Omicron-XE ਵੇਰੀਐਂਟ ਮਾਮਲਿਆਂ ਤੇ ਬਣਿਆ ਸਸਪੈਂਸ, ਕੇਂਦਰ ਅਤੇ ਸੂਬੇ ਦੇ ਵੱਖੋ ਵੱਖ ਬਿਆਨਾਂ ਨੇ ਉਲਝਾਏ ਲੋਕ

ਭਾਰਤ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਫੈਲਣ ਦੀਆਂ ਖ਼ਬਰਾਂ ਤੇਜ਼ੀ ਨਾਲ ਫੇਲ ਰਹੀਆਂ ਹਨ। ਇਸ ਨਵੇਂ ਵੈਰੀਐਂਟ ਦੇ ਫੈਲਣ ਦਾ ਖਤਰਾ ਪਹਿਲਾ ਦੇ ਕੋਰੋਨਾ ਨਾਲੋਂ ਜਿਆਦਾ ਦੱਸਿਆ ਜਾ ਰਿਹਾ...

ਨਵੀਂ ਦਿੱਲੀ :-  ਭਾਰਤ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਫੈਲਣ ਦੀਆਂ ਖ਼ਬਰਾਂ ਤੇਜ਼ੀ ਨਾਲ ਫੇਲ ਰਹੀਆਂ ਹਨ। ਇਸ ਨਵੇਂ ਵੈਰੀਐਂਟ ਦੇ ਫੈਲਣ ਦਾ ਖਤਰਾ ਪਹਿਲਾ ਦੇ ਕੋਰੋਨਾ ਨਾਲੋਂ ਜਿਆਦਾ ਦੱਸਿਆ ਜਾ ਰਿਹਾ ਹੈ। ਪਰ ਇਸ ਵਾਇਰਸ ਦੀ ਸ਼ੁਰੂਆਤ ਭਾਰਤ 'ਚ ਹੋ ਗਈ ਹੈ ਇਸ ਗੱਲ ਤੇ ਵੀ ਹਜੇ ਤੱਕ ਸਸਪੈਂਸ ਬਣਿਆ ਹੋਇਆ ਹੈ। ਦਰਅਸਲ, ਬੁੱਧਵਾਰ ਨੂੰ ਮਹਾਰਾਸ਼ਟਰ ਤੋਂ ਖਬਰ ਆਈ ਸੀ ਕਿ ਮੁੰਬਈ ਵਿੱਚ Omicron-XE ਵੇਰੀਐਂਟ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਹ ਕੋਵਿਡ-19 ਦਾ ਹੁਣ ਤੱਕ ਦਾ ਸਭ ਤੋਂ ਤੇਜ਼ੀ ਨਾਲ ਫੈਲਣ ਵਾਲਾ ਤਣਾਅ ਹੈ। ਇਸ ਮਾਮਲੇ ਤੇ ਕੋਰੋਨਾ ਦੇ ਫੈਲਣ ਦੀ ਚਰਚਾ ਤੇਜ਼ ਹੋ ਗਈ ਸੀ, ਉਦੋਂ ਹੀ ਦੇਰ ਸ਼ਾਮ ਕੇਂਦਰ ਸਰਕਾਰ ਵੱਲੋਂ ਦੱਸਿਆ ਗਿਆ ਕਿ ਅਜੇ ਤੱਕ XE ਵੇਰੀਐਂਟ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਇਸ ਤਰ੍ਹਾਂ ਨਵੇਂ ਰੂਪਾਂ ਦੇ ਸਵਾਲ 'ਤੇ ਮਹਾਰਾਸ਼ਟਰ ਸਰਕਾਰ ਅਤੇ ਕੇਂਦਰ ਆਹਮੋ-ਸਾਹਮਣੇ ਆ ਗਏ।  ਕੋਰੋਨਾ ਦੇ ਨਵੇਂ ਵੈਰੀਐਂਟ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ ਅਤੇ ਕੇਂਦਰ ਦੇ ਬਿਆਨਾਂ ਨੇ ਲੋਕਾਂ ਦੇ ਦੁਚਿਤੀ 'ਚ ਪਾ ਦਿੱਤਾ ਹੈ।

 WHO ਦੇ ਮੁੱਖ ਵਿਗਿਆਨੀ ਡਾ. ਸੌਮਿਆ ਸਵਾਮੀਨਾਥਨ ਨੇ ਜਾਣਕਾਰੀ ਦੇਂਦਿਆਂ ਕਿਹਾ ਕਿ ਕੋਰੋਨਾ ਦੇ XE ਵੇਰੀਐਂਟ ਭਾਰਤ 'ਚ ਡੈਲਟਾ ਵਰਗਾ ਪ੍ਰਭਾਵ ਨਹੀਂ ਛੱਡੇਗਾ। ਭਾਰਤ ਵਿੱਚ ਜ਼ਿਆਦਾਤਰ ਲੋਕਾਂ ਨੂੰ ਕੋਰੋਨਾ ਦਾ ਟੀਕਾ ਲੱਗਿਆ ਹੋਇਆ ਹੈ। ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਜ਼ਿਆਦਾ ਗੰਭੀਰ ਬੀਮਾਰੀਆਂ ਦਾ ਕਾਰਨ ਨਹੀਂ ਬਣ ਰਿਹਾ ਹੈ। ਜਿਨ੍ਹਾਂ ਨੂੰ ਟੀਕਾ ਲਗਾਇਆ ਗਿਆ ਹੈ, ਉਨ੍ਹਾਂ ਵਿੱਚ ਕੋਈ ਸ਼ੁਰੂਆਤੀ ਗੰਭੀਰ ਲੱਛਣ ਨਹੀਂ ਦਿਖਾਈ ਦੇ ਰਹੇ ਹਨ। 

ਸੂਬਾ ਸਰਕਾਰ ਮੁਤਾਬਿਕ:-  
ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ (ਬੀਐਮਸੀ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਫਰਵਰੀ ਵਿੱਚ ਦੱਖਣੀ ਅਫਰੀਕਾ ਤੋਂ ਆਈ ਇੱਕ 50 ਸਾਲਾ ਔਰਤ ਵਿੱਚ ਓਮਿਕਰੋਨ ਦੇ ਸਬ-ਵੇਰੀਐਂਟ ਐਕਸਈ ਦੇ ਸੰਕਰਮਣ ਦੀ ਪੁਸ਼ਟੀ ਹੋਈ ਹੈ। 27 ਫਰਵਰੀ ਨੂੰ, ਉਹ ਕੋਵਿਡ ਟੈਸਟ ਵਿੱਚ ਸਕਾਰਾਤਮਕ ਆਈ ਸੀ। ਨਮੂਨੇ ਨੂੰ ਜੀਨੋਮ ਸੀਕਵੈਂਸਿੰਗ ਲਈ ਕਸਤੂਰਬਾ ਹਸਪਤਾਲ ਦੀ ਕੇਂਦਰੀ ਪ੍ਰਯੋਗਸ਼ਾਲਾ ਵਿੱਚ ਭੇਜਿਆ ਗਿਆ ਸੀ। ਮਾਰਚ ਵਿੱਚ, ਉਸਦੇ XE ਵੇਰੀਐਂਟ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਸੀ। ਔਰਤ ਵਿੱਚ ਕੋਈ ਲੱਛਣ ਨਹੀਂ ਸਨ ਅਤੇ ਉਹ ਠੀਕ ਹੋ ਗਈ ਹੈ। ਇਹ ਨਤੀਜਾ ਜੀਨੋਮ ਸੀਕੁਏਂਸਿੰਗ ਲੈਬਾਰਟਰੀ ਵਿੱਚ 11ਵੇਂ ਬੈਚ ਦੇ 376 ਟੈਸਟ ਦੀ ਲੜੀ ਵਿੱਚ ਪਾਇਆ ਗਿਆ। ਕਪਾ ਵੇਰੀਐਂਟ ਦੇ ਮਾਮਲੇ ਪਹਿਲਾਂ ਵੀ ਮੁੰਬਈ ਵਿੱਚ ਸਾਹਮਣੇ ਆਏ ਸਨ। ਮੁੰਬਈ ਤੋਂ ਭੇਜੇ ਗਏ 230 ਨਮੂਨਿਆਂ ਵਿੱਚੋਂ 228 ਓਮਾਈਕਰੋਨ, ਇੱਕ ਕਪਾ ਅਤੇ ਇੱਕ ਐਕਸਈ ਦਾ ਸੀ। ਕੁਝ ਸਮੇਂ ਬਾਅਦ ਕੇਂਦਰੀ ਏਜੰਸੀਆਂ ਨੇ ਇਸ ਜਾਂਚ ਨੂੰ ਗਲਤ ਕਰਾਰ ਦੇ ਦਿੱਤਾ।

ਕੇਂਦਰ ਦੇ ਮੁਤਾਬਿਕ:-  
ਸਰਕਾਰ ਦੇ ਸੂਤਰਾਂ ਨੇ ਜਾਣਕਾਰੀ ਦੇਂਦਿਆਂ ਕਿਹਾ ਕਿ ਜੀਨੋਮ ਸੀਕਵੈਂਸਿੰਗ ਲਈ ਗਠਿਤ ਸਰਕਾਰੀ ਗਰੁੱਪ 'ਇਨਸਾਕੋਗ' ਇਸ ਮਾਮਲੇ ਦਾ ਵਿਸ਼ਲੇਸ਼ਣ ਕਰ ਰਿਹਾ ਹੈ ਜਿਸ ਬਾਰੇ ਬੀਐਮਸੀ ਅਧਿਕਾਰੀਆਂ ਨੇ ਕਿਹਾ ਹੈ ਕਿ ਇਕ ਔਰਤ XE ਵੇਰੀਐਂਟ ਨਾਲ ਸੰਕਰਮਿਤ ਸੀ। ਹੁਣ ਤੱਕ ਵਿਗਿਆਨਕ ਅਧਿਐਨਾਂ ਵਿੱਚ ਇਸ ਬਾਰੇ ਕੋਈ ਸਬੂਤ ਨਹੀਂ ਮਿਲਿਆ ਹੈ। ਇੱਕ ਅਧਿਕਾਰਤ ਸੂਤਰ ਨੇ ਕਿਹਾ, "ਭਾਰਤੀ ਸਾਰਸ ਕੋਵ-2 ਜੀਨੋਮਿਕ ਕੰਸੋਰਟੀਅਮ (INSACOG) ਦੇ ਮਾਹਰਾਂ ਨੇ ਨਮੂਨੇ ਦੀ 'ਫਾਸਟਕਿਊ ਫਾਈਲ' ਦਾ ਵਿਸ਼ਲੇਸ਼ਣ ਕੀਤਾ ਹੈ ਅਤੇ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਮੁੰਬਈ ਦੀ ਔਰਤ ਨੂੰ ਸੰਕਰਮਿਤ ਕਰਨ ਵਾਲੇ ਵਾਇਰਸ ਦੀ ਜੀਨੋਮਿਕ ਬਣਤਰ XE ਵੇਰੀਐਂਟ ਦੇ ਜੀਨੋਮਿਕ ਢਾਂਚੇ ਦੇ ਨਾਲ ਇਕਸਾਰ ਨਹੀਂ ਹੈ।


Get the latest update about who, check out more about delta, vaccination, OmicronXE & health news

Like us on Facebook or follow us on Twitter for more updates.