ਬਿਨਾਂ ਮਾਸਕ ਪਾਏ ਹੰਸ ਦੇ ਸਾਹਮਣੇ ਬੈਠੀ ਮਹਿਲਾ, ਗੁੱਸੇ 'ਚ ਪੰਛੀ ਨੇ ਕਰ ਦਿੱਤਾ ਹੈਰਾਨੀਜਨਕ ਕਾਂਡ

ਸੋਸ਼ਲ ਮੀਡੀਆ 'ਤੇ ਇਕ ਹੰਸ ਅਤੇ ਮਹਿਲਾ ਦੀ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਹੰਸ ਨੇ ਮਹਿਲਾ ਨੂੰ ਸਿਖਾਇਆ ਕਿ ਮਾਸਕ ਨੂੰ ਕਿਵੇਂ ਲਗਾਇਆ ਜਾਂਦਾ ਹੈ। ਕੋਰੋਨਾ ਦੇ ਕਹਿਰ...

ਨਵੀਂ ਦਿੱਲੀ— ਸੋਸ਼ਲ ਮੀਡੀਆ 'ਤੇ ਇਕ ਹੰਸ ਅਤੇ ਮਹਿਲਾ ਦੀ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਹੰਸ ਨੇ ਮਹਿਲਾ ਨੂੰ ਸਿਖਾਇਆ ਕਿ ਮਾਸਕ ਨੂੰ ਕਿਵੇਂ ਲਗਾਇਆ ਜਾਂਦਾ ਹੈ। ਕੋਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਪਿਛਲੇ ਕੁਝ ਮਹੀਨਿਆਂ ਤੋਂ ਫੇਸ ਮਾਸਕ ਪਾਉਣਾ ਲਾਜ਼ਮੀ ਅਤੇ ਜ਼ਰੂਰੀ ਹੋ ਗਿਆ ਹੈ। ਵਿਸ਼ਵ ਸਿਹਤ ਸੰਗਠਨ ਨੇ ਕੋਵਿਡ 19 ਲਈ ਇਕ ਬੁਲਾਰੇ ਅਤੇ ਮਹੱਤਵਪੂਰਨ ਰੋਕਥਾਮ ਉਪਾਅ ਦੇ ਰੂਪ 'ਚ ਫੇਸ ਮਾਸਕ ਦੀ ਸਿਫਾਰਿਸ਼ ਕੀਤੀ ਹੈ ਅਤੇ ਕਈ ਦੇਸ਼ਾਂ ਨੇ ਬਾਹਰ ਕਦਮ ਰੱਖਦੇ ਸਮੇਂ ਇਸ ਨੂੰ ਪਾਉਣਾ ਲਾਜ਼ਮੀ ਕਰ ਦਿੱਤਾ ਹੈ।

ਦੇਖਦੇ ਹੀ ਦੇਖਦੇ ਜਦੋਂ ਝਰਨੇ 'ਚ ਵਹਿ ਗਈਆਂ ਕਾਰਾਂ, ਹਾਦਸਾ ਦੇਖ ਅੱਖਾਂ ਰਹਿ ਜਾਣਗੀਆਂ ਖੁੱਲ੍ਹੀਆਂ!!

ਸੋਸ਼ਲ ਮੀਡੀਆ 'ਤੇ ਜੋ ਵੀਡੀਓ ਵਾਇਰਲ ਹੋਈ ਹੈ, ਉਸ 'ਚ ਇਕ ਮਹਿਲਾ ਨੂੰ ਇਕ ਪਾਰਕ 'ਚ ਹੰਸ ਦੇ ਸਾਹਮਣੇ ਬੈਠਿਆ ਹੋਇਆ ਦੇ ਦੇਖਿਆ ਜਾ ਸਕਦਾ ਹੈ। ਉਸ ਸਮੇਂ ਮਹਿਲਾ ਨੇ ਮਾਸਕ ਨੂੰ ਮੂੰਹ 'ਚ ਮਾਸਕ ਨੂੰ ਨਾ ਲੱਗਿਆ ਦੇਖ ਗੁੱਸੇ 'ਚ ਹੰਸ ਉਸ ਕੋਲ੍ਹ ਪਹੁੰਚਿਆ ਅਤੇ ਚੁੰਝ ਨਾਲ ਉਸ ਦੇ ਮਾਸਕ ਨੂੰ ਮੂੰਹ 'ਤੇ ਲਗਾ ਦਿੱਤਾ। ਇਸ ਵੀਡੀਓ ਨੂੰ ਫ੍ਰਾਂਸ 'ਚ ਫਿਲਮਾਇਆ ਗਿਆ ਸੀ।

ਜ਼ਿਕਰਯੋਗ ਹੈ ਕਿ ਇਸ ਵੀਡੀਓ ਨੂੰ 10 ਸਤੰਬਰ ਨੂੰ ਸ਼ੇਅਰ ਕੀਤਾ ਗਿਆ ਸੀ, ਜਿਸ ਦੇ ਹੁਣ ਤੱਕ 25.6 ਮਿਲੀਅਨ ਵਿਊਜ਼ ਹੋ ਚੁੱਕੇ ਹਨ। ਇਸ ਦੇ ਨਾਲ ਹੀ 2 ਲੱਖ ਤੋਂ ਜ਼ਿਆਦਾ ਲਾਈਕਸ ਅਤੇ 83 ਹਜ਼ਾਰ ਤੋਂ ਜ਼ਿਆਦਾ ਰੀ-ਟਵੀਟਸ ਹੋ ਚੁੱਕੇ ਹਨ। ਲੋਕਾਂ ਨੂੰ ਇਹ ਵੀਡੀਓ ਕਾਫੀ ਮਜ਼ੇਦਾਰ ਲੱਗ ਰਹੀ ਹੈ।

Get the latest update about Social Media, check out more about Face mask, Trending News, Swan & Twitter Video

Like us on Facebook or follow us on Twitter for more updates.