ਗੋਲੀਆਂ ਦਾ ਪੱਤਾ ਜਾਂ ਵੈਡਿੰਗ ਕਾਰਡ, ਇਸ 'ਯੂਨੀਕ ਵੈਡਿੰਗ ਇਨਵੀਟੇਸ਼ਨ' ਨੇ ਸੋਸ਼ਲ ਮੀਡੀਆ ਤੇ ਸਭ ਨੂੰ ਕੀਤਾ ਹੈਰਾਨ

ਤਾਮਿਲਨਾਡੂ ਦੇ ਰਹਿਣ ਵਾਲੇ ਇੱਕ ਜੋੜੇ ਦਾ ਵਿਆਹ ਦਾ ਸੱਦਾ ਇੰਟਰਨੈੱਟ 'ਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ...

ਵਿਆਹ ਹਰ ਇਕ ਜਿੰਦਗੀ ਦੀ ਖਾਸ ਮਹੱਤਵ ਰੱਖਦਾ ਹੈ। ਇਸ ਲਈ ਅਸੀਂ ਜਿੰਨਾ ਵਿਆਹ ਨੂੰ ਖਾਸ ਬਣਾਉਣ ਦੀ ਸੋਚਦੇ ਹਾਂ ਓਨਾ ਹੀ ਵਿਆਹ ਦੇ ਸਦਾ ਪੱਤਰ ਨੂੰ ਹੀ ਯੂਨੀਕ ਕਰਨ ਦਾ ਵਿਚਾਰ ਜਰੂਰ ਦਿਮਾਗ 'ਚ ਲਿਆਉਂਦੇ ਹਾਂ। ਕੁਝ ਲੋਕ ਇਥੇ ਅਜਿਹੇ ਵੀ ਹਨ ਜੋ ਵਿਆਹ ਨੂੰ ਯਾਦਗਾਰੀ ਅਤੇ ਸ਼ਾਨਦਾਰ ਬਣਾਉਣ ਲਈ ਅਨੋਖੇ ਕਾਰਨਾਮੇ ਵੀ ਕਰਦੇ ਹਨ। ਅਜਿਹਾ ਹੀ ਇਕ ਵਿਲੱਖਣ ਸੋਚ ਵਾਲਾ ਕਾਰਡ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ। ਤਾਮਿਲਨਾਡੂ ਦੇ ਰਹਿਣ ਵਾਲੇ ਇੱਕ ਜੋੜੇ ਦਾ ਵਿਆਹ ਦਾ ਸੱਦਾ ਇੰਟਰਨੈੱਟ 'ਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਅਸਲ 'ਚ ਪਹਿਲੀ ਨਜ਼ਰ 'ਚ ਇਹ 'ਵਿਆਹ ਦਾ ਕਾਰਡ' ਨਹੀਂ, ਸਗੋਂ ਗੋਲੀ ਵਾਲਾ ਪੱਤਾ ਲਗਦਾ ਹੈ। ਪਰ ਜਦੋਂ ਤੁਸੀਂ ਇਸ ਉੱਤੇ ਲਿਖੀ ਜਾਣਕਾਰੀ ਨੂੰ ਪੜ੍ਹੋਗੇ, ਤਾਂ ਤੁਸੀਂ ਸਮਝੋਗੇ ਕਿ ਤੁਹਾਨੂੰ ਵਿਆਹ ਵਿੱਚ ਬੁਲਾਇਆ ਗਿਆ ਹੈ!

ਇਸ ਤਸਵੀਰ ਨੂੰ ਇਕ ਟਵਿੱਟਰ  ਅਕਾਉਂਟ ਦੁਆਰਾ 18 ਅਗਸਤ ਨੂੰ ਸ਼ੇਅਰ ਕੀਤਾ ਗਿਆ ਸੀ, ਜਿਸ 'ਚ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ- ਇਹ ਹੈਰਾਨੀਜਨਕ ਹੈ। ਇਸ ਨੂੰ ਦਵਾਈ ਦਾ ਪੱਤਾ ਸਮਝਣ ਦੀ ਗਲਤੀ ਨਾ ਕਰੋ। ਇਹ ਵਿਆਹ ਦਾ ਸੱਦਾ ਹੈ। ਇਸ ਤੋਂ ਬਾਅਦ ਇਹ 'ਯੂਨੀਕ ਵੈਡਿੰਗ ਇਨਵੀਟੇਸ਼ਨ' ਸਾਰੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵਾਇਰਲ ਹੋ ਗਿਆ।

ਜਾਣਕਾਰੀ ਮੁਤਾਬਕ, ਇਹ ਵਿਆਹ ਦਾ ਕਾਰਡ ਤਾਮਿਲਨਾਡੂ ਦੇ ਤਿਰੂਵੰਨਮਲਾਈ ਦੇ ਰਹਿਣ ਵਾਲੇ ਇਜਿਲਾਰਸਨ ਅਤੇ ਵਸੰਤਕੁਮਾਰੀ ਦੇ ਵਿਆਹ ਦਾ ਹੈ। ਏਗਿਲਾਰਸਨ ਨੇ ਐਮ.ਫਾਰਮਾ ਕੀਤਾ ਹੈ, ਅਤੇ ਇੱਕ ਸਥਾਨਕ ਕਾਲਜ ਵਿੱਚ ਇੱਕ ਸਹਾਇਕ ਪ੍ਰੋਫੈਸਰ ਹੈ। ਵਸੰਤਕੁਮਾਰੀ ਨੇ ਵੀ ਆਪਣੀ ਐਮਐਸਸੀ ਕੀਤੀ ਹੈ ਅਤੇ ਇੱਕ ਨਰਸਿੰਗ ਕਾਲਜ ਵਿੱਚ ਸਹਾਇਕ ਪ੍ਰੋਫੈਸਰ ਹੈ। ਗੋਲੀਆਂ ਦੇ  ਪੱਤੇ ਵਾਂਗ, ਕਾਰਡ ਵਿੱਚ ਵੀ ਸਾਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਇਸ ਵਿਆਹ ਨੂੰ ਨਾ ਭੁੱਲਣ ਦੀ 'ਚੇਤਾਵਨੀ' ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ 'ਤੇ ਵਿਆਹ ਸਥਾਨ, ਸਮਾਂ, ਰਿਸੈਪਸ਼ਨ ਡੇਟ, ਡੀਜੇ ਆਦਿ ਦੀ ਜਾਣਕਾਰੀ ਵੀ ਛਾਪੀ ਜਾਂਦੀ ਹੈ।

Get the latest update about wedding card, check out more about viral wedding card, unique wedding invitation & unique wedding card

Like us on Facebook or follow us on Twitter for more updates.