ਹੁਣ ਸਿਰਫ 15 ਮਿੰਟ 'ਚ ਬਣਾਓ ਬਾਜ਼ਾਰ ਵਰਗੀ 'ਛੈਨਾ ਮੁਰਕੀ' ਰੇਸਿਪੀ

ਜੇਕਰ ਬੰਗਾਲੀ ਮਿਠਾਈ ਦੀ ਚਰਚਾ ਹੁੰਦੇ ਹੀ ਤੁਹਾਡੇ ਦਿਮਾਗ 'ਚ ਵੀ ਸਿਰਫ ਰਸ-ਗੁੱਲੇ ਦਾ ਹੀ ...

ਨਵੀਂ ਦਿੱਲੀ —  ਜੇਕਰ ਬੰਗਾਲੀ ਮਿਠਾਈ ਦੀ ਚਰਚਾ ਹੁੰਦੇ ਹੀ ਤੁਹਾਡੇ ਦਿਮਾਗ 'ਚ ਵੀ ਸਿਰਫ ਰਸ-ਗੁੱਲੇ ਦਾ ਹੀ ਨਾਮ ਆਉਂਦਾ ਹੈ, ਤਾਂ ਤੁਹਾਨੂੰ ਅੱਜ ਇਕ ਹੋਰ ਮਸ਼ਹੂਰ ਬੰਗਾਲੀ ਮਠਿਆਈ ਦਾ ਨਾਮ ਅਤੇ ਰੇਸਿਪੀ ਦੱਸਣ ਜਾ ਰਹੇ ਹਾਂ। ਇਸ ਮਿਠਾਈ ਦਾ ਨਾਮ ਹੈ 'ਛੈਨਾ ਮੁਰਕੀ' ਛੈਨਾ ਮੁਰਕੀ ਬੰਗਾਲ ਦੀ ਇਕ ਫੇਮਸ ਸਵੀਟ ਡਿਸ਼ ਹੈ, ਜਿਸ ਨੂੰ ਉੱਥੇ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਇਸ 'ਚ ਪਨੀਰ ਦੇ ਛੋਟੇ-ਛੋਟੇ ਟੁਕੜਿਆਂ 'ਤੇ ਚਾਸ਼ਨੀ ਦੀ ਮੋਟੀ ਪਰਤ ਚੜੀ ਮਿਠਾਸ ਨਾਲ ਭਰਪੂਰ ਛੈਨਾ ਮੁਰਕੀ ਬਣਾਉਣ 'ਚ ਬੇਹੱਦ ਆਸਾਨ ਅਤੇ ਸੁਆਦ 'ਚ ਲਾਜ਼ਵਾਬ ਹੁੰਦੀ ਹੈ। ਆਓ ਜਾਣਦੇ ਹਾਂ ਇਸ ਨੂੰ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ।

ਛੈਨਾ ਮੁਰਕੀ ਬਣਾਉਣ ਦੀ ਵਿਧੀ —
ਪਨੀਰ, ਚੀਨੀ, ਇਲਾਇਚੀ।

ਛੈਨਾ ਮੁਰਕੀ ਬਣਾਉਣ ਦੀ ਵਿਧੀ —
ਛੈਨਾ ਮੁਰਕੀ ਬਣਾਉÎਣ ਲਈ ਗੈਸ 'ਤੇ ਇਕ ਪੈਨ ਰੱਖ ਕੇ ਉਸ 'ਚ ਚੀਨੀ ਅਤੇ ਅੱਧਾ ਬਾਊਲ ਪਾਣੀ ਪਾ ਦਿਓ। ਇਸ ਤੋਂ ਬਾਅਦ ਇਸ ਚੀਨੀ ਦੀ ਗਾੜੀ ਚਾਛਨੀ ਤਿਆਰ ਹੁੰਦੇ ਹੀ ਕਟੇ ਹੋਏ ਪਨੀਰ ਦੇ ਟੁਕੜੇ ਪਾ ਦਿਓ। ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਹੁਣ ਸੁਆਦ ਅਤੇ ਮਹਿਕ ਲਈ ਪੀਸੀ ਹੋਈ ਇਲਾਇਚੀ ਪਾ ਕੇ ਚੰਗੀ ਤਰ੍ਹਾਂ ਮਿਲਾਓ। ਚਾਸ਼ਨੀ ਜਦੋਂ ਚੰਗੀ ਤਰ੍ਹਾਂ ਪਨੀਰ ਸੋਖ ਲਵੇ ਤਾਂ ਉਦੋਂ ਗੈਸ ਬੰਦ ਕਰ ਦਿਓ ਅਤੇ ਠੰਡਾ ਹੋਣ ਦਿਓ।

Get the latest update about Food News, check out more about True Scoop News, Bengali Sweets Chena Murki Recipe, News In Punjabi & Sweet Dish Recipe Making Chena Murki

Like us on Facebook or follow us on Twitter for more updates.