T20 World Cup 2022: INOX ਨੇ ਸਿਨੇਮਾਘਰਾਂ ਵਿੱਚ ਭਾਰਤ ਦੇ ਮੈਚਾਂ ਦੀ ਲਾਈਵ ਸਕ੍ਰੀਨ ਲਈ ICC ਨਾਲ ਕੀਤਾ ਸਮਝੌਤਾ

ਇਹਨਾ ਮੈਚਾਂ ਦਾ ਅੱਠਵਾਂ ਐਡੀਸ਼ਨ 16 ਅਕਤੂਬਰ ਤੋਂ ਅਤੇ ਸੁਪਰ 12 ਸਟੇਜ 22 ਅਕਤੂਬਰ ਤੋਂ ਸ਼ੁਰੂ ਹੋਵੇਗਾ......

INOX Leisure ਨੇ ਅੰਤਰਰਾਸ਼ਟਰੀ ਕ੍ਰਿਕਟ ਕਾਊਂਸਲ (ਆਈਸੀਸੀ) ਨਾਲ ਇਕ ਡੀਲ ਸਾਇਨ ਕੀਤੀ ਹੈ। ਇਸ ਡੀਲ ਨਾਲ INOX Leisure Ltd ਦੇਸ਼ ਭਰ ਦੇ ਆਪਣੇ ਸਿਨੇਮਾ ਹਾਲਾਂ ਵਿੱਚ ਅੱਪਕਮਿੰਗ ICC mens T20 ਵਿਸ਼ਵ ਕੱਪ 2022 'ਚ ਭਾਰਤ ਵਲੋਂ ਖੇਡੇ ਜਾਣ ਵਾਲੇ ਸਾਰੇ ਮੈਚਾਂ ਦੀ ਲਾਈਵ ਸਕ੍ਰੀਨ ਕਰੇਗੀ। ਇਹਨਾਂ ਮੈਚਾਂ ਦੀ ਸ਼ੁਰੂਆਤ 23 ਅਕਤੂਬਰ ਨੂੰ ਪਾਕਿਸਤਾਨ ਦੇ ਖਿਲਾਫ ਆਪਣੇ ਪਹਿਲੇ ਮੈਚ ਨਾਲ ਹੋਵੇਗੀ। 

ਜਾਣਕਾਰੀ ਮੁਤਾਬਿਕ ਲਾਈਵ ਮੈਚਾਂ ਨੂੰ 25 ਤੋਂ ਵੱਧ ਸ਼ਹਿਰਾਂ ਵਿੱਚ INOX ਮਲਟੀਪਲੈਕਸਾਂ ਵਿੱਚ ਦਿਖਾਇਆ ਜਾਵੇਗਾ। ਇਹਨਾ ਮੈਚਾਂ ਦਾ ਅੱਠਵਾਂ ਐਡੀਸ਼ਨ 16 ਅਕਤੂਬਰ ਤੋਂ ਅਤੇ ਸੁਪਰ 12 ਸਟੇਜ 22 ਅਕਤੂਬਰ ਤੋਂ ਸ਼ੁਰੂ ਹੋਵੇਗਾ। ਫਾਈਨਲ 13 ਨਵੰਬਰ ਨੂੰ ਮੈਲਬੌਰਨ ਵਿੱਚ ਹੋਵੇਗਾ। INOX Leisure ਦੇ Chief Operating Officer ਆਨੰਦ ਵਿਸ਼ਾਲ ਨੇ ਕਿਹਾ, "ਸਿਨੇਮਾਘਰਾਂ ਵਿੱਚ ਕ੍ਰਿਕੇਟ ਦੀ ਸਕ੍ਰੀਨਿੰਗ ਕਰਕੇ, ਅਸੀਂ ਆਪਣੇ ਦੇਸ਼ ਵਿੱਚ ਸਭ ਤੋਂ ਪਿਆਰੀ ਖੇਡ, ਜੋ ਕਿ ਕ੍ਰਿਕਟ ਹੈ, ਦੇ ਨਾਲ ਵਿਸ਼ਾਲ ਸਕਰੀਨ ਅਨੁਭਵ ਅਤੇ ਗਰਜਦੀ ਆਵਾਜ਼ ਦੇ ਰੋਮਾਂਚ ਨੂੰ ਇਕੱਠੇ ਲਿਆ ਰਹੇ ਹਾਂ। ਇਹ ਕ੍ਰਿਕਟ ਪ੍ਰੇਮੀਆਂ ਲਈ ਇੱਕ ਵਰਚੁਅਲ ਟ੍ਰੀਟ ਹੋਵੇਗਾ।"

ਦਸ ਦੇਈਏ ਕਿ INOX 165 ਮਲਟੀਪਲੈਕਸ, 705 ਸਕ੍ਰੀਨਾਂ ਦੇ ਨਾਲ 74 ਸ਼ਹਿਰਾਂ ਵਿੱਚ ਕੰਮ ਕਰਦਾ ਹੈ ਅਤੇ ਪੂਰੇ ਭਾਰਤ ਵਿੱਚ ਇਸਦੀ ਸੀਟਿੰਗ ਕੈਪਸਟੀ 1.57 ਲੱਖ ਸੀਟਾਂ ਹੈ। ਇਸ ਸਾਲ ਦੇ ਸ਼ੁਰੂ ਵਿੱਚ ਮਾਰਚ ਵਿੱਚ, INOX Leisure ਅਤੇ PVR ਨੇ ਦੇਸ਼ ਦੀ ਸਭ ਤੋਂ ਵੱਡੀ ਮਲਟੀਪਲੈਕਸ ਚੇਨ ਬਣਾਉਣ ਲਈ ਐਲਾਨ ਕੀਤਾ ਸੀ।

Get the latest update about , check out more about INOX Leisure Ltd, T20 World Cup 2022, ICC deal with INOX & live screening of T20 World Cup 2022 match

Like us on Facebook or follow us on Twitter for more updates.