ਹਾਰਪ ਫਾਰਮਰ ਮਾਮਲੇ 'ਤੇ ਸਵਰਾ ਭਾਸਕਰ ਦਾ ਟਵੀਟ, ਕਿਹਾ-'ਬੜੇ ਬੇਆਬਰੂ ਹੋ ਕੇ...'

ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਵੀ ਟਵੀਟ ਕਰਕੇ ਪ੍ਰਸਿੱਧ ਅਦਾਕਾਰ ਤੇ ਮਾਡਲ ਹਾਰਪ ਫਾਰਮਰ ਦੀ ਤਸ...

ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਵੀ ਟਵੀਟ ਕਰਕੇ ਪ੍ਰਸਿੱਧ ਅਦਾਕਾਰ ਤੇ ਮਾਡਲ ਹਾਰਪ ਫਾਰਮਰ ਦੀ ਤਸਵੀਰ ਆਪਣੇ ਇਸ਼ਤਿਹਾਰ ਵਿਚ ਵਰਤਣ ਨੂੰ ਲੈ ਕੇ ਭਾਜਪਾ ਦਾ ਖੂਬ ਮਜ਼ਾਕ ਉਡਾਇਆ ਹੈ। ਉਸ ਨੇ ਕਿਸਾਨ ਦੀ ਤਸਵੀਰ ਸਾਂਝੀ ਕਰਕੇ ਲਿਖਿਆ ਹੈ 'ਬਹੁਤ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਨਿਕਲੇ ਹੈ!

ਜਿਸ ਕਿਸਾਨ ਦੀ ਤਸਵੀਰ ਬੀਜੇਪੀ ਨੇ ਵਿਗਿਆਪਨ ਵਿਚ ਲਗਾਈ ਹੈ, ਉਹ ਸਿੰਘੂ ਬਾਰਡਰ 'ਤੇ ਮੌਜੂਦ ਹੈ, ਹੁਣ ਪੋਸਟਰ ਬੁਆਏ ਲੀਗਲ ਨੋਟਿਸ ਭੇਜਣ ਦੀ ਤਿਆਰੀ ਵਿਚ।' ਦੱਸ ਦਈਏ ਕਿ ਭਾਜਪਾ ਦੀ ਪੰਜਾਬ ਇਕਾਈ ਨੇ ਆਪਣੇ ਆਫ਼ੀਸ਼ੀਅਲ ਫੇਸਬੁੱਕ ਪੇਜ 'ਤੇ ਖੇਤੀ ਕਾਨੂੰਨਾਂ ਦੇ ਹੱਕ 'ਚ ਇੱਕ ਪੋਸਟ ਪਾਈ। ਇਸ ਪੋਸਟ 'ਚ ਪੰਜਾਬ ਦੇ ਨਾਮਵਰ ਫ਼ੋਟੋਗ੍ਰਾਫ਼ਰ, ਅਦਾਕਾਰ ਅਤੇ ਮਾਡਲ ਹਾਰਪ ਫਾਰਮਰ (ਹਰਪ੍ਰੀਤ ਸਿੰਘ) ਦੀ ਤਸਵੀਰ ਲਾਈ ਗਈ ਹੈ। ਇਸ ਪੋਸਟ ਨੂੰ ਦੇਖਣ ਤੋਂ ਬਾਅਦ ਹਾਰਪ ਫਾਰਮਰ ਨੇ ਆਪਣਾ ਪ੍ਰਤੀਕਰਮ ਦਿੱਤਾ ਸੀ। ਹਾਰਪ ਫਾਰਮਰ ਨੇ ਕਿਹਾ ਕਿ 'ਉਸ ਦੀ ਤਸਵੀਰ ਨੂੰ ਬਿਨਾਂ ਪੁੱਛੇ ਵਰਤਿਆ ਗਿਆ, ਜਦਕਿ ਉਹ ਇਸ ਵੇਲੇ ਕਿਸਾਨ ਅੰਦੋਲਨ 'ਚ ਸਿੰਘੂ ਮੋਰਚੇ 'ਤੇ ਬੈਠਾ ਆਪਣਾ ਯੋਗਦਾਨ ਪਾ ਰਿਹਾ ਹੈ। ਹੁਣ ਉਹ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਕਰ ਰਿਹਾ ਹੈ।'

ਹਾਰਪ ਨੇ ਲੀਗਲ ਨੋਟਿਸ ਕੀਤਾ
ਬੀਜੇਪੀ ਪੰਜਾਬ ਦੇ ਅਧਿਕਾਰਿਕ ਫੇਸਬੁੱਕ ਪੇਜ਼ 'ਤੇ ਪੰਜਾਬੀ ਮਾਡਲ ਹਰਪ੍ਰੀਤ ਸਿੰਘ ਹਾਰਪ ਦੀ ਤਸਵੀਰ ਅਪਲੋਡ ਕੀਤੀ, ਜਿਸ 'ਚ ਐੱਮ. ਐੱਸ. ਪੀ. ਅਤੇ ਹੋਰ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੋਰ ਨਿਯਮਾਂ ਕਾਨੂੰਨਾਂ ਬਾਰੇ ਲਿਖਿਆ ਗਿਆ ਹੈ। ਇਸ ਪੂਰੇ ਮਾਮਲੇ ਨੂੰ ਵੇਖਦਿਆਂ ਹਾਰਪ ਨੇ ਇਸ 'ਤੇ ਲੀਗਲ ਐਕਸ਼ਨ ਲਿਆ। ਉਨ੍ਹਾਂ ਨੇ ਭਾਪਜਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੇਰੇ ਤੋਂ ਮੁਆਫ਼ੀ ਮੰਗਣ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਾਫ਼ੀ ਗੱਲਾਂ ਬੀਜੇਪੀ ਨੂੰ ਆਖੀਆਂ ਹਨ।

Get the latest update about Swara Bhaskar, check out more about tweet & Harp Farmer case

Like us on Facebook or follow us on Twitter for more updates.