ਮੁੰਬਈ (ਇੰਟ.): ਕੋਰੋਨਾ ਵਾਇਰਸ ਦੀ ਭਿਆਨਕ ਲਹਿਰ ਤੇਜ਼ੀ ਨਾਲ ਫੈਲ ਰਹੀ ਹੈ। ਹਰ ਰੋਜ਼ ਕਈ ਪਾਜ਼ੇਟਿਵ ਕੇਸਾਂ ਤੇ ਕਈ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਬਾਲੀਵੁੱਡ ਐਕਟਰੇਸ ਸਵਰਾ ਭਾਸਕਰ ਦੇ ਘਰ ਵੀ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਹਾਲਾਂਕਿ ਸਵਰਾ ਨੂੰ ਕੋਰੋਨਾ ਨਹੀਂ ਹੋਇਆ ਹੈ ਪਰ ਉਨ੍ਹਾਂ ਦੀ ਮਾਂ ਤੇ ਕੁੱਕ ਦੋਵੇਂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਨੇ ਟਵੀਟ ਕਰ ਕੇ ਲੋਕਾਂ ਨੂੰ ਘਰੇ ਹੀ ਰਹਿਣ ਦੀ ਅਪੀਲ ਕੀਤੀ ਹੈ।
ਸਵਰਾ ਨੇ ਟਵੀਟ ਕੀਤਾ ਕਿ ਇਹ ਘਰ ਆ ਗਿਆ। ਮੇਰੀ ਮਾਂ ਤੇ ਕੁੱਕ ਦੋਵਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਅਸੀਂ ਦਿੱਲੀ ਵਾਲੇ ਸਾਡੇ ਘਰ ਵਿਚ ਆਈਸੋਲੇਟ ਹੋ ਰਹੇ ਹਾਂ। ਪਲੀਜ਼ ਡਬਲ ਮਾਸਕ ਲਾਓ ਤੇ ਘਰੇ ਰਹੋ। ਸਵਰਾ ਦੇ ਇਸ ਟਵੀਟ ਦੇ ਬਾਅਦ ਫੈਨਸ ਨੇ ਉਨ੍ਹਾਂ ਦੀ ਮਾਂ ਦੀ ਸਲਾਮਤੀ ਦੀ ਪ੍ਰਾਰਥਨਾ ਕੀਤੀ। ਦੱਸ ਦਈਏ ਕਿ ਸਵਰਾ ਹਾਲ ਹੀ ਵਿਚ ਗੋਆ ਆਪਣੀ ਫਿਲਮ 'ਜਹਾਂ ਚਾਰ ਯਾਰ' ਦੀ ਸ਼ੂਟਿੰਗ ਦੇ ਲਈ ਗਈ ਸੀ। ਪਰ ਕੋ-ਸਟਾਰ ਮੇਹਰ ਵਿੱਜ ਨੂੰ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ ਸੀ।
Get the latest update about Bollywood, check out more about Truescoop news, isolation, Delhi home & cook
Like us on Facebook or follow us on Twitter for more updates.