ਵਿਚਾਲੇ ਇਕ ਸੰਗੀਤ ਕੰਪਨੀ ਦੇ ਮਾਲਕ ਵਿਜੇ ਸ਼ੇਖਰ ਗੁਪਤਾ ਨੇ ਉਸ 'ਤੇ ਫ਼ਿਲਮ ਬਣਾਉਣ ਦਾ ਫੈਂਸਲਾ ਕੀਤਾ ਹੈ। ਫਿਲਮ ਦੇ ਨਾਮ ਦਾ ਐਲਾਨ ਤੇ ਉਸ ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ ਤੇ ਜਲਦ ਇਸਦੀ ਸ਼ੂਟਿੰਗ ਵੀ ਕੀਤਾ ਸ਼ੁਰੂ ਕੀਤੀ ਜਾਏਗੀ। 'ਸੁਸਾਈਡ ਜਾਂ ਮਾਰਡਰ' ਦੇ ਨਾਮ ਨਾਲ ਐਲਾਨੀ ਗਈ ਫ਼ਿਲਮ ਦੀ ਕਹਾਣੀ  ਸੁਸ਼ਾਂਤ ਦੀ ਜ਼ਿੰਦਗੀ 'ਤੇ ਅਧਾਰਤ ਨਹੀਂ, ਬਲਕਿ  ਖੁਦਕੁਸ਼ੀ ਦੀ ਘਟਨਾ ਤੇ ਉਸ ਦੀਆਂ ਪ੍ਰੇਸ਼ਾਨੀਆਂ ਤੋਂ ਪ੍ਰੇਰਿਤ ਹੈ। ਵਿਜੇ ਸ਼ੇਖਰ ਗੁਪਤਾ ਨੇ ਦੱਸਿਆ ਕੀ ਅਜਿਹੀ ਸਥਿਤੀ 'ਚ ਉਹਨਾਂ ਨੂੰ ਫਿਲਮ ਬਣਾਉਣ ਲਈ ਕਿਸੇ ਤੋਂ ਇਜਾਜ਼ਤ ਲੈਣ ਦੀ ਜ਼ਰੂਰਤ ਵੀ ਨਹੀਂ ਹੈ।

ਬੱਚਨ ਨੂੰਹ ਨਾਲ ਵਾਇਰਲ ਹੋ ਰਹੀ ਸੁਸ਼ਾਂਤ ਰਾਜਪੂਤ ਦੀ ਵੀਡੀਓ, ਜਾਣੋ ਅਜਿਹਾ ਕੀ ਹੈ ਖ਼ਾਸ

ਕਿਹਾ ਜਾ ਰਿਹਾ ਹੈ ਕੀ ਸੁਸ਼ਾਂਤ ਦੇ ਹੱਥੋਂ 6 ਤੋਂ 7 ਫ਼ਿਲਮ ਜਾਨ ਕਾਰਨ ਉਹ ਕਾਫੀ ਡਿਪ੍ਰੈਸ਼ਨ 'ਚ ਚਲਾ ਗਿਆ ਸੀ, ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ। ਤੇ ਫ਼ਿਲਮ ਨਿਰਮਾਤਾ ਵਿਜੇ ਦਾ ਵੀ ਇਹੀ ਮਨਣਾ ਹੈ। ਸੁਸ਼ਾਂਤ ਨੂੰ ਬਾਲੀਵੁੱਡ 'ਚ ਕੋਈ ਸਪੋਟ ਨਾ ਮਿਲਣ ਦੀ ਕਹਾਣੀ ਨਿਰਦੇਸ਼ਕ ਸ਼ੇਖਰ ਕਪੂਰ ਨੇ ਸੁਸ਼ਾਂਤ ਦੀ ਮੌਤ ਤੋਂ ਬਾਅਦ ਟਵੀਟ ਕਰ ਦੱਸੀ ਸੀ। ਇਸ ਤੋਂ ਇਲਾਵਾ ਹਾਲ ਹੀ 'ਚ ਅਦਾਕਾਰ ਮਨੋਜ ਬਾਜਪਾਈ ਨਾਲ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਸ਼ੇਖਰ ਕਪੂਰ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਹ ਸੁਸ਼ਾਂਤ ਨਾਲ ਇਕ ਫ਼ਿਲਮ ਬਣਾ ਰਹੇ ਸੀ ਪਾਣੀ, ਜਿਸਦੀ ਤਿਆਰੀ ਲਗਭਗ ਹੋ ਚੁੱਕੀ ਸੀ, ਤੇ ਸੁਸ਼ਾਂਤ ਨੇ ਵੀ ਉਸ ਫ਼ਿਲਮ ਲਈ ਕਾਫੀ ਮਿਹਨਤ ਕੀਤੀ, ਪਰ ਉਹ ਫ਼ਿਲਮ ਬੰਦ ਹੋ ਗਈ ਤੇ ਸੁਸ਼ਾਂਤ ਕਾਫੀ ਰੋਇਆ। ਸੁਸ਼ਾਂਤ ਦੀ ਮੌਤ ਤੋਂ ਬਾਅਦ ਨੈਪੋਟਿਜ਼ਮ ਦਾ ਮੁਦਾ ਕਾਫੀ ਛਿੜਿਆ ਹੋਇਆ ਹੈ, ਕਿ ਕੀ ਬੋਲੀਵੁੱਡ ਵਿੱਚ ਸਿਰਫ ਸਟਾਰ ਕਿਡ੍ਸ ਨੂੰ ਹੀ ਮੌਕਾ ਮਿਲਦਾ ਹੈ , ਜੋ ਇੰਡਸਟਰੀ ਨਾਲ ਸਬੰਧਤ ਨਹੀਂ ਹੁੰਦੇ ਅਤੇ ਬਾਹਰੋਂ ਆਉਂਦੇ ਹਨ, ਉਨ੍ਹਾਂ ਨੂੰ ਜ਼ਿਆਦਾ ਕੰਮ ਨਹੀਂ ਮਿਲਦਾ , ਅਤੇ ਉਨ੍ਹਾਂ ਨੂੰ ਸਟਾਰ ਕਿਡਜ਼ ਨਾਲੋਂ ਜਿਆਦਾ ਸੰਘਰਸ਼ ਕਰਨਾ ਪੈਂਦਾ ਹੈ।

Viral ਵੀਡੀਓ ਰਾਹੀਂ ਅੱਜ ਵੀ ਧੜਕ ਰਿਹੈ ਸੁਸ਼ਾਂਤ ਰਾਜਪੂਤ ਦੇ ਫੈਨਜ਼ ਦੇ ਦਿਲ

'ਸੁਸਾਈਡ ਜਾਂ ਮਾਰਡਰ' ਫ਼ਿਲਮ ਇੰਡਸਟਰੀ ਦੇ ਉਹਨਾਂ ਕਲਾਕਾਰਾਂ ਦੀ ਕਹਾਣੀ ਬਿਆਨ ਕਰੇਗੀ , ਜੋ ਕੁਝ ਬਣਨ ਦਾ ਸੁਪਨਾ ਲੈ ਕੇ ਬਾਲੀਵੁੱਡ ਵਿੱਚ ਆਉਂਦੇ ਹਨ ਪਰ ਮੋਨੋਪੋਲੀ ਤੇ ਨੈਪੋਟੀਜ਼ਮ  ਦਾ ਸ਼ਿਕਾਰ ਹੋ ਜਾਂਦੇ ਹਨ। ਵਿਜੇ ਮੁਤਾਬਕ ਇੰਡਸਟਰੀ ਵਿੱਚ ਆਉਣ ਵਾਲੇ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜੋ ਸੰਘਰਸ਼ ਕਰਦੇ ਕਰਦੇ ਹਾਰ ਜਾਂਦੇ ਹਨ ਤੇ ਖੁਦਕੁਸ਼ੀ ਵਰਗਾ ਫੈਸਲਾ ਲੈਣ ਲਈ ਮਜਬੂਰ ਹੋ ਜਾਂਦੇ ਹਨ। ਹੁਣ ਸੁਸ਼ਾਂਤ ਦੀ ਮੌਤ ਦੇ 4 ਦਿਨ ਬਾਅਦ ਹੀ ਉਸਦੀ ਫ਼ਿਲਮ ਦਾ ਐਲਾਨ ਹੋ ਗਿਆ ਹੈ। ਪੁਲਿਸ ਫਿਲਹਾਲ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਪੁਲਿਸ ਨੇ ਸੁਸ਼ਾਂਤ ਦੀ ਗਰਲ ਫ੍ਰੇਂਡ ਰਿਆ ਚੋਕਰਬਰਤੀ ਤੋਂ ਲਗਬਗ 11 ਘੰਟੇ ਪੁੱਛ ਗਿੱਛ ਕੀਤੀ ਹੈ। ਇਨਵੈਸਟੀਗੇਸ਼ਨ ਮੁਤਾਬਕ ਹੀ ਫ਼ਿਲਮ ਵਿੱਚ ਅਸਲ ਤੱਥ ਦਿਖਾਏ ਜਾਣਗੇ ਤੇ ਕੋਈ ਛੇੜਛਾੜ ਨਹੀਂ ਕੀਤੀ ਜਾਏਗੀ। ਇਸ ਦੇ ਨਾਲ ਵਿਜੇ ਸ਼ੇਖਰ ਗੁਪਤਾ ਨੇ ਇਹ ਵੀ ਦੱਸਿਆ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਭੂਮਿਕਾ ਲਈ ਨਵਾਂ ਲੜਕਾ ਕਾਸਟ ਕੀਤਾ ਗਿਆ ਹੈ ਅਤੇ ਫਿਲਮ ਦੀ ਬਾਕੀ ਕਾਸਟ ਵੀ ਨਵੀਂ ਹੋਵੇਗੀ। ਉਸ  ਨੇ ਕਿਹਾ ਕਿ ਫਿਲਮ ਦੀ ਸ਼ੂਟਿੰਗ 15 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ ਫਿਲਮ ਸਤੰਬਰ ਮਹੀਨੇ ਵਿੱਚ ਰਿਲੀਜ਼ ਕਰਨ ਦੀ ਕੋਸ਼ਿਸ਼ ਕੀਤਾ ਜਾਏਗੀ। ਜੇ ਸਿਨੇਮਾਘਰ ਉਦੋਂ ਤੱਕ ਨਹੀਂ ਖੁਲਦੇ ਤਾਂ ਫ਼ਿਲਮ ਨੂੰ ਆਪਣੇ ਹੀ ਡਿਜੀਟਲ ਪਲੇਟਫਾਰਮ 'ਤੇ ਰਿਲੀਜ਼ ਕੀਤਾ ਜਾਏਗਾ।

Get the latest update about Bollywood Director, check out more about Biopic, Nikhil Anand, Sushant Rajput Biopic & News In Punjabi

Like us on Facebook or follow us on Twitter for more updates.